PM ਮੋਦੀ ਦੇ ਅਜਮੇਰ ਆਉਣ ਦੀ ਖੁਸ਼ੀ 'ਚ ਲੋਕਾਂ ਨੇ ਹੱਥਾਂ 'ਤੇ ਬਣਵਾਏ ਟੈਟੂ
05/31/2023 4:49:40 PM

ਅਜਮੇਰ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਜਮੇਰ ਦੌਰੇ ਨੂੰ ਲੈ ਕੇ ਲੋਕਾਂ 'ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਖੁਸ਼ੀ ਜਤਾਉਣ ਲਈ ਲੋਕਾਂ ਨੇ ਹੱਥਾਂ 'ਤੇ ਮੋਦੀ ਦਾ ਟੈਟੂ ਬਣਵਾਇਆ ਹੈ। ਸ਼੍ਰੀ ਮੋਦੀ ਦੇ ਅਜਮੇਰ ਆਉਣ ਦੀ ਖੁਸ਼ੀ 'ਚ ਇੱਥੇ ਟੈਟੂ ਬਣਵਾ ਰਹੇ ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦੇਸ਼ ਦਾ ਨਾਮ ਦੁਨੀਆ 'ਚ ਹੋਰ ਉੱਚਾ ਕੀਤਾ ਹੈ ਅਤੇ ਉਹ ਸਾਨੂੰ ਬਹੁਤ ਪ੍ਰਿਯ ਹਨ।
ਸ਼੍ਰੀ ਮੋਦੀ ਦਾ ਆਪਣੇ ਹੱਥ 'ਤੇ ਟੈਟੂ ਬਣਵਾ ਰਹੀ ਇਕ ਬੱਚੀ ਨੇ ਕਿਹਾ ਕਿ ਪ੍ਰਧਾਨ ਮੰਤੀਰ ਸਾਡੇ ਇੱਥੇ ਆ ਰਹੇ ਹਨ ਅਤੇ ਉਨ੍ਹਾਂ ਨੇ ਕੋਰੋਨਾ 'ਚ ਸਾਨੂੰ ਬਚਾਇਆ ਹੈ, ਇਸ ਲਈ ਉਹ ਵੀ ਆਪਣੇ ਹੱਥ 'ਤੇ ਉਨ੍ਹਾਂ ਦਾ ਟੈਟੂ ਬਣਵਾ ਰਹੇ ਹਨ। ਪ੍ਰਧਾਨ ਮੰਤਰੀ ਦੇ ਅਜਮੇਰ ਦੌਰੇ ਦੇ ਮੱਦੇਨਜ਼ਰ ਉਨ੍ਹਾਂ ਦੇ ਸੁਆਗਤ ਲਈ ਪੁਸ਼ਕਰ ਸਮੇਤ ਅਜਮੇਰ ਦੇ ਖਾਸ ਕਰ ਕੇ ਉਨ੍ਹਾਂ ਦੇ ਸਭਾ ਸਥਾਨ ਮਾਰਗਾਂ ਨੂੰ ਸ਼੍ਰੀ ਮੋਦੀ ਦੇ 9 ਸਾਲ ਦੇ ਕਾਰਜਕਾਲ ਦੀਆਂ ਉਪਲੱਬਧੀਆਂ ਦੇ ਹੋਰਡਿੰਗ ਅਤੇ ਪੋਸਟਰ ਲਗਾ ਕੇ ਸਜਾਇਆ ਗਿਆ ਹੈ। ਸ਼੍ਰੀ ਮੋਦੀ ਦੇ ਪੁਸ਼ਕਰ ਸਥਿਤ ਪ੍ਰਸਿੱਧ ਬ੍ਰਹਮਾ ਮੰਦਰ 'ਚ ਦਰਸ਼ਨ ਦੇ ਮੱਦੇਨਜ਼ਰ ਪੁਸ਼ਕਰ ਨੂੰ ਲਾੜੀ ਦੀ ਤਰ੍ਹਾਂ ਸਜਾਇਆ ਗਿਆ ਹੈ।