ਪ੍ਰੇਮ ਸਬੰਧਾਂ ਨੂੰ ਲੈ ਕੇ ਕੁੜੀ ਦੇ ਪਰਿਵਾਰ ਨੇ ਕੁੱਟ-ਕੁੱਟ ਕੇ ਮਾਰਿਆ 24 ਸਾਲਾ ਮੁੰਡਾ

Thursday, Jul 11, 2024 - 05:41 PM (IST)

ਪ੍ਰੇਮ ਸਬੰਧਾਂ ਨੂੰ ਲੈ ਕੇ ਕੁੜੀ ਦੇ ਪਰਿਵਾਰ ਨੇ ਕੁੱਟ-ਕੁੱਟ ਕੇ ਮਾਰਿਆ 24 ਸਾਲਾ ਮੁੰਡਾ

ਰੇਵਾੜੀ- ਪ੍ਰੇਮ ਸਬੰਧਾਂ ਕਾਰਨ ਰਾਜਸਥਾਨ ਦੇ ਇਕ ਨੌਜਵਾਨ ਨੂੰ ਰੇਵਾੜੀ 'ਚ ਇਕ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਸ ਨੇ ਵੀਰਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਰੇਵਾੜੀ ਦੇ ਚਿਤਰਦੁਰਗਾ ਪਿੰਡ ਵਿਚ ਵਾਪਰੀ। ਪੁਲਸ ਮੁਤਾਬਕ 24 ਸਾਲਾ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਕੁੜੀ ਦੇ ਦੋ ਚਾਚਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਪਛਾਣ ਦਿਨੇਸ਼ ਅਤੇ ਰਵਿੰਦਰ ਵਜੋਂ ਹੋਈ ਹੈ। ਖੋਲ ਥਾਣਾ ਇੰਚਾਰਜ ਪ੍ਰਹਿਲਾਦ ਸਿੰਘ ਨੇ ਦੱਸਿਆ ਕਿ ਅਸੀਂ ਸਿਟੀ ਕੋਰਟ ਦੇ ਹੁਕਮਾਂ 'ਤੇ ਉਨ੍ਹਾਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਹੈ ਅਤੇ ਪੁੱਛਗਿੱਛ ਕਰ ਰਹੇ ਹਾਂ।

ਇਹ ਵੀ ਪੜ੍ਹੋ- ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਨੈਲੋ-ਬਸਪਾ ਦਾ ਗਠਜੋੜ, CM ਚਿਹਰੇ 'ਤੇ ਵੀ ਬਣੀ ਗੱਲ

ਪੁਲਸ ਮੁਤਾਬਕ ਅਲਵਰ ਜ਼ਿਲੇ ਦੇ ਗਿਗਲਾਨਾ ਪਿੰਡ ਦਾ ਰਹਿਣ ਵਾਲਾ ਮੋਹਿਤ ਸੋਮਵਾਰ ਰਾਤ ਰੇਵਾੜੀ 'ਚ 17 ਸਾਲਾ ਕੁੜੀ ਨੂੰ ਮਿਲਣ ਆਇਆ ਸੀ। ਜਦੋਂ ਕੁੜੀ ਦੇ ਦਾਦਾ-ਦਾਦੀ ਨੇ ਉਸ ਨੂੰ ਦੇਖਿਆ ਤਾਂ ਉਨ੍ਹਾਂ ਨੇ ਰੌਲਾ ਪਾਇਆ ਅਤੇ ਬਾਕੀ ਪਰਿਵਾਰ ਨੂੰ ਜਗਾਇਆ। ਪਰਿਵਾਰ ਵਾਲਿਆਂ ਨੇ ਮੋਹਿਤ ਦੀ ਕੁੱਟਮਾਰ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਮੋਹਿਤ ਦੇ ਪਰਿਵਾਰਕ ਮੈਂਬਰ ਪਿੰਡ ਆ ਗਏ ਅਤੇ ਉਸ ਨੂੰ ਰੇਵਾੜੀ ਦੇ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਮੋਹਿਤ ਦੇ ਰਿਸ਼ਤੇਦਾਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਮੋਹਿਤ ਗੰਭੀਰ ਰੂਪ ਨਾਲ ਜ਼ਖਮੀ ਸੀ। ਅਸੀਂ ਉਸ ਨੂੰ ਸਥਾਨਕ ਡਾਕਟਰ ਕੋਲ ਲੈ ਕੇ ਗਏ ਜਿਨ੍ਹਾਂ ਨੇ ਉਸ ਨੂੰ ਰੇਵਾੜੀ ਰੈਫਰ ਕਰ ਦਿੱਤਾ ਪਰ ਉਸ ਦੀ ਮੌਤ ਹੋ ਗਈ। ਸਾਨੂੰ ਨਹੀਂ ਪਤਾ ਕਿ ਮੋਹਿਤ ਦਾ ਕੋਈ ਪ੍ਰੇਮ ਸਬੰਧ ਸੀ ਜਾਂ ਨਹੀਂ। ਪੁਲਸ ਅਧਿਕਾਰੀ ਸਿੰਘ ਨੇ ਦੱਸਿਆ ਕਿ ਪੁਲਸ ਹੋਰ ਸ਼ੱਕੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ- ਜਿਮ ਮਾਲਕ ਦਾ ਬੇਰਹਿਮੀ ਨਾਲ ਕਤਲ, ਚਿਹਰੇ 'ਤੇ ਚਾਕੂ ਨਾਲ ਕੀਤੇ 21 ਵਾਰ


author

Tanu

Content Editor

Related News