ਭਾਰਤੀ ਰੇਲਵੇ ਨੇ ਕੀਤੀ ਹੁਣ ਤਕ ਦੀ ਸਭ ਤੋਂ ਵੱਡੀ ਭਰਤੀ

09/22/2019 11:48:13 AM

ਮੁੰਬਈ (ਭਾਸ਼ਾ)— ਭਾਰਤੀ ਰੇਲਵੇ ਨੇ ਰੇਲਵੇ ਸੁਰੱਖਿਆ ਫੋਰਸ (ਆਰ. ਪੀ. ਐੱਫ.) 'ਚ 10,500 ਕਰਮਚਾਰੀਆਂ ਦੀ ਭਰਤੀ ਕੀਤੀ ਹੈ। ਇਨ੍ਹਾਂ ਵਿਚੋਂ ਕਾਂਸਟੇਬਲ ਦੀਆਂ 50 ਫੀਸਦੀ ਸੀਟਾਂ ਔਰਤਾਂ ਲਈ ਰਿਜ਼ਰਵਡ ਸਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਰਤੀ ਪ੍ਰਕਿਰਿਆ ਪਿਛਲੇ ਸਾਲ ਮਈ ਵਿਚ ਸ਼ੁਰੂ ਹੋਈ ਸੀ ਅਤੇ ਹਾਲ ਹੀ 'ਚ ਖਤਮ ਹੋਈ ਹੈ। ਕੁੱਲ 10,500 ਕਰਮਚਾਰੀਆਂ 'ਚੋਂ 1,120 ਸਬ-ਇੰਸਪੈਕਟਰ, 8,619 ਕਾਂਸਟੇਬਲ ਅਤੇ 798 ਸਹਾਇਕ ਕਰਮਚਾਰੀ ਅਹੁਦੇ 'ਤੇ ਭਰਤੀ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਆਰ. ਪੀ. ਐੱਫ. 'ਚ ਮਹਿਲਾ ਕਾਂਸਟੇਬਲ ਦੀ ਗਿਣਤੀ 2.25 ਫੀਸਦੀ ਹੈ, ਜਿਸ ਨੂੰ ਦੇਖਦੇ ਹੋਏ ਰੇਲਵੇ ਮੰਤਰਾਲੇ ਨੇ ਔਰਤਾਂ ਨੂੰ ਮਜ਼ਬੂਤ ਬਣਾਉਣ ਅਤੇ ਇਸ ਵਿਚ ਉਨ੍ਹਾਂ ਦੀ ਪ੍ਰਤੀਨਿਧਤਾ ਵਧਾਉਣ ਲਈ ਵੱਧ ਤੋਂ ਵੱਧ ਔਰਤਾਂ ਦੀ ਭਰਤੀ ਕਰਨ ਨੂੰ ਪਹਿਲ ਦਿੱਤੀ।
ਕੇਂਦਰੀ ਭਰਤੀ ਕਮੇਟੀ ਦੇ ਪ੍ਰਧਾਨ ਅਤੁਲ ਪਾਠਕ ਨੇ ਕਿਹਾ ਕਿ ਆਰ. ਪੀ. ਐੱਫ. ਦੀ ਸਭ ਤੋਂ ਵੱਡੀ ਭਰਤੀ ਵਿਚ ਸਾਨੂੰ 82 ਲੱਖ ਤੋਂ ਵੱਧ ਅਰਜ਼ੀਆਂ ਮਿਲੀਆਂ। ਇਨ੍ਹਾਂ 'ਚੋਂ 14.25 ਲੱਖ ਅਰਜ਼ੀਆਂ ਸਬ-ਇੰਸਪੈਕਟਰ ਅਹੁਦੇ ਲਈ ਮਿਲੀਆਂ, ਜਦਕਿ ਇਸ ਅਹੁਦੇ ਲਈ ਸਿਰਫ 1,120 ਸੀਟਾਂ ਸਨ। ਉੱਥੇ ਹੀ ਕਾਂਸਟੇਬਲ ਲਈ 59 ਲੱਖ ਲੋਕਾਂ ਨੇ ਅਰਜ਼ੀਆਂ ਮਿਲੀਆਂ ਸਨ। ਇਸ ਤੋਂ ਇਲਾਵਾ ਸਹਾਇਕ ਅਹੁਦੇ ਲਈ 9 ਲੱਖ ਅਰਜ਼ੀਆਂ ਮਿਲੀਆਂ ਸਨ। ਮੌਜੂਦਾ ਸਮੇਂ ਵਿਚ ਅਤੁਲ ਪਾਠਕ ਪ੍ਰਿੰਸੀਪਲ ਚੀਫ ਸਕਿਓਰਿਟੀ ਕਮਿਸ਼ਨਰ ਹਨ।
ਉਨ੍ਹਾਂ ਨੇ ਦੱਸਿਆ ਕਿ ਸਬ-ਇੰਸਪੈਕਟਰਾਂ ਦੇ ਕੁੱਲ 1,120 ਅਹੁਦਿਆਂ 'ਤੇ 819 ਪੁਰਸ਼ ਅਤੇ 301 ਔਰਤਾਂ ਦੀ ਭਰਤੀ ਕੀਤੀ ਗਈ ਹੈ। ਇਸ ਤੋਂ ਇਲਾਵਾ 8,619 ਕਾਂਸਟੇਬਲਾਂ ਦੀ ਭਰਤੀ ਹੋਈ ਹੈ, ਜਿਸ 'ਚੋਂ 4,403 ਪੁਰਸ਼ ਅਤੇ 4,216 ਔਰਤਾਂ ਹਨ। ਸਾਰੇ ਸਫਲ ਉਮੀਦਵਾਰਾਂ ਦੇ ਸਰੀਰਕ ਮਾਪਦੰਡ ਅਤੇ ਸਰੀਰਕ ਕੁਸ਼ਲਤਾ ਟੈਸਟ ਹੋ ਚੁੱਕਾ ਹੈ। ਪਾਠਕ ਨੇ ਇਹ ਵੀ ਦੱਸਿਆ ਕਿ ਦੇਸ਼ ਦੇ ਕੁੱਲ 400 ਕੇਂਦਰਾਂ ਵਿਚ ਇਨ੍ਹਾਂ ਅਹੁਦਿਆਂ ਲਈ ਲਿਖਤੀ ਪ੍ਰੀਖਿਆ ਹੋਈ ਸੀ।


Tanu

Content Editor

Related News