ਦਿਲ ਕੰਬਾਊ ਵਾਰਦਾਤ: ਇੱਕੋ ਪਰਿਵਾਰ ਦੇ 5 ਜੀਆਂ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਕੰਧ ''ਤੇ ਲਿਖਿਆ ਨੋਟ
Tuesday, Feb 10, 2026 - 12:25 PM (IST)
ਮਥੁਰਾ: ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਮਹਾਵਨ ਇਲਾਕੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਪਿੰਡ ਖੱਪਰਪੁਰ ਵਿੱਚ ਇੱਕ ਕਿਸਾਨ ਪਰਿਵਾਰ ਦੇ 5 ਮੈਂਬਰਾਂ ਨੇ ਕਥਿਤ ਤੌਰ 'ਤੇ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾਂ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਮਾਸੂਮ ਬੱਚੇ ਸ਼ਾਮਲ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਸਨਸਨੀ ਫੈਲ ਗਈ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਖੇਡ-ਖੇਡ 'ਚ ਜਵਾਕ ਨੇ ਨਿਗਲੀ 3 ਸੈਂਟੀਮੀਟਰ ਲੰਬੀ ਕਿੱਲ, ਹਸਪਤਾਲਾਂ ਨੇ ਖੜ੍ਹੇ ਕੀਤੇ ਹੱਥ, ਫਿਰ ਇੰਝ ਬਚੀ ਜਾਨ
ਪੂਰਾ ਪਰਿਵਾਰ ਖ਼ਤਮ, ਮਾਸੂਮ ਬੱਚਿਆਂ ਨੂੰ ਵੀ ਦਿੱਤਾ ਜ਼ਹਿਰ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖੱਪਰਪੁਰ ਦੇ ਰਹਿਣ ਵਾਲੇ 35 ਸਾਲਾ ਕਿਸਾਨ ਮਨੀਸ਼ ਨੇ ਆਪਣੀ ਪਤਨੀ ਸੀਮਾ, ਦੋ ਬੇਟੀਆਂ ਹਨੀ ਤੇ ਪ੍ਰਿਆਂਸ਼ੀ ਅਤੇ ਦੋ ਸਾਲ ਦੇ ਬੇਟੇ ਪੰਕਜ ਸਮੇਤ ਮੌਤ ਨੂੰ ਗਲੇ ਲਗਾ ਲਿਆ। ਘਰ ਦੇ ਅੰਦਰੋਂ ਸਾਰਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਦੇ ਦੋ ਹੋਰ ਭਰਾ ਵੀ ਹਨ, ਜੋ ਪਿੰਡ ਵਿੱਚ ਹੀ ਵੱਖ-ਵੱਖ ਘਰਾਂ ਵਿੱਚ ਰਹਿੰਦੇ ਹਨ, ਜਦਕਿ ਮਨੀਸ਼ ਆਪਣੇ ਪਰਿਵਾਰ ਨਾਲ ਵੱਖਰੇ ਮਕਾਨ ਵਿੱਚ ਰਹਿ ਰਿਹਾ ਸੀ।
ਇਹ ਵੀ ਪੜ੍ਹੋ : 'ਸਮਾਗਮ 'ਚ ਨਾ ਆਏ ਤਾਂ ਨਹੀਂ ਮਿਲਣਗੇ 1500 ਰੁਪਏ', 'ਲਾਡਲੀ ਭੈਣਾਂ' ਨੂੰ ਮੰਤਰੀ ਦੀ ਖੁੱਲ੍ਹੀ ਚੇਤਾਵਨੀ
ਕੰਧ 'ਤੇ ਲਿਖਿਆ ਮਿਲਿਆ ਆਖ਼ਰੀ ਸੁਨੇਹਾ
ਪੁਲਸ ਨੂੰ ਮੌਕੇ ਤੋਂ ਕੋਈ ਰਵਾਇਤੀ ਕਾਗਜ਼ੀ ਸੁਸਾਈਡ ਨੋਟ ਨਹੀਂ ਮਿਲਿਆ ਪਰ ਘਰ ਦੀ ਕੰਧ 'ਤੇ ਲਿਖੇ ਸ਼ਬਦਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਪੁਲਸ ਅਨੁਸਾਰ ਕੰਧ 'ਤੇ ਲਿਖਿਆ ਸੀ, "ਮੈਂ ਆਪਣੀ ਮਰਜ਼ੀ ਨਾਲ ਖ਼ੁਦਕੁਸ਼ੀ ਕਰ ਰਿਹਾ ਹਾਂ।" ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਨੀਸ਼ ਕਿਸੇ ਵੱਡੀ ਮਾਨਸਿਕ ਪਰੇਸ਼ਾਨੀ ਵਿੱਚ ਸੀ, ਜਿਸ ਕਾਰਨ ਉਸ ਨੇ ਇੰਨਾ ਖ਼ੌਫ਼ਨਾਕ ਕਦਮ ਚੁੱਕਿਆ।
ਇਹ ਵੀ ਪੜ੍ਹੋ : ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ 'ਚ ਪੈ ਗਈਆਂ ਭਾਜੜਾਂ, ਦੇਖੋ ਫਿਰ ਕੀ ਹੋਇਆ...
ਖ਼ੁਦਕੁਸ਼ੀ ਦੇ ਕਾਰਨਾਂ ਦਾ ਸਸਪੈਂਸ ਬਰਕਰਾਰ
ਹਾਲਾਂਕਿ ਕੰਧ 'ਤੇ ਖ਼ੁਦਕੁਸ਼ੀ ਦੀ ਗੱਲ ਲਿਖੀ ਗਈ ਹੈ ਪਰ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਕਿਸਾਨ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ। ਪੁਲਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਪੰਜੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਗੁਆਂਢੀਆਂ ਅਤੇ ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਖ਼ੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਇਹ ਵੀ ਪੜ੍ਹੋ : ਕਾਰ ਦੇ ਡੈਸ਼ਬੋਰਡ 'ਤੇ ਭੁੱਲ ਕੇ ਵੀ ਨਾ ਰੱਖੋ ਅਜਿਹੀ 'ਮੂਰਤੀ', ਨਹੀਂ ਤਾਂ ਹੋ ਸਕਦਾ ਹੈ 'ਅਸ਼ੁੱਭ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
