ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਵਿਵਾਦਾਂ ''ਚ ਘਿਰੀ, ਲੱਗ ਰਹੇ ਤਰ੍ਹਾਂ-ਤਰ੍ਹਾਂ ਦੇ ਦੋਸ਼

Sunday, Sep 22, 2024 - 10:44 AM (IST)

ਜਲੰਧਰ (ਅਨਿਲ ਪਾਹਵਾ)  – ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਮੈਂਬਰਾਂ ਦੀ ਗਿਣਤੀ ਵਧਾਉਣ ਲਈ ਮੈਂਬਰਸ਼ਿਪ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਲਈ ਪਾਰਟੀ ਦੇ ਵਰਕਰ ਤੇ ਅਧਿਕਾਰੀ ਤੇਜ਼ੀ ਨਾਲ ਜੁਟੇ ਹੋਏ ਹਨ ਪਰ ਭਾਜਪਾ ਦੀ ਇਹ ਮੈਂਬਰਸ਼ਿਪ ਮੁਹਿੰਮ ਕਈ ਥਾਵਾਂ ’ਤੇ ਵਿਵਾਦਾਂ ’ਚ ਆ ਰਹੀ ਹੈ, ਜਿਸ ਵਿਚ ਕਿਤੇ ਸਕੂਲ ਦੇ ਵਿਦਿਆਰਥੀਆਂ ਨੂੰ ਤਾਂ ਕਿਤੇ ਇਲਾਜ ਕਰਾਉਣ ਆਏ ਮਰੀਜ਼ਾਂ ਨੂੰ ਮੈਂਬਰ ਬਣਾਏ ਜਾਣ ਦੇ ਮਾਮਲਿਆਂ ਕਾਰਨ ਵਿਵਾਦ ਖੜ੍ਹੇ ਹੋ ਰਹੇ ਹਨ। ਗੁਜਰਾਤ ’ਚ ਭਾਜਪਾ ਦੀ ਇਹ ਮੁਹਿੰਮ ਨਾ ਸਿਰਫ਼ ਵਿਵਾਦਾਂ ’ਚ ਆ ਗਈ ਹੈ, ਸਗੋਂ ਤੂਲ ਵੀ ਫੜਨ ਲੱਗੀ ਹੈ। ਦੋਸ਼ ਹੈ ਕਿ ਉੱਥੇ ਭਾਜਪਾ ਨੇ ਸਕੂਲੀ ਵਿਦਿਆਰਥੀਆਂ ਨੂੰ ਮੈਂਬਰਸ਼ਿਪ ਦਿਵਾ ਦਿੱਤੀ। ਇਸ ਤੋਂ ਇਲਾਵਾ ਕੁਝ ਲੋਕਾਂ ਨੂੰ ਬਿਨਾਂ ਦੱਸੇ ਭਾਜਪਾ ਦਾ ਮੈਂਬਰ ਬਣਾ ਦਿੱਤਾ ਗਿਆ।

ਇਹ ਵੀ ਪੜ੍ਹੋ ਰਾਸ਼ਟਰੀ ਸਿਨੇਮਾ ਦਿਵਸ 'ਤੇ ਟੁੱਟੇ ਰਿਕਾਰਡ, ਸਿਨੇਮਾਘਰਾਂ 'ਚ ਪੁੱਜੇ 60 ਲੱਖ ਤੋਂ ਵੱਧ ਦਰਸ਼ਕ

100 ਮੈਂਬਰ ਬਣਾਉਣ ’ਤੇ 500 ਰੁਪਏ ਦੀ ਆਫਰ ਦੀ ਵੀਡੀਓ ਵਾਇਰਲ
ਇਕ ਅੰਗਰੇਜ਼ੀ ਅਖਬਾਰ ਵਿਚ ਤਾਂ ਇਹ ਵੀ ਲਿਖਿਆ ਗਿਆ ਹੈ ਕਿ ਗੁਜਰਾਤ ਦੇ ਭਾਵਨਗਰ ’ਚ ਕੁਝ ਨੇਤਾ ਪੈਸਿਆਂ ਦਾ ਲਾਲਚ ਦੇ ਕੇ ਮੈਂਬਰ ਬਣਾ ਰਹੇ ਹਨ। ਇਸੇ ਤਰ੍ਹਾਂ ਭਾਵਨਗਰ ਦੇ ਇਕ ਭਾਜਪਾ ਨੇਤਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਨੂੰ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਜਿਹੜਾ ਵੀ 100 ਨਵੇਂ ਮੈਂਬਰ ਬਣਾਏਗਾ, ਉਸ ਨੂੰ 500 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਜੇ ਇਨ੍ਹਾਂ ਮਾਮਲਿਆਂ ਵਿਚ ਥੋੜ੍ਹੀ ਜਿਹੀ ਵੀ ਸੱਚਾਈ ਹੈ ਤਾਂ ਸੰਭਵ ਤੌਰ ’ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਵੀ ਮੈਂਬਰ ਬਣਾਉਣ ਲਈ ਇਸ ਤਰ੍ਹਾਂ ਦੇ ਤਿਕੜਮ ਲਾਏ ਜਾ ਰਹੇ ਹੋਣਗੇ।

ਇਹ ਵੀ ਪੜ੍ਹੋ ਇਨਸਾਫ਼ ਲਈ ਭਟਕ ਰਹੀ ਔਰਤ ਨੇ CM ਨਿਵਾਸ ਨੇੜੇ ਨਿਗਲਿਆ ਜ਼ਹਿਰ, ਵਜ੍ਹਾ ਕਰ ਦੇਵੇਗੀ ਹੈਰਾਨ

ਕੁੱਤੇ ਦੇ ਵੱਢਣ ’ਤੇ ਇੰਜੈਕਸ਼ਨ ਲਵਾਉਣ ਗਏ ਮਰੀਜ਼ ਨੂੰ ਬਣਾ ਦਿੱਤਾ ਭਾਜਪਾ ਦਾ ਮੈਂਬਰ
ਗੁਜਰਾਤ ਦੇ ਵਿਸਨਗਰ ਦੇ ਇਕ ਇਲਾਕੇ ਵਿਚ ਪ੍ਰਕਾਸ਼ ਬੇਨ ਤੇ ਉਨ੍ਹਾਂ ਦੇ ਪਤੀ ਕੁੱਤੇ ਦੇ ਵੱਢਣ ’ਤੇ ਰੈਬੀਜ਼ ਦਾ ਇੰਜੈਕਸ਼ਨ ਲਵਾਉਣ ਸਿਹਤ ਕੇਂਦਰ ’ਤੇ ਗਏ ਜਿੱਥੇ ਸਟਾਫ ਮੈਂਬਰ ਨੇ ਉਨ੍ਹਾਂ ਦਾ ਮੋਬਾਈਲ ਨੰਬਰ ਪੁੱਛਿਆ। ਨੰਬਰ ਦੇਣ ਤੋਂ ਕੁਝ ਹੀ ਸਕਿੰਟਾਂ ਬਾਅਦ ਉਨ੍ਹਾਂ ਦੇ ਫੋਨ ’ਤੇ ਇਕ ਓ. ਟੀ. ਪੀ. ਆਇਆ। ਜਿਵੇਂ ਹੀ ਉਨ੍ਹਾਂ ਓ. ਟੀ. ਪੀ. ਸ਼ੇਅਰ ਕੀਤਾ ਤਾਂ ਉਨ੍ਹਾਂ ਨੂੰ ਫੋਨ ’ਤੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਗ੍ਰਹਿਣ ਕਰਨ ਦਾ ਵਧਾਈ ਸੁਨੇਹਾ ਆ ਗਿਆ। ਪ੍ਰਕਾਸ਼ ਬੇਨ ਨੇ ਇਸ ਮਾਮਲੇ ’ਚ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਅਤੇ ਭਾਜਪਾ ਮੈਂਬਰ ਬਣਾਏ ਜਾਣ ’ਤੇ ਇਤਰਾਜ਼ ਵੀ ਜ਼ਾਹਿਰ ਕੀਤਾ। ਔਰਤ ਦੇ ਪਤੀ ਵਿਕੁੰਭ ਦਰਬਾਰ ਨੇ ਕਿਹਾ ਕਿ ਜਦੋਂ ਉਨ੍ਹਾਂ ਓ. ਟੀ. ਪੀ. ਮੰਗਣ ’ਤੇ ਇਤਰਾਜ਼ ਕੀਤਾ ਤਾਂ ਉਨ੍ਹਾਂ ਨੂੰ ਅੱਗੋਂ ਕਿਹਾ ਗਿਆ ਕਿ ਉਹ ਜਿਹੜਾ ਇੰਜੈਕਸ਼ਨ ਲਵਾਉਣ ਆਏ ਹਨ, ਉਹ ਸਰਕਾਰੀ ਕੋਟੇ ਵਿਚ ਹੀ ਮਿਲਦਾ ਹੈ ਅਤੇ ਉਸ ਦੇ ਲਈ ਓ. ਟੀ. ਪੀ. ਜ਼ਰੂਰੀ ਹੈ। ਵਿਕੁੰਭ ਨੇ ਇਹ ਪੂਰਾ ਘਟਨਾਚੱਕਰ ਰਿਕਾਰਡ ਕਰ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤਾ ਹੈ।

ਇਹ ਵੀ ਪੜ੍ਹੋ ਬਿਜਲੀ ਮੁਲਾਜ਼ਮ ਨੇ ਜਾਨ ਤਲੀ 'ਤੇ ਧਰ ਕੇ ਨਿਭਾਈ ਡਿਊਟੀ, ਵੀਡੀਓ ਦੇਖ ਹੋਵੋਗੇ ਹੈਰਾਨ

ਏਡਿਡ ਸਕੂਲ ਦੇ ਬੱਚਿਆਂ ਨੂੰ ਮੈਂਬਰ ਬਣਾਉਣ ਲਈ ਮੰਗਵਾਏ ਗਏ ਮਾਪਿਆਂ ਦੇ ਫੋਨ
ਉੱਧਰ ਗੁਜਰਾਤ ਦੇ ਸੁਰੇਂਦਰ ਨਗਰ ’ਚ ਏਡਿਡ ਸਕੂਲ ਦੇ ਬੱਚਿਆਂ ਨੂੰ ਭਾਜਪਾ ਦੇ ਮੈਂਬਰ ਬਣਾਏ ਜਾਣ ਦਾ ਮਾਮਲਾ ਵੀ ਤੂਲ ਫੜ ਰਿਹਾ ਹੈ। ਇੱਥੋਂ ਦੇ ਕੁਮਾਰੀ ਐੱਮ. ਆਰ. ਗਾਰਡੀ ਸਕੂਲ ਦੇ ਬੱਚਿਆਂ ਨੂੰ ਮੈਂਬਰਸ਼ਿਪ ਦਿਵਾਈ ਗਈ ਹੈ। ਇਸ ਦੇ ਲਈ ਬਾਕਾਇਦਾ ਉਨ੍ਹਾਂ ਦੇ ਮਾਪਿਆਂ ਦੇ ਫੋਨ ਮੰਗਵਾ ਕੇ ਇਹ ਮੈਂਬਰੀ ਦਿੱਤੀ ਗਈ ਹੈ। ਮਾਮਲੇ ਨੇ ਜਦੋਂ ਤੂਲ ਫੜਿਆ ਤਾਂ ਜ਼ਿਲਾ ਸਿੱਖਿਆ ਅਧਿਕਾਰੀ ਨੇ ਸਕੂਲ ਨੂੰ ਨੋਟਿਸ ਜਾਰੀ ਕਰ ਦਿੱਤਾ। ਹਾਲਾਂਕਿ ਬਾਅਦ ’ਚ ਸਕੂਲ ਮੈਨੇਜਮੈਂਟ ਵੱਲੋਂ ਕਿਹਾ ਗਿਆ ਕਿ ਰਾਸ਼ਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਮੋਬਾਈਲ ਫੋਨ ਮੰਗਵਾਏ ਗਏ ਸਨ। ਹੋ ਸਕਦਾ ਹੈ ਕਿ ਬੱਚਿਆਂ ਨੇ ਆਪਣੇ ਪੱਧਰ ’ਤੇ ਮੈਂਬਰਸ਼ਿਪ ਲੈ ਲਈ ਹੋਵੇ।

ਇਹ ਵੀ ਪੜ੍ਹੋ ਹਸਪਤਾਲ 'ਚ ਮਹਿਲਾ ਡਾਕਟਰ ਦੀ ਲੱਤਾਂ-ਮੁੱਕਿਆਂ ਨਾਲ ਕੁੱਟਮਾਰ, ਵਾਲਾਂ ਤੋਂ ਫੜ ਧੂਹ-ਧੂਹ ਖਿੱਚਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News