ਸ਼ਰਧਾਲੂਆਂ ਨੂੰ ਪ੍ਰਸਾਦ ਦੇ ਨਾਂ ’ਤੇ ਪਿਲਾਇਆ ਨਸ਼ੀਲਾ ਪਦਾਰਥ, ਬੱਚਿਆਂ ਸਮੇਤ 28 ਲੋਕ ਬੀਮਾਰ

Wednesday, Apr 13, 2022 - 10:56 AM (IST)

ਸ਼ਰਧਾਲੂਆਂ ਨੂੰ ਪ੍ਰਸਾਦ ਦੇ ਨਾਂ ’ਤੇ ਪਿਲਾਇਆ ਨਸ਼ੀਲਾ ਪਦਾਰਥ, ਬੱਚਿਆਂ ਸਮੇਤ 28 ਲੋਕ ਬੀਮਾਰ

ਗੁਰੂਗ੍ਰਾਮ– ਹਰਿਆਣਾ ਦੇ ਗੁਰੂਗ੍ਰਾਮ ’ਚ ਸ਼ਰਧਾਲੂਆਂ ਨੂੰ ਪ੍ਰਸਾਦ ਦੇ ਨਾਂ ’ਤੇ ਨਸ਼ੀਲਾ ਪਦਾਰਥ ਪਿਲਾਇਆ ਗਿਆ। ਇਸ ਨੂੰ ਪੀਣ ਮਗਰੋਂ 28 ਲੋਕਾਂ ਦੀ ਸਿਹਤ ਖਰਾਬ ਹੋ ਗਈ, ਜਿਨ੍ਹਾਂ ਨੂੰ ਨੇੜੇ ਦੇ ਸਰਕਾਰੀ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਗੁਰੂਗ੍ਰਾਮ ’ਚ ਮਾਤਾ ਦਾ ਮੇਲਾ ਲੱਗਾ ਹੋਇਆ ਸੀ, ਜਿੱਥੇ ਦੇਰ ਰਾਤ ਸ਼ਰਧਾਲੂਆਂ ਨੂੰ ਪ੍ਰਸਾਦ ਦੇ ਤੌਰ ’ਤੇ ਫਰੂਟੀ ਪਿਲਾਈ ਗਈ, ਜਿਸ ਮਗਰੋਂ ਅਚਾਨਕ ਲੋਕ ਬੀਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਇਸ ਨਸ਼ੀਲੇ ਪਦਾਰਥ ਦੇ ਪੀਣ ਨਾਲ 28 ਲੋਕ ਬੀਮਾਹ ਹੋਏ ਹਨ, ਜਿਨ੍ਹਾਂ ’ਚ 8-10 ਬੱਚੇ ਵੀ ਸ਼ਾਮਲ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਬੀਮਾਰ ਸ਼ਰਧਾਲੂ ਫ਼ਿਲਹਾਲ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ’ਚ ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Tanu

Content Editor

Related News