ਬਿਹਾਰ ਕਾਂਸਟੇਬਲ ਭਰਤੀ ਪ੍ਰੀਖਿਆ ''ਚ ਫ਼ਰਜ਼ੀਵਾੜਾ ਆਇਆ ਸਾਹਮਣੇ, 5 ਉਮੀਦਵਾਰਾਂ ਨੂੰ ਕੀਤਾ ਗ੍ਰਿਫ਼ਤਾਰ
Thursday, Aug 22, 2024 - 01:58 AM (IST)
ਨੈਸ਼ਨਲ ਡੈਸਕ : ਬਿਹਾਰ ਪੁਲਸ ਕਾਂਸਟੇਬਲ ਭਰਤੀ ਪ੍ਰੀਖਿਆ ਦੇ ਚੌਥੇ ਪੜਾਅ ਵਿਚ ਧੋਖਾਧੜੀ ਕਰਨ ਦੇ ਦੋਸ਼ ਵਿਚ ਬੁੱਧਵਾਰ ਨੂੰ 5 ਉਮੀਦਵਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਬਿਹਾਰ ਪੁਲਸ ਹੈੱਡਕੁਆਰਟਰ ਦੁਆਰਾ ਬੁੱਧਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ, “ਸੂਬਾ ਪੁਲਸ ਨੇ ਬੁੱਧਵਾਰ ਨੂੰ ਪ੍ਰੀਖਿਆ ਦੌਰਾਨ ਕਥਿਤ ਤੌਰ 'ਤੇ ਧੋਖਾਧੜੀ ਕਰਨ ਦੇ ਦੋਸ਼ ਵਿਚ ਤਿੰਨ ਹੋਰ ਉਮੀਦਵਾਰਾਂ ਵਿਰੁੱਧ ਵੀ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਇਕ ਹੋਰ ਉਮੀਦਵਾਰ ਨੂੰ ਪਟਨਾ ਦੇ ਪ੍ਰੀਖਿਆ ਕੇਂਦਰ ਤੋਂ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਸ ਦੇ ਦਸਤਾਵੇਜ਼ਾਂ ਵਿਚ ਕੁਝ ਗੜਬੜ ਪਾਈ ਗਈ ਸੀ।
ਗ੍ਰਿਫਤਾਰ ਉਮੀਦਵਾਰਾਂ ਵਿਚ ਭਾਗਲਪੁਰ ਦੇ ਦੋ ਅਤੇ ਬੇਗੂਸਰਾਏ, ਸਹਰਸਾ ਅਤੇ ਨਾਲੰਦਾ ਤੋਂ ਇਕ-ਇਕ ਉਮੀਦਵਾਰ ਸ਼ਾਮਲ ਹੈ। ਕੇਂਦਰੀ ਕਾਂਸਟੇਬਲ ਚੋਣ ਬੋਰਡ (CSBC) ਬਿਹਾਰ ਦੀਆਂ ਵੱਖ-ਵੱਖ ਪੁਲਸ ਯੂਨਿਟਾਂ ਵਿਚ ਕਾਂਸਟੇਬਲ ਦੇ ਅਹੁਦੇ ਲਈ ਵੱਖ-ਵੱਖ ਪੜਾਵਾਂ ਵਿਚ ਭਰਤੀ ਪ੍ਰੀਖਿਆ ਕਰਵਾ ਰਿਹਾ ਹੈ। ਬਿਹਾਰ ਪੁਲਸ ਵਿਚ "ਕਾਂਸਟੇਬਲ" ਦੀਆਂ 21,391 ਅਸਾਮੀਆਂ 'ਤੇ ਚੋਣ ਲਈ 7 ਅਗਸਤ ਤੋਂ ਸ਼ੁਰੂ ਹੋਈ ਇਹ ਪ੍ਰੀਖਿਆ 28 ਅਗਸਤ ਤੱਕ ਜਾਰੀ ਰਹੇਗੀ। ਇਸ ਪ੍ਰੀਖਿਆ ਵਿਚ ਕੁੱਲ 17.87 ਲੱਖ ਉਮੀਦਵਾਰਾਂ ਦੇ ਬੈਠਣ ਦੀ ਉਮੀਦ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8