ਮੱਧ ਪ੍ਰਦੇਸ਼ ''ਚ ਇੰਜੀਨੀਅਰ ਦੇ ਘਰ ''ਤੇ ਛਾਪਾ, 1 ਕਰੋੜ ਤੋਂ ਵੱਧ ਦੀ ਜਾਇਦਾਦ ਮਿਲੀ

Saturday, Mar 10, 2018 - 12:17 AM (IST)

ਮੱਧ ਪ੍ਰਦੇਸ਼ ''ਚ ਇੰਜੀਨੀਅਰ ਦੇ ਘਰ ''ਤੇ ਛਾਪਾ, 1 ਕਰੋੜ ਤੋਂ ਵੱਧ ਦੀ ਜਾਇਦਾਦ ਮਿਲੀ

ਸਤਨਾ—ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ ਦੇ ਅਮਰ ਪਾਟਨ  'ਚ ਅੱਜ ਲੋਕਾਯੁਕਤ ਪੁਲਸ ਨੇ ਇਕ ਇੰਜੀਨੀਅਰ ਦੇ ਘਰ ਛਾਪਾ ਮਾਰ ਕੇ ਇਕ ਕਰੋੜ ਰੁਪਏ ਤੋਂ ਵੱਧ ਦੀ ਅਣ-ਐਲਾਨੀ ਜਾਇਦਾਦ ਦਾ ਪਤਾ ਲਾਇਆ। 
ਰੀਵਾ ਲੋਕਾਯੁਕਤ ਪੁਲਸ ਸੁਪਰਡੈਂਟ ਸੰਜੀਵ ਸਿਨ੍ਹਾ ਨੇ ਦੱਸਿਆ ਕਿ ਰੀਵਾ ਸ਼ਹਿਰੀ ਵਿਕਾਸ ਅਥਾਰਟੀ 'ਚ ਤਾਇਨਾਤ ਇੰਜੀਨੀਅਰ ਤਾਪੇਸ਼ ਸ਼ੁਕਲਾ ਦੇ ਘਰ 'ਤੇ ਛਾਪਾ ਮਾਰਿਆ ਗਿਆ।
ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਮਾਮਲੇ 'ਚ ਕੀਤੀ ਗਈ ਕਾਰਵਾਈ ਦੌਰਾਨ 1 ਕਰੋੜ ਤੋਂ ਵੱਧ ਦੀ ਜਾਇਦਾਦ ਸਬੰਧੀ ਦਸਤਾਵੇਜ਼ ਮਿਲੇ ਹਨ।


Related News