ਮੱਧ ਪ੍ਰਦੇਸ਼ ''ਚ 2 ਸੀਟਰ ਪਲੇਟ ਰਨਵੇ ''ਤੇ ਹੋਇਆ ਕ੍ਰੈਸ਼, 2 ਦੀ ਮੌਤ

01/04/2020 1:34:20 AM

ਸਾਗਰ — ਮੱਧ ਪ੍ਰਦੇਸ਼ ਤੋਂ ਸ਼ੁੱਕਰਵਾਰ ਦੀ ਰਾਤ ਇਕ ਦੁਖ ਭਰੀ ਖਬਰ ਸਾਹਮਣੇ ਆਈ, ਇਥੇ ਸਾਗਰ ਜ਼ਿਲੇ 'ਚ ਇਕ ਟ੍ਰੇਨੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਇਕ ਨਿਜੀ ਹਵਾਬਾਜੀ ਅਕੈਡਮੀ ਦਾ ਸੀ, ਏਅਰ ਸਟ੍ਰਿਪ 'ਤੇ ਉਤਰਦੇ ਸਮੇਂ ਇਹ ਹਾਦਸਾ ਵਾਪਰਿਆ, ਜਦੋਂ ਜਹਾਜ਼ ਨੇੜੇ ਖੇਤਾਂ ਵਿਚ ਜਾ ਡਿੱਗਿਆ। ਜਿਸ ਕਾਰਨ ਉਸ 'ਚ ਸਵਾਰ 2 ਲੋਕਾਂ ਦੀ ਮੌਤ ਹੋ ਗਈ।
ਸਾਗਰ ਜ਼ਿਲੇ ਦੇ ਜ਼ਿਲਾ ਪੁਲਸ ਇੰਚਾਰਜ ਅਮਿਤ ਸਾਂਘੀ ਨੇ ਦੱਸਿਆ ਕਿ 'ਚਾਇਮਸ ਅਕੈਡਮੀ' ਦਾ ਜਹਾਜ਼ ਜਦੋਂ ਧਾਨਾ ਹਵਾਈ ਪੱਟੀ 'ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਸੇ ਸਮੇਂ ਇਹ ਨਜ਼ਦੀਕ ਦੇ ਖੇਤ 'ਚ ਹਾਦਸਾਗ੍ਰਸਤ ਹੋ ਗਿਆ।
ਸਾਂਘੀ ਨੇ ਕਿਹਾ, 'ਇਸ ਹਾਦਸੇ 'ਚ ਟ੍ਰੇਨਰ ਅਸ਼ੋਕ ਮਕਵਾਨਾ (58) ਅਤੇ ਟ੍ਰੇਨੀ ਪਿਊਸ਼ ਸਿੰਘ (28) ਦੀ ਮੌਤ ਹੋ ਗਈ। ਇਹ ਹਾਦਸਾ ਕਰੀਬ 10 ਵਜੇ ਵਾਪਰਿਆ। ਚਾਇਮਸ ਅਕੈਡਮੀ ਦੇ ਸਥਾਨਕ ਪ੍ਰਸ਼ਾਸਕ ਰਾਹੁਲ ਸ਼ਰਮਾ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ। ਮੌਕੇ 'ਤੇ ਫਾਇਰ ਬ੍ਰਿਗੇਡ ਸਣੇ ਬਚਾਅ ਦੀਆਂ ਗੱਡੀਆਂ ਪਹੁੰਚੀਆਂ। ਫਿਲਹਾਲ ਹਾਦੇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਜਾਂਚ ਕੀਤੀ ਜਾ ਰਹੀ ਹੈ।


Inder Prajapati

Content Editor

Related News