ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ 4 ਸਾਲ ਦੀ ਕੈਦ
Friday, Apr 27, 2018 - 11:48 PM (IST)
ਨਿਊਯਾਰਕ — ਅਮਰੀਕਾ 'ਚ ਭਾਰਤੀ ਮੂਲ ਦੇ ਇਕ ਵਿਅਕਤੀ ਦੇਬਾਸ਼ੀਸ ਘੋਸ਼ ਨੂੰ 25 ਲੱਖ ਡਾਲਰ (ਕਰੀਬ 17 ਕਰੋੜ ਰੁਪਏ) ਦੀ ਧੋਖਾਧੜੀ ਦੇ ਮਾਮਲੇ 'ਚ ਅਦਾਲਤ ਨੇ ਘੋਸ਼ ਨੂੰ 4 ਸਾਲ 9 ਮਹੀਨੇ ਦੀ ਸਜ਼ਾ ਸੁਣਾਈ ਹੈ। ਨਾਲ ਹੀ ਅਦਾਲਤ ਨੇ ਘੋਸ਼ 'ਤੇ 17 ਕਰੋੜ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ।
ਸ਼ਿਕਾਗੋ ਸਥਿਤ ਵਰਡੇਂਟ ਕੈਪੀਟਲ ਗਰੁੱਪ ਦੇ 54 ਸਾਲਾਂ ਮਾਲਕ ਘੋਸ਼ ਨੇ ਆਪਣੇ ਬਿਜਨੈੱਸ ਪਾਰਟਨਰ ਐਰਿਕ ਜੇਰਜਸੈਨ ਦੇ ਨਾਲ ਮਿਲ ਕੇ ਨਿਊਯਾਰਕ ਸਥਿਤ ਲਾਰੇਨੀਅਨ ਏਅਰੋਸਪੇਸ ਕਾਰਪੋਰੇਸ਼ਨ ਨੂੰ ਧੋਖਾ ਦਿੱਤਾ। ਇਨ੍ਹਾਂ ਨੇ ਦਸੰਬਰ 2010 'ਚ ਕੰਪਨੀ ਤੋਂ ਨਿਵੇਸ਼ ਦੇ ਰੂਪ 'ਚ 17 ਕਰੋੜ ਰੁਪਏ ਇਕ ਖਾਤੇ 'ਚ ਜਮਾ ਕਰਾਏ। ਇਹ ਰਾਸ਼ੀ ਦੋਹਾਂ ਵਿਆਪਾਰਕ ਸਮੂਹਾਂ ਦੀ ਸਹਿਮਤੀ ਨਾਲ ਹੀ ਕਢਾਈ ਜਾ ਸਕਦੀ ਹੈ। ਪਰ ਘੋਸ਼ ਨੇ ਹੋਲੀ-ਹੋਲੀ ਮਾਰਚ, 2011 ਤੱਕ ਸਾਰਾ ਪੈਸਾ ਕੱਢ ਲਿਆ। ਲਾਰੇਨੀਅਨ ਏਅਰੋਸਪੇਸ ਨੂੰ ਵੀ 4 ਸਾਲ 11 ਮਹੀਨੇ ਦੀ ਸਜ਼ਾ ਹੋਈ ਹੈ।
ਅਮਰੀਕਾ 'ਚ ਸ਼ੁੱਕਰਵਾਰ ਨੂੰ ਭਾਰਤੀ ਮੂਲ ਦੇ ਨਿਰੇਤ ਸ਼ਾਹ ਖਿਲਾਫ ਨਿਵੇਸ਼ ਦੇ ਨਾਂ 'ਤੇ ਆਪਣੇ ਦੋਸਤਾਂ ਅਤੇ ਸਹਿ-ਕਰਮੀਆਂ ਦੇ ਨਾਲ ਡੇਢ ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਦੋਸ਼ ਤੈਅ ਹੋ ਗਏ ਹਨ। ਨਿਕੇਤ ਨੇ ਦੋਸਤਾਂ ਅਤੇ ਸਹਿ-ਕਰਮੀਆਂ ਨੂੰ ਨਿਵੇਸ਼ ਦੇ ਬਦਲੇ ਹਰ ਮਹੀਨੇ ਚੰਗਾ ਰਿਟਰਨ ਦੇਣ ਦਾ ਵਾਅਦਾ ਕੀਤਾ ਸੀ ਪਰ ਬਾਅਦ 'ਚ ਇਹ ਧੋਖਾ ਨਿਕਲਿਆ।