Indian Army ''ਚ ਮੁੰਡੇ-ਕੁੜੀਆਂ ਲਈ ਨਿਕਲੀ ਨੌਕਰੀ, ਬਿਨਾਂ ਪ੍ਰੀਖਿਆ ਹੋਵੇਗੀ ਭਰਤੀ
Friday, Feb 13, 2026 - 10:45 AM (IST)
ਵੈੱਬ ਡੈਸਕ- ਭਾਰਤੀ ਫ਼ੌਜ ਨੇ ਐੱਨਸੀਸੀ (ਰਾਸ਼ਟਰੀ ਕੈਡੇਟ ਕੋਰ) ਸਪੈਸ਼ਨਲ ਐਂਟਰੀ ਸਕੀਮ 124 ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਮੀਦਵਾਰਾਂ ਦੀ ਚੋਣ ਲਈ ਕੋਈ ਲਿਖਤੀ ਪ੍ਰੀਖਿਆ ਨਹੀਂ ਹੋਵੇਗੀ। ਸਿਰਫ਼ ਸ਼ਾਰਟਲਿਸਟਿੰਗ ਅਤੇ ਹੋਰ ਪੜਾਵਾਂ ਲਈ ਉਮੀਦਵਾਰਾਂ ਨੂੰ ਚੁਣਿਆ ਜਾਵੇਗਾ।
ਅਹੁਦਿਆਂ ਦਾ ਵੇਰਵਾਰ
ਐੱਨਸੀਸੀ ਸਪੈਸ਼ਲ ਐਂਟਰੀ ਸਕੀਮ-124 ਕੋਰਸ (ਅਕਤੂਬਰ 2026) ਸ਼ਾਰਟ ਸਰਵਿਸ ਕਮਿਸ਼ਨਰ ਐੱਨਟੀ (ਮਹਿਲਾ, ਪੁਰਸ਼) ਦੇ 76 ਅਹੁਦੇ ਭਰੇ ਜਾਣਗੇ। ਜਿਨ੍ਹਾਂ 'ਚੋਂ 6 ਅਹੁਦੇ ਮਹਿਲਾਵਾਂ ਲਈ ਅਤੇ 70 ਅਹੁਦੇ ਪੁਰਸ਼ਾਂ ਲਈ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 16 ਮਾਰਚ 2026 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 19 ਤੋਂ 25 ਸਾਲ ਤੈਅ ਕੀਤੀ ਗਈ ਹੈ।
ਤਨਖਾਹ
ਟਰੇਨਿੰਗ ਦੇ ਸਮੇਂ ਤਨਖਾਹ 56,100 ਰੁਪਏ ਹਰ ਮਹੀਨੇ ਹੋਵੇਗੀ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਉਮੀਦਵਾਰਾਂ ਕੋਲ NCC ਦਾ 'C' ਸਰਟੀਫਿਕੇਟ ਹੋਣਾ ਚਾਹੀਦਾ। ਐੱਨਸੀਸੀ ਦੇ 'ਸੀ' ਸਰਟੀਫਿਕੇਸ਼ਨ 'ਚ ਘੱਟੋ-ਘੱਟ ਬੀ ਗ੍ਰੇਡ ਮਿਲਿਆ ਹੋਵੇ। ਜਿਹੜੇ ਉਮੀਦਵਾਰਾਂ ਕੋਲ ਫਾਰਮ ਭਰਨ ਦੀ ਤਾਰੀਖ਼ 'ਤੇ ਐੱਨਸੀਸੀ ਸਰਟੀਫਿਕੇਸ਼ ਨਹੀਂ ਹੈ, ਉਹ ਅਪਲਾਈ ਕਰਨ ਦੀ ਯੋਗ ਨਹੀਂ ਹੋਣਗੇ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਮੁੰਡੇ ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰਨ।
ਕੁੜੀਆਂ ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰਨ।
