ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਕਾਰਨ ਵਿਅਕਤੀ ਦੀ ਮੌਤ

Saturday, Oct 26, 2024 - 12:33 PM (IST)

ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਕਾਰਨ ਵਿਅਕਤੀ ਦੀ ਮੌਤ

ਖਰੜ (ਰਣਬੀਰ) : ਖਰੜ-ਕੁਰਾਲੀ ਹਾਈਵੇ ਪਿੰਡ ਸਹੌੜਾਂ ਨੇੜੇ ਸੜਕ ਕਰਾਸ ਕਰਦੇ ਸਕੂਟੀ ਸਵਾਰ ਨੌਜਵਾਨ ਨੂੰ ਤੇਜ਼ ਰਫ਼ਤਾਰ ਬੋਲੈਰੋ ਗੱਡੀ ਚਾਲਕ ਨੇ ਟੱਕਰ ਮਾਰ ਦਿੱਤੀ। ਗੰਭੀਰ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਬੋਲੈਰੋ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ। ਬਿਆਨਾਂ ’ਚ ਪਿੰਡ ਸਹੌੜਾਂ ਵਾਸੀ ਰਾਮ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਾਮ ਕਰੀਬ 7 ਵਜੇ ਉਹ ਹਾਈਵੇ ਕਿਨਾਰੇ ਢਾਬੇ ’ਤੇ ਬੈਠ ਕੇ ਚਾਹ ਪੀ ਰਿਹਾ ਸੀ।

ਇਸ ਦੌਰਾਨ ਉਸ ਨੇ ਆਪਣੇ ਪਿੰਡ ਦੇ ਰਹਿਣ ਵਾਲੇ ਭਤੀਜੇ ਕਰਨਵੀਰ ਸਿੰਘ (26) ਜੋ ਪਲੰਬਰ ਦਾ ਕੰਮ ਕਰਦਾ ਸੀ, ਨੂੰ ਕੰਮ ਦੇ ਸਿਲਸਿਲੇ ’ਚ ਢਾਬੇ ’ਤੇ ਬੁਲਾਇਆ ਸੀ। ਕਰਨਵੀਰ ਰਾਤੀਂ ਕਰੀਬ 11 ਵਜੇ ਸਕੂਟੀ ’ਤੇ ਢਾਬੇ ਤੋਂ ਨਿਕਲ ਕੇ ਮੇਨ ਰੋਡ ’ਤੇ ਚੜ੍ਹਣ ਲਈ ਹਾਈਵੇ ਕਿਨਾਰੇ ਟ੍ਰੈਫਿਕ ਕਲੀਅਰ ਹੋਣ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਸਲਿੱਪ ਰੋਡ ਤੋਂ ਤੇਜ਼ ਰਫ਼ਤਾਰ ਮਹਿੰਦਰਾ ਬੋਲੈਰੋ ਦੇ ਚਾਲਕ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਮੁਲਜ਼ਮ ਦੀ ਪਛਾਣ ਵਰਿੰਦਰ ਸਿੰਘ, ਪਿੰਡ ਮੜੌਲੀ ਕਲਾਂ, ਮੋਰਿੰਡਾ ਵਜੋਂ ਹੋਈ। ਪੁਲਸ ਨੇ ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ।


author

Babita

Content Editor

Related News