ਕੋਰੋਨਾ: ਮਹਾਰਾਸ਼ਟਰ ''ਚ 24 ਘੰਟੇ ''ਚ 51,880 ਨਵੇਂ ਮਾਮਲੇ, 891 ਮਰੀਜ਼ਾਂ ਨੇ ਤੋੜਿਆ ਦਮ

05/05/2021 1:17:18 AM

ਮੁੰਬਈ - ਦੇਸ਼ ਵਿੱਚ ਕੋਰੋਨਾ ਸੰਕਟ ਵਿਚਾਲੇ ਮਹਾਰਾਸ਼ਟਰ ਵਿੱਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਸੂਬੇ ਵਿੱਚ ਇਨਫੈਕਸ਼ਨ ਦੇ ਮਾਮਲੇ ਅਤੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਆਂਕੜੇ ਰੁੱਕਦੇ ਨਜ਼ਰ ਨਹੀਂ ਆ ਰਹੇ ਹਨ। ਬੀਤੇ 24 ਘੰਟੇ ਵਿੱਚ ਮਹਾਰਾਸ਼ਟਰ ਵਿੱਚ ਕੋਰੋਨਾ ਦੇ 51,880 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ, ਇਸ ਦੌਰਾਨ ਕੋਰੋਨਾ ਦੇ ਚੱਲਦੇ 891 ਮਰੀਜ਼ਾਂ ਨੇ ਜਾਨ ਗੁਆਈ ਹੈ। ਮੰਗਲਵਾਰ ਨੂੰ 65,934 ਮਰੀਜ਼ ਕੋਰੋਨਾ ਨਾਲ ਠੀਕ ਹੋ ਗਏ ਜਿਸ ਤੋਂ ਬਾਅਦ ਸੂਬੇ ਵਿੱਚ ਕੁਲ ਠੀਕ ਹੋਏ ਲੋਕਾਂ ਦੇ ਅੰਕੜੇ 41,07,092 ਹੋ ਗਏ। 

ਇਹ ਵੀ ਪੜ੍ਹੋ- ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ADJ ਦੇ ਫੇਫੜਿਆਂ 'ਚ ਹੋਇਆ ਇੰਫੈਕਸ਼ਨ, ਹਸਪਤਾਲ 'ਚ ਤੋੜਿਆ ਦਮ

ਮਹਾਰਾਸ਼ਟਰ ਵਿੱਚ ਕੋਰੋਨਾ ਰਿਕਵਰੀ ਦਰ 85.16 ਫ਼ੀਸਦੀ ਹੈ। ਉਥੇ ਹੀ, ਕੋਰੋਨਾ ਮੌਤ ਦਰ 1.49 ਫ਼ੀਸਦੀ ਹੈ। 2,81,05,382 ਸੈਂਪਲ ਵਿੱਚੋਂ 48,22,902 ਸੈਂਪਲ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇੱਥੇ 39,36,323 ਲੋਕ ਘਰ ਵਿੱਚ ਇਕਤਾਂਵਾਸ ਵਿੱਚ ਹਨ ਜਦੋਂ ਕਿ 30,356 ਲੋਕਾਂ ਨੂੰ ਇੰਸਟੀਟਿਊਸ਼ਨਲ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ। ਸੂਬੇ ਵਿੱਚ ਕੁਲ 6,41,910 ਸਰਗਰਮ ਮਾਮਲੇ ਮੌਜੂਦ ਹਨ।

ਇਹ ਵੀ ਪੜ੍ਹੋ- ਇਸ ਸੂਬੇ 'ਚ ਮਿਲਿਆ ਕੋਰੋਨਾ ਦਾ ਨਵਾਂ ਸਟ੍ਰੇਨ, ਮੌਜੂਦਾ ਵਾਇਰਸ ਨਾਲੋਂ 15 ਗੁਣਾ ਜ਼ਿਆਦਾ ਖ਼ਤਰਨਾਕ

ਮਹਾਰਾਸ਼ਟਰ ਦੇ ਮੁੰਬਈ ਵਿੱਚ ਬੀਤੇ 24 ਘੰਟੇ ਵਿੱਚ ਕੋਰੋਨਾ ਦੇ 2554 ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਥੇ ਬੀਤੇ 24 ਘੰਟੇ ਵਿੱਚ ਕੋਰੋਨਾ ਦੇ ਚੱਲਦੇ 62 ਮਰੀਜ਼ਾਂ ਦੀ ਜਾਨ ਗਈ ਹੈ। ਬੀਤੇ 24 ਘੰਟੇ ਵਿੱਚ 5240 ਲੋਕਾਂ ਨੂੰ ਕੋਰੋਨਾ ਨਾਲ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ ਹੈ। ਕੁਲ 29076 ਕੋਰੋਨਾ ਟੈਸਟ ਕੀਤੇ ਗਏ ਹਨ।

ਉਥੇ ਹੀ, ਨਾਗਪੁਰ ਵਿੱਚ ਪਿਛਲੇ 24 ਘੰਟੇ ਵਿੱਚ 71 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ, ਜਦੋਂ ਕਿ ਪਿਛਲੇ 24 ਘੰਟੇ ਵਿੱਚ 4182 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਨਾਗਪੁਰ ਵਿੱਚ 19468 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ, ਇਸਦੇ ਨਾਲ ਹੀ 7349 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News