CCTV ਫੁਟੇਜ ਦਾ ਖੁਲਾਸਾ : ਦਿੱਲੀ ’ਚ ਚੋਰੀ ਦੇ ਦੋਸ਼ੀ ਨੇ ਪੁਲਸ ਕਰਮਚਾਰੀ ਨੂੰ ਵਾਰ-ਵਾਰ ਮਾਰੇ ਸਨ ਚਾਕੂ

Wednesday, Jan 11, 2023 - 12:05 PM (IST)

CCTV ਫੁਟੇਜ ਦਾ ਖੁਲਾਸਾ : ਦਿੱਲੀ ’ਚ ਚੋਰੀ ਦੇ ਦੋਸ਼ੀ ਨੇ ਪੁਲਸ ਕਰਮਚਾਰੀ ਨੂੰ ਵਾਰ-ਵਾਰ ਮਾਰੇ ਸਨ ਚਾਕੂ

ਨਵੀਂ ਦਿੱਲੀ (ਭਾਸ਼ਾ)- ਪੁਲਸ ਨੂੰ ਸੀ.ਸੀ.ਟੀ.ਵੀ. ਦੇ ਕੁਝ ਫੁਟੇਜ ਮਿਲੇ ਹਨ, ਜਿਨ੍ਹਾਂ ਵਿਚ ਪੱਛਮੀ ਦਿੱਲੀ ਦੇ ਮਾਇਆਪੁਰੀ ਇਲਾਕੇ ਵਿਚ ਮੋਬਾਇਲ ਫੋਨ ਚੋਰੀ ਕਰਨ ਦੇ ਦੋਸ਼ ਵਿਚ ਫੜਿਆ ਗਿਆ ਇਕ ਵਿਅਕਤੀ ਏ. ਐੱਸ. ਆਈ. ਸ਼ੰਭੂ ਦਿਆਲ ਨੂੰ ਵਾਰ-ਵਾਰ ਚਾਕੂ ਮਾਰਦਾ ਨਜ਼ਰ ਆਇਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਅਪਰਾਧ ਵਾਲੀ ਜਗ੍ਹਾ ਤੋਂ ਬਰਾਮਦ ਸੀ. ਸੀ. ਟੀ. ਵੀ. ਫੁਟੇਜ ਵਿਚ ਨਜ਼ਰ ਆਇਆ ਕਿ ਚੋਰੀ ਦੇ ਦੋਸ਼ੀ ਅਨੀਸ਼ ਨੇ ਜਦੋਂ ਪੁਲਸ ਕਰਮਚਾਰੀ ’ਤੇ ਵਾਰ-ਵਾਰ ਚਾਕੂ ਨਾਲ ਵਾਰ ਕੀਤੇ ਅਤੇ ਮੁੱਕੇ ਮਾਰੇ, ਉਦੋਂ ਬੱਚਿਆਂ ਸਮੇਤ ਕਈ ਲੋਕ ਉਥੇ ਖੜ੍ਹੇ ਸਨ ਅਤੇ ਇਹ ਦੇਖ ਰਹੇ ਸਨ।

 

ਇਕ ਔਰਤ ਅਤੇ ਕੁਝ ਬੱਚਿਆਂ ਨੇ ਨੇੜੇ ਆ ਕੇ ਏ. ਐੱਸ. ਆਈ. ਸ਼ੰਭੂ ਦਿਆਲ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਨੇ ਉਨ੍ਹਾਂ ਨੂੰ ਵੀ ਚਾਕੂ ਦਿਖਾਇਆ ਅਤੇ ਉਹ ਪਿੱਛੇ ਹੱਟ ਗਏ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਅਨੀਸ਼ ਨੂੰ ਫੜ੍ਹ ਲਿਆ ਗਿਆ। ਚਾਰ ਦਿਨਾਂ ਤੱਕ ਹਸਪਤਾਲ ਵਿਚ ਜੀਵਨ ਲਈ ਸੰਘਰਸ਼ ਕਰਨ ਤੋਂ ਬਾਅਦ ਸ਼ੰਭੂ ਦਿਆਲ ਨੇ ਐਤਵਾਰ ਨੂੰ ਸਵੇਰੇ ਦਮ ਤੋੜ ਦਿੱਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News