ਲੱਦਾਖ 'ਚ ਤਣਾਅ ਤੋਂ ਬਾਅਦ ਇਸ ਦੇਸ਼ 'ਚ ਆਹਮੋ-ਸਾਹਮਣੇ ਹੋਣਗੀਆਂ ਭਾਰਤ ਤੇ ਚੀਨ ਦੀਆਂ ਫੌਜਾਂ
Tuesday, Jun 23, 2020 - 12:27 AM (IST)
ਮਾਸਕੋ - ਭਾਰਤ ਅਤੇ ਚੀਨ ਦੀ ਫੌਜ ਵਿਚ ਸੋਮਾਵਰ ਨੂੰ ਹੋਏ ਸੰਘਰਸ਼ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ। ਦੋਹਾਂ ਹੀ ਦੇਸ਼ਾਂ ਵਿਚਾਲੇ ਤਣਾਅ ਆਪਣੇ ਚਰਮ 'ਤੇ ਹੈ। ਇਸ ਵਿਚਾਲੇ ਭਾਰਤ ਅਤੇ ਚੀਨ ਦੋਹਾਂ ਹੀ ਦੇਸ਼ਾਂ ਦੇ ਫੌਜੀ ਹੁਣ ਇਕੱਠੇ ਕਦਮ ਨਾਲ ਕਦਮ ਮਿਲਾਉਂਦੇ ਨਜ਼ਰ ਆਉਣਗੇ। ਜੀ ਹਾਂ, ਇਹ ਸੰਭਵ ਹੋਣ ਜਾ ਰਿਹਾ ਹੈ ਰੂਸ ਦੇ ਮਾਸਕੋ ਸ਼ਹਿਰ ਵਿਚ ਜਿਥੇ 24 ਜੂਨ ਨੂੰ ਵਿਕਟਰੀ ਡੇਅ ਪਰੇਡ ਹੋਣ ਜਾ ਰਹੀ ਹੈ।
ਰੂਸ ਵਿਚ ਹੋਣ ਵਾਲੀ ਵਿਕਟਰੀ ਡੇਅ ਪਰੇਡ ਦੇ 75 ਸਾਲ ਪੂਰੇ ਹੋਣ 'ਤੇ ਭਾਰਤ ਦੀਆਂ ਤਿੰਨਾਂ ਹੀ ਫੌਜਾਂ ਦੇ 75 ਜਵਾਨ ਰੂਸ ਪਹੁੰਚ ਗਏ ਹਨ। ਰੂਸ ਦੇ ਸੱਦੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਮਾਸਕੋ ਦੇ ਲਾਲ ਚੌਂਕ 'ਤੇ ਹੋਣ ਵਾਲੀ ਇਸ ਇਤਿਹਾਸਕ ਪਰੇਡ ਦੇ ਗਵਾਹ ਬਣਨਗੇ। ਰੂਸ ਹਰ ਸਾਲ 24 ਜੂਨ ਨੂੰ ਨਾਜ਼ੀਆਂ 'ਤੇ ਸੋਵੀਅਤ ਸੰਘ ਦੀ ਜਿੱਤ ਦੇ ਸਬੰਧ ਵਿਚ ਵਿਕਟਰੀ ਡੇਅ ਪਰੇਡ ਆਯੋਜਿਤ ਕਰਦਾ ਹੈ। ਇਸ ਪਰੇਡ ਵਿਚ ਹਿੱਸਾ ਲੈਣ ਦੇ ਲਈ ਚੀਨ ਦੇ ਫੌਜੀਆਂ ਦਾ ਦਸਤਾ ਵੀ ਮਾਸਕੋ ਪਹੁੰਚ ਗਿਆ ਹੈ। ਭਾਰਤ, ਚੀਨ ਤੋਂ ਇਲਾਵਾ ਅਮਰੀਕਾ, ਬਿ੍ਰਟੇਨ ਅਤੇ ਫਰਾਂਸ ਸਮੇਤ 18 ਹੋਰ ਦੇਸ਼ਾਂ ਦੇ ਫੌਜੀ ਵੀ ਵਿਕਟਰੀ ਡੇਅ ਪਰੇਡ ਵਿਚ ਹਿੱਸਾ ਲੈਣਗੇ
ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਰੂਸੀ ਫੌਜ
ਇਸ ਪਰੇਡ ਵਿਚ ਰੂਸੀ ਫੌਜ ਆਪਣੀ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਉਧਰ, ਇਸ ਪਰੇਡ ਵਿਚ ਹਿੱਸਾ ਲੈਣ ਲਈ ਚੀਨ ਦੀਆਂ ਤਿੰਨਾਂ ਹੀ ਫੌਜਾਂ ਨੇ ਫੌਜੀ ਰੂਸ ਪਹੁੰਚ ਗਏ ਹਨ। ਚੀਨ ਨੇ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਆਪਣੇ ਸਵਦੇਸ਼ੀ ਟ੍ਰਾਂਸਪੋਰਟ ਪਲੇਨ Y-20 ਦਾ ਦੁਨੀਆ ਦੇ ਸਾਹਮਣੇ ਪ੍ਰਦਰਸ਼ਨ ਵੀ ਕੀਤਾ। ਚੀਨੀ ਫੌਜੀ ਇਸੇ ਜਹਾਜ਼ ਤੋਂ ਮਾਸਕੋ ਪਹੁੰਚੇ ਹਨ। ਰੂਸ ਵਿਚ 9 ਮਾਰਚ ਨੂੰ ਹਾਰ ਸਾਲ ਵਿਕਟਰੀ ਡੇਅ ਮਨਾਇਆ ਜਾਂਦਾ ਹੈ ਪਰ ਕੋਰੋਨਾਵਾਇਰਸ ਕਾਰਨ ਇਸ ਸਾਲ ਪਰੇਡ ਨੂੰ 24 ਜੂਨ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।
ਹਾਲਾਂਕਿ 24 ਜੂਨ, 1945 ਨੂੰ ਪਹਿਲੀ ਵਿਕਟਰੀ ਡੇਅ ਪਰੇਡ ਹੋਈ ਸੀ। ਇਸ ਦੌਰਾਨ ਰੂਸੀ ਫੌਜੀਆਂ ਨੇ ਨਾ ਸਿਰਫ ਨਾਜ਼ੀਆਂ ਨਾਲ ਮਾਸਕੋ ਦੇ ਲਈ ਲੜਾਈ ਲੜੀ ਸੀ, ਬਲਕਿ ਲੇਨੀਨਗ੍ਰਾਡ ਅਤੇ ਸਟਾਲਿਨਗ੍ਰਾਡ ਦੀ ਰੱਖਿਆ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਕੁਆਇਰ 'ਤੇ ਸ਼ਾਨਦਾਰ ਵਿਕਟਰੀ ਡੇਅ ਪਰੇਡ ਕੱਢੀ ਸੀ। ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਨੂੰ ਦੇਖਦੇ ਹੋਏ ਦੋਹਾਂ ਦੇਸ਼ ਦੀਆਂ ਫੌਜਾਂ ਦਾ ਇਕੱਠੇ ਦਿੱਖਣਾ ਕਾਫੀ ਅਹਿਮ ਹੋਵੇਗਾ।