ਗਰੀਬ ਮਜ਼ਦੂਰਾਂ ਨੂੰ 5 ਰੁਪਏ ’ਚ ਮਿਲੇਗਾ ਭੋਜਨ, CM ਵੱਲੋਂ ‘ਮੋਬਾਇਲ ਰਸੋਈ ਯੋਜਨਾ’ ਦੀ ਸ਼ੁਰੂਆਤ

Sunday, Oct 08, 2023 - 12:16 PM (IST)

ਗਰੀਬ ਮਜ਼ਦੂਰਾਂ ਨੂੰ 5 ਰੁਪਏ ’ਚ ਮਿਲੇਗਾ ਭੋਜਨ, CM ਵੱਲੋਂ ‘ਮੋਬਾਇਲ ਰਸੋਈ ਯੋਜਨਾ’ ਦੀ ਸ਼ੁਰੂਆਤ

ਭੋਪਾਲ- ਮੱਧ ਪ੍ਰਦੇਸ਼ ਵਿਚ ਗਰੀਬ ਮਜ਼ਦੂਰਾਂ ਨੂੰ ਭੋਜਨ ਲਈ ਜ਼ਿਆਦਾ ਪੈਸੇ ਨਹੀਂ ਦੇਣੇ ਪੈਣਗੇ। ਦਰਅਸਲ ਸ਼ਿਵਰਾਜ ਸਿੰਘ ਚੌਹਾਨ ਨੇ ਭੋਪਾਲ ਦੇ ਸਮਾਰਟ ਸਿਟੀ ਪਾਰਕ ਤੋਂ ਦੀਨਦਿਆਲ ਰਸੋਈ ਯੋਜਨਾ ਅਧੀਨ 'ਚਲਿਤ ਰਸੋਈ ਕੇਂਦਰਾਂ' ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੱਧ ਪ੍ਰਦੇਸ਼ ਵਿਚ ਗਰੀਬਾਂ ਅਤੇ ਮਜ਼ਦੂਰਾਂ ਨੂੰ 5 ਰੁਪਏ ’ਚ ਢਿੱਡ ਭਰ ਖਾਣਾ ਮੁਹੱਈਆ ਕਰਵਾਉਣ ਦੇ ਇਰਾਦੇ ਨਾਲ ਸ਼ਨੀਵਾਰ ਇੱਥੇ ‘ਮੋਬਾਇਲ ਰਸੋਈ ਯੋਜਨਾ’ ਦੀ ਸ਼ੁਰੂਆਤ ਕੀਤੀ। ਅਧਿਕਾਰਤ ਸੂਤਰਾਂ ਮੁਤਾਬਕ ਚੌਹਾਨ ਨੇ ਦੀਨ ਦਿਆਲ ਰਸੋਈ ਯੋਜਨਾ ਅਧੀਨ ਇਨ੍ਹਾਂ ਰਸੋਈ ਕੇਂਦਰਾਂ ਦੀ ਸ਼ੁਰੂਆਤ ਕੀਤੀ ਹੈ।

ਇਹ ਵੀ ਪੜ੍ਹੋ-  ਵਿਦੇਸ਼ੀਆਂ ਲਈ ਪਹਿਲੀ ਪਸੰਦ ਬਣਿਆ India, 2022 'ਚ 84 ਲੱਖ ਲੋਕਾਂ ਨੇ ਕੀਤਾ ਦੌਰਾ

ਇਹ ਵੀ ਪੜ੍ਹੋ-  ਦਿੱਲੀ ਪੁਲਸ ਨੇ ਅਰਸ਼ ਡੱਲਾ-ਸੁੱਖਾ ਦੁਨੇਕੇ ਗਿਰੋਹ ਦੇ ਦੋ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ

ਦੀਨ ਦਿਆਲ ਰਸੋਈ ਯੋਜਨਾ ਅਧੀਨ 10 ਲੱਖ ਤੋਂ ਵੱਧ ਆਬਾਦੀ ਵਾਲੇ ਇੰਦੌਰ ਨਗਰ ਨਿਗਮ ਵਿਚ 4, ਭੋਪਾਲ ਵਿਚ 3 ਅਤੇ ਜਬਲਪੁਰ ਤੇ ਗਵਾਲੀਅਰ ਵਿਚ 2-2 ਮੋਬਾਇਲ ਰਸੋਈ ਕੇਂਦਰ ਸ਼ੁਰੂ ਕੀਤੇ ਜਾ ਰਹੇ ਹਨ। ਮਜ਼ਦੂਰੀ ਕਰਨ ਜਾਂ ਹੋਰ ਕਾਰਨਾਂ ਕਰ ਕੇ ਸ਼ਹਿਰਾਂ 'ਚ ਆਉਣ ਵਾਲੇ ਗਰੀਬਾਂ ਨੂੰ 5 ਰੁਪਏ ਵਿਚ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਦੇ ਇਰਾਦੇ ਨਾਲ ਇਹ ਸਕੀਮ ਸ਼ੁਰੂ ਕੀਤੀ ਗਈ ਹੈ। 

ਇਹ ਵੀ ਪੜ੍ਹੋ-  ਸਿੱਕਮ 'ਚ ਹੜ੍ਹ ਮਗਰੋਂ ਤਬਾਹੀ ਦੇ ਨਿਸ਼ਾਨ, ਮੇਘਾਲਿਆ ਦੇ 26 ਵਿਦਿਆਰਥੀਆਂ ਦੀ ਸੁਰੱਖਿਅਤ ਘਰ ਵਾਪਸੀ

PunjabKesari

ਸ਼ਿਵਰਾਜ ਸਿੰਘ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਦ੍ਰਿੜ ਸੰਕਲਪਬੱਧ ਹਾਂ ਕਿ ਸੂਬੇ ਵਿਚ ਕੋਈ ਵੀ ਗਰੀਬ ਵਿਅਕਤੀ ਭੁੱਖਾ ਨਾ ਸੌਂਵੇ।ਅਸੀਂ ਦੀਨਦਿਆਲ ਰਸੋਈ ਯੋਜਨਾ ਦੇ ਤਹਿਤ ਮੋਬਾਇਲ ਰਸੋਈ ਕੇਂਦਰਾਂ ਦੀ ਸ਼ੁਰੂਆਤ ਕੀਤੀ ਹੈ। ਹੁਣ ਕਿਸੇ ਵੀ ਗਰੀਬ ਭੈਣ ਜਾਂ ਭਰਾ ਨੂੰ ਰੋਟੀ ਲਈ ਕਿਤੇ ਨਹੀਂ ਜਾਣਾ ਪਵੇਗਾ। ਤੁਸੀਂ ਜਿੱਥੇ ਵੀ ਹੋ ਉੱਥੇ ਭੋਜਨ ਡਿਲੀਵਰ ਕੀਤਾ ਜਾਵੇਗਾ ਅਤੇ ਤੁਹਾਨੂੰ ਗੁਣਵੱਤਾ ਵਾਲੇ ਭੋਜਨ ਲਈ ਸਿਰਫ਼ 5 ਦੇਣੇ ਪੈਣਗੇ।

ਇਹ ਵੀ ਪੜ੍ਹੋ-  ਮੁਸ਼ਕਲ ਘੜੀ 'ਚ ਇਜ਼ਰਾਈਲ ਨਾਲ ਇਕਜੁਟਤਾ ਨਾਲ ਖੜ੍ਹੇ ਹਾਂ: PM ਮੋਦੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News