ਕੋਕਰਨਾਗ ''ਚ ਬਿਜਲੀ ਦੀਆਂ ਨੰਗੀਆਂ ਤਾਰਾਂ ਨਾਲ 2 ਵਿਅਕਤੀ ਨੂੰ ਲੱਗਾ ਜ਼ਬਰਦਸਤ ਕਰੰਟ, ਗੰਭੀਰ ਜ਼ਖਮੀ ਹੋਏ

Tuesday, Nov 08, 2022 - 09:49 PM (IST)

ਕੋਕਰਨਾਗ ''ਚ ਬਿਜਲੀ ਦੀਆਂ ਨੰਗੀਆਂ ਤਾਰਾਂ ਨਾਲ 2 ਵਿਅਕਤੀ ਨੂੰ ਲੱਗਾ ਜ਼ਬਰਦਸਤ ਕਰੰਟ, ਗੰਭੀਰ ਜ਼ਖਮੀ ਹੋਏ

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਕੋਕਰਨਾਗ 'ਚ ਬਿਜਲੀ ਦਾ ਕਰੰਟ ਲੱਗਣ ਕਾਰਨ ਦੋ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਪਛਾਣ ਜਾਵੇਦ ਅਹਿਮਦ ਭੱਟ ਅਤੇ ਸ਼ਬੀਰ ਅਹਿਮਦ ਸ਼ੇਖ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਬੱਚੂ ਪਿੰਡ ਵਿੱਚ ਦੋ ਵਿਅਕਤੀ ਬਿਜਲੀ ਦੀਆਂ ਨੰਗੀਆਂ ਤਾਰਾਂ ਦੀ ਲਪੇਟ ਵਿੱਚ ਆ ਗਏ। ਇਹ ਦੋਵੇਂ ਇੱਕ ਨਿੱਜੀ ਕੰਪਨੀ ਦੇ ਮੁਲਾਜ਼ਮ ਹਨ। ਉਹ ਬੁਰੀ ਤਰ੍ਹਾਂ ਬਿਜਲੀ ਦਾ ਕਰੰਟ ਲੱਗ ਗਿਆ ਹੈ। ਦੋਵਾਂ ਨੂੰ ਅਨੰਤਨਾਗ ਦੇ ਜੀਐਮਸੀ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।


author

Tarsem Singh

Content Editor

Related News