2 ਬੋਰੀਆਂ ''ਚੋਂ ਮਿਲੇ 8 ਮਹੀਨੇ ਦੀ ਗਰਭਵਤੀ ਔਰਤ ਦੇ ਕੱਟੇ ਹੋਏ ਅੰਗ

01/31/2018 4:12:17 AM

ਹੈਦਰਾਬਾਦ— ਹਿਟੇਚ ਸਿਟੀ ਨੇੜੇ ਕੋਂਦਾਪੁਰ ਦੇ ਇਕ ਬਾਗ ਕੋਲੋਂ 2 ਬੋਰੀਆਂ 'ਚ ਬੰਦ ਕਿਸੇ ਅਣਪਛਾਤੀ ਗਰਭਵਤੀ ਔਰਤ ਦੇ ਸਰੀਰ ਦੇ ਕੱਟੇ ਹੋਏ ਅੰਗ ਮਿਲੇ। ਸਥਾਨਕ ਲੋਕਾਂ ਵੱਲੋਂ ਸਵੇਰੇ ਕਰੀਬ 9.30 ਵਜੇ ਸੜਕ ਕਿਨਾਰੇ ਖੂਨ ਦੇ ਨਿਸ਼ਾਨ ਲੱਗੇ ਬੋਰੇ ਦੇਖਣ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ ਤੇ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਸਹਾਇਕ ਪੁਲਸ ਕਮਿਸ਼ਨਰ ਐੱਨ. ਸ਼ਿਆਮ ਪ੍ਰਸਾਦ ਰਾਓ ਨੇ ਮੀਡੀਆ ਨੂੰ ਦੱਸਿਆ ਕਿ ਇਕ ਬੈਗ 'ਚ ਕੱਟਿਆ ਹੋਇਆ ਸਿਰ ਤੇ ਜਦਕਿ ਦੂਜੇ 'ਚ ਬਾਕੀ ਦਾ ਹਿੱਸਾ ਸੀ।
PunjabKesari
ਇਕ ਜਾਂਚ ਅਧਿਕਾਰੀ ਨੇ ਕਿਹਾ ਕਿ ਮੈਡਿਕਲ ਜਾਂਚ 'ਚ ਪਾਇਆ ਗਿਆ ਕਿ ਔਰਤ 8 ਮਹੀਨੇ ਦੀ ਗਰਭਵਤੀ ਸੀ ਤੇ ਉਸ ਨੂੰ ਕਿਤੇ ਹੋਰ ਮਾਰਿਆ ਗਿਆ ਸੀ। ਬੋਰੀਆਂ 'ਚ ਪਾਉਣ ਤੋਂ ਪਹਿਲਾਂ ਉਸ ਦੀ ਲਾਸ਼ ਨੂੰ ਕੱਟਿਆ ਗਿਆ ਸੀ। ਜਾਂਚ ਅਧਿਕਾਰੀ ਨੇ ਕਿਹਾ ਕਿ ਔਰਤ ਦੇ ਕੱਪੜਿਆਂ ਨੂੰ ਦੇਖਦੇ ਹੋਏ ਅਜਿਹਾ ਲੱਗ ਰਿਹਾ ਹੈ ਕਿ ਉਹ ਉੱਤਰ ਪ੍ਰਦੇਸ਼, ਓੜੀਸ਼ਾ ਜਾਂ ਬਿਹਾਰ ਦੀ ਰਹਿਣ ਵਾਲੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਦੇਖਦਿਆਂ ਅਜਿਹਾ ਲੱਗ ਰਿਹਾ ਹੈ ਕਿ ਉਸ ਦਾ ਕਤਲ 2-3 ਦਿਨ ਪਹਿਲਾਂ ਕੀਤਾ ਗਿਆ ਹੈ।
PunjabKesari


Related News