12ਵੀਂ ਦੇ ਨਤੀਜਿਆਂ ''ਚ ਦਿਸਿਆ, ਕਸ਼ਮੀਰ ''ਚ ਹਿੰਦੀ ਬਣਨ ਲੱਗੀ ਵਿਦਿਆਰਥੀਆਂ ਦੀ ਪਸੰਦ
Monday, Jun 12, 2023 - 04:59 PM (IST)
ਸ਼੍ਰੀਨਗਰ- ਕਸ਼ਮੀਰ 'ਚ ਹੁਣ ਹਿੰਦੀ ਵਿਦਿਆਰਥੀਆਂ ਦੀ ਪਸੰਦੀਦਾ ਭਾਸ਼ਾ ਬਣ ਰਹੀ ਹੈ। ਜੰਮੂ-ਕਸ਼ਮੀਰ ਬੋਰਡ ਦੇ 12ਵੀਂ ਦੇ ਨਤੀਜਿਆਂ ਦੇ ਅਨੁਸਾਰ ਘਾਟੀ ਦੇ ਵਿਦਿਆਰਥੀ ਹੁਣ ਕਸ਼ਮੀਰੀ ਤੋਂ ਜ਼ਿਆਦਾ ਹਿੰਦੀ ਨੂੰ ਭਾਸ਼ਾ ਦੇ ਬਦਲ ਦੇ ਰੂਪ 'ਚ ਚੁਣ ਰਹੇ ਹਨ। 33 ਸਾਲਾਂ 'ਚ ਪਹਿਲੀ ਵਾਰ ਹੈ ਜਦੋਂ 10,198 ਵਿਦਿਆਰਥੀਆਂ ਨੇ ਹਿੰਦੀ ਨੂੰ ਭਾਸ਼ਾ ਦੇ ਬਦਲ ਦੇ ਰੂਪ 'ਚ ਚੁਣਿਆ, ਇਸ ਵਿਚੋਂ 72 ਫੀਸਦੀ ਸਫਲ ਵੀ ਰਹੇ। ਸਿਰਫ 257 ਨੇ ਹੀ ਕਸ਼ਮੀਰੀ ਨੂ ਭਾਸ਼ਾ ਦੇ ਰੂਪ 'ਚ ਚੁਣਿਆ। ਊਰਦੁ ਨੂੰ 37,252 ਨੇ ਚੁਣਿਆ ਅਤੇ ਇਸਦਾ ਪਾਸ ਫੀਸਦੀ ਵੀ 72 ਫੀਸਦੀ ਰਿਹਾ। ਕਦੇ ਅੱਤਵਾਦ ਦੇ ਦੌਰ 'ਚ ਹਿੰਦੀ ਪੜ੍ਹਨ 'ਤੇ ਮਜ਼ਾਕ ਉਡਾਇਆ ਜਾਂਦਾ ਹੈ ਪਰ ਹੁਣ ਜ਼ਿਆਦਾ ਵਿਦਿਆਰਥੀ ਹਿੰਦੀ ਦਾ ਅਧਿਐਨ ਕਰ ਰਹੇ ਹਨ।
ਅਕਾਦਮਿਕ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਪ੍ਰੀਖਿਆਵਾਂ ਇੱਕੋ ਸਮੇਂ ਲਈਆਂ ਗਈਆਂ। ਇਸ ਤੋਂ ਪਹਿਲਾਂ ਜੰਮੂ ਵਿਚ ਮਾਰਚ-ਅਪ੍ਰੈਲ ਵਿਚ ਅਤੇ ਕਸ਼ਮੀਰ-ਲੱਦਾਖ ਵਿਚ ਅਕਤੂਬਰ ਵਿਚ ਪ੍ਰੀਖਿਆਵਾਂ ਹੁੰਦੀਆਂ ਸਨ। ਕਸ਼ਮੀਰ ਦੇ 300 ਤੋਂ ਵੱਧ ਸੀਨੀਅਰ ਸੈਕੇਂਡਰੀ ਸਕੂਲਾਂ ਵਿਚੋਂ ਲਗਭਗ 150 ਵਿਚ ਹਿੰਦੀ ਨਿਯਮਿਤ ਤੌਰ 'ਤੇ ਸਿਖਾਈ ਜਾਂਦੀ ਹੈ। ਕਸ਼ਮੀਰੀ ਪੰਡਤ, ਜੋ ਘਾਟੀ ਦੇ ਸਰਕਾਰੀ ਸਕੂਲਾਂ ਵਿਚ ਹਿੰਦੀ ਪੜ੍ਹਾਉਂਦੇ ਸਨ, ਵਾਪਸ ਆ ਗੇਏ ਹਨ। ਹਰ ਸਕੂਲ ਵਿਚ ਇਕ ਹਿੰਦੀ ਦਾ ਅਧਿਆਪਕ ਹੈ।