ਫੌਜ ਦੀ ਭਰਤੀ ਪ੍ਰੀਖਿਆ ''ਚ ਨਕਲ ਮਾਰਦੇ 18 ਉਮੀਦਵਾਰ ਗ੍ਰਿਫ਼ਤਾਰ
Tuesday, Feb 10, 2026 - 04:16 PM (IST)
ਨੈਸ਼ਨਲ ਡੈਸਕ- ਭਾਰਤੀ ਫੌਜ ਵੱਲੋਂ 'ਗਰੁੱਪ ਸੀ' (ਸਿਵਲ ਡਿਫੈਂਸ ਇੰਪਲਾਈਜ਼) ਦੇ ਅਹੁਦਿਆਂ ਲਈ ਲਈ ਗਈ ਪ੍ਰੀਖਿਆ ਵਿੱਚ ਨਕਲ ਕਰਨ ਦੇ ਦੋਸ਼ ਹੇਠ ਪੁਲਸ ਨੇ 18 ਉਮੀਦਵਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਫੌਜ ਦੇ ਅਧਿਕਾਰੀਆਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ 8 ਫਰਵਰੀ ਨੂੰ ਹੋਈ ਇਸ ਪ੍ਰੀਖਿਆ ਦੌਰਾਨ ਉਮੀਦਵਾਰ ਹਾਈ-ਟੈਕ ਤਰੀਕੇ ਨਾਲ ਨਕਲ ਕਰ ਰਹੇ ਸਨ। ਕਈ ਉਮੀਦਵਾਰਾਂ ਕੋਲੋਂ ਪ੍ਰੀਖਿਆ ਹਾਲ ਦੇ ਅੰਦਰੋਂ ਡਿਜੀਟਲ ਅਤੇ ਇਲੈਕਟ੍ਰਾਨਿਕ ਉਪਕਰਨ ਬਰਾਮਦ ਹੋਏ ਸਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਮੀਦਵਾਰਾਂ ਨੇ ਸਰਕਾਰੀ ਨੌਕਰੀ ਹਾਸਲ ਕਰਨ ਲਈ ਇਲੈਕਟ੍ਰਾਨਿਕ ਯੰਤਰਾਂ ਦੀ ਵਰਤੋਂ ਕੀਤੀ ਸੀ। ਕੁਝ ਉਮੀਦਵਾਰਾਂ ਦੇ ਬੈਗਾਂ ਵਿੱਚੋਂ ਵੀ ਇਲੈਕਟ੍ਰਾਨਿਕ ਡਿਵਾਈਸ ਮਿਲੇ ਹਨ।
515 ਆਰਮੀ ਬੇਸ ਵਰਕਸ਼ਾਪ ਦੇ ਸੁਰੱਖਿਆ ਅਧਿਕਾਰੀ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਸ ਨੇ 9 ਫਰਵਰੀ ਨੂੰ ਇਨ੍ਹਾਂ ਸਾਰੇ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਨਕਲ ਰੈਕਟ ਦੇ ਪਿੱਛੇ ਕਿਤੇ ਕਿਸੇ ਵੱਡੇ ਗਿਰੋਹ ਦਾ ਹੱਥ ਤਾਂ ਨਹੀਂ।
