102 ਸਾਲਾ ਬਜ਼ੁਰਗ ਨੇ ਕੱਢੀ ਬਰਾਤ, DC ਦਫ਼ਤਰ ਪਹੁੰਚ ਬੋਲਿਆ-ਥਾਰਾ ਫੂਫਾ ਜ਼ਿੰਦਾ ਹੈ, ਜਾਣੋ ਪੂਰਾ ਮਾਮਲਾ

09/09/2022 11:25:13 AM

ਹਰਿਆਣਾ (ਭਾਸ਼ਾ)- ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿਚ ਸੂਬਾ ਸਰਕਾਰ ਵੱਲੋਂ ਮ੍ਰਿਤਕ ਐਲਾਨੇ ਜਾਣ ਮਗਰੋਂ 102 ਸਾਲਾ ਬਜ਼ੁਰਗ ਨੇ ਆਪਣੇ ਆਪ ਨੂੰ ਜ਼ਿੰਦਾ ਸਾਬਤ ਕਰਨ ਲਈ ਇਕ ਅਨੋਖਾ ਤਰੀਕਾ ਅਪਣਾਉਂਦੇ ਹੋਏ ਆਪਣੀ ਬਾਰਾਤ ਕੱਢੀ। ਬਜ਼ੁਰਗ ਵਿਅਕਤੀ ਦੁਲੀ ਚੰਦ ਰੱਥ 'ਤੇ ਸਵਾਰ ਹੋ ਕੇ ਬੈਂਡ-ਵਾਜੇ ਨਾਲ ਸਰਕਾਰੀ ਅਧਿਕਾਰੀਆਂ ਕੋਲ ਪਹੁੰਚੇ। ਰੋਹਤਕ ਜ਼ਿਲ੍ਹੇ ਦੇ ਗੰਧਾਰਾ ਪਿੰਡ ਦੇ ਰਹਿਣ ਵਾਲੇ ਦੁਲੀ ਚੰਦ ਨੂੰ ਕਾਗਜ਼ਾਂ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਅਤੇ ਇਸ ਸਾਲ ਮਾਰਚ 'ਚ ਉਸ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਬਜ਼ੁਰਗ ਨੇ ਆਪਣੇ ਆਪ ਨੂੰ ਜ਼ਿੰਦਾ ਸਾਬਤ ਕਰਨ ਲਈ ਅਜੀਬ ਤਰੀਕਾ ਅਪਣਾਇਆ। ਉਨ੍ਹਾਂ ਨੇ ਲਾੜੇ ਵਾਂਗ ਨੋਟਾਂ ਦੀ ਮਾਲਾ ਪਹਿਨੀ ਅਤੇ ਮਾਨਸਰੋਵਰ ਪਾਰਕ ਤੋਂ ਰੋਹਤਕ ਸ਼ਹਿਰ ਦੇ ਨਹਿਰੀ ਰੈਸਟ ਹਾਊਸ ਤੱਕ ਬਾਰਾਤ ਕੱਢੀ ਅਤੇ ਸੂਬਾ ਸਰਕਾਰ ਤੋਂ ਉਸ ਦੀ ਪੈਨਸ਼ਨ ਬਹਾਲ ਕੀਤੇ ਜਾਣ ਦੀ ਮੰਗ ਕੀਤੀ।

PunjabKesari

ਆਮ ਆਦਮੀ ਪਾਰਟੀ (ਆਪ) ਹਰਿਆਣਾ ਇਕਾਈ ਦੇ ਸਾਬਕਾ ਪ੍ਰਧਾਨ ਨਵੀਨ ਜੈਹਿੰਦ ਨੇ ਕਿਹਾ ਕਿ ਸਰਕਾਰੀ ਰਿਕਾਰਡ ਵਿਚ ਦੁਲੀ ਚੰਦ ਨੂੰ 'ਮ੍ਰਿਤਕ' ਦਿਖਾਇਆ ਗਿਆ ਹੈ ਅਤੇ ਉਸ ਦੀ ਬੁਢਾਪਾ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ। ਦੁਲੀ ਚੰਦ ਦੇ ਨਾਲ ਆਏ ਜੈਹਿੰਦ ਨੇ ਕਿਹਾ ਕਿ 102 ਸਾਲਾ ਵਿਅਕਤੀ ਜ਼ਿੰਦਾ ਹੈ ਅਤੇ ਇਸ ਨੂੰ ਸਾਬਿਤ ਕਰਨ ਲਈ ਉਸ ਕੋਲ ਆਧਾਰ ਕਾਰਡ, ਪਰਿਵਾਰਕ ਆਈ.ਡੀ. ਅਤੇ ਬੈਂਕ ਸਟੇਟਮੈਂਟ ਹਨ। ਦੁਲੀ ਚੰਦ ਅਤੇ ਉਸ ਦੇ ਸਮਰਥਕਾਂ ਨੇ ਸਰਕਾਰੀ ਦਫ਼ਤਰ ਦੇ ਰਸਤੇ 'ਤੇ ਤਖਤੀਆਂ ਵੀ ਚੁੱਕੀਆਂ ਸਨ, ਜਿਨ੍ਹਾਂ 'ਚੋਂ ਇਕ 'ਤੇਰਾ ਫੂਫਾ ਅਭੀ ਜ਼ਿੰਦਾ ਹੈ' (102 ਸਾਲ ਦੀ ਉਮਰ ਦਾ) ਲਿਖਿਆ ਹੋਇਆ ਸੀ। ਆਪਣੀ ਸ਼ਾਨਦਾਰ ਯਾਤਰਾ ਦੇ ਅੰਤ 'ਚ, ਦੁਲੀ ਚੰਦ ਅਤੇ ਜੈਹਿੰਦ ਨੇ ਸਾਬਕਾ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਮਨੀਸ਼ ਗਰੋਵਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਕਾਗਜ਼ਾਤ ਦਿਖਾਉਂਦੇ ਹੋਏ ਉਨ੍ਹਾਂ ਦੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


DIsha

Content Editor

Related News