ਨਾਕਾਮੀ ਲੁਕਾਉਣ ਲਈ ਇਮਰਾਨ ਖ਼ਾਨ ਨੇ ਅਪਣਾਈ 'ਫੁੱਟ ਪਾਓ, ਰਾਜ ਕਰੋ' ਦੀ ਨੀਤੀ
Tuesday, Jun 29, 2021 - 12:02 PM (IST)
ਇਸਲਾਮਾਬਾਦ (ਬਿਊਰੋ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਹਰ ਮੋਰਚੇ 'ਤੇ ਅਸਫ਼ਲ ਰਹੇ ਹਨ। ਉਨ੍ਹਾਂ ਦੇ 'ਨਵੇਂ ਪਾਕਿਸਤਾਨ' 'ਚ ਲੋਕਾਂ ਦਾ ਢਿੱਡ ਭਰਨਾ (ਖੁਆਉਣਾ) ਵੀ ਮੁਸ਼ਕਲ ਹੋ ਗਿਆ ਹੈ। ਇਸ ਤੋਂ ਇਲਾਵਾ ਅੱਤਵਾਦ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਹੋ ਰਹੀ ਆਲੋਚਨਾ ਨੇ ਵੀ 'ਘਰ' 'ਚ ਇਮਰਾਨ ਖ਼ਾਨ ਦੇ ਅਕਸ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇਹੀ ਕਾਰਨ ਹੈ ਕਿ ਹੁਣ ਉਸ ਨੇ ਬ੍ਰਿਟਿਸ਼ ਦੀ 'ਫੁੱਟ ਪਾਓ, ਰਾਜ ਕਰੋ' ਨੀਤੀ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸ ਦੀ ਸਰਕਾਰ ਲੋਕਾਂ ਦੇ ਧਿਆਨ ਆਪਣੇ ਮੁੱਦਿਆਂ ਤੋਂ ਹਟਾਉਣ ਲਈ ਆਪਣੇ-ਆਪਣੇ ਰਾਜਾਂ 'ਚ ਵਿਵਾਦ ਪੈਦਾ ਕਰਕੇ ਲੋਕਾਂ ਨੂੰ ਲੜਾਉਣ 'ਚ ਲੱਗੀ ਹੋਈ ਹੈ। ਹਾਲ ਹੀ 'ਚ ਵਿਵਾਦ ਸ਼ਾਂਦੂਰ ਪੋਲੋ ਫੈਸਟੀਵਲ-2021 ਨਾਲ ਜੁੜਿਆ ਹੈ। ਇਸ ਨੂੰ ਲੈ ਕੇ ਖੈਬਰ ਪਖਤੂਨਖਵਾ ਅਤੇ ਗਿਲਗਿਤ ਬਾਲਟਿਸਤਾਨ ਦੇ ਲੋਕਾਂ 'ਚ ਤਣਾਅ ਪੈਦਾ ਹੋ ਗਿਆ ਹੈ।
ਇਮਰਾਨ 'ਤੇ ਸ਼ੰਦੂਰ ਦੀ ਅਣਦੇਖੀ ਦਾ ਦੋਸ਼
ਖੈਬਰ ਪਖਤੂਨਖਵਾ ਕਲਚਰ ਐਂਡ ਟੂਰਿਜ਼ਮ ਅਥਾਰਟੀ ਨੇ 14 ਜੂਨ ਨੂੰ ਇਕ ਨੋਟਿਸ ਜਾਰੀ ਕਰਦਿਆਂ ਸ਼ਾਂਦੂਰ ਪੋਲੋ ਫੈਸਟੀਵਲ-2021 ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਸੀ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਖੈਬਰ ਪਖਤੂਨਖਵਾ ਸਰਕਾਰ ਇਸ ਸਮਾਗਮ ਦੀ ਮੇਜ਼ਬਾਨੀ ਕਰ ਰਹੀ ਸੀ, ਜਦੋਂਕਿ ਸ਼ੰਦੂਰ ਗਿਲਗਿਤ ਬਾਲਟਿਸਤਾਨ ਆਉਂਦੇ ਹਨ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਦੀ ਤਰਫੋਂ ਇਸ ਸਲਾਨਾ ਪੋਲੋ ਫੈਸਟੀਵਲ ਦਾ ਆਯੋਜਨ ਕੀਤਾ ਗਿਆ ਸੀ। ਲੋਕਾਂ ਦਾ ਦੋਸ਼ ਹੈ ਕਿ ਸਰਕਾਰ ਨੇ ਜਾਣਬੁੱਝ ਕੇ ਇਸ ਸਮਾਗਮ ਦੇ ਆਯੋਜਨ ਦੀ ਜ਼ਿੰਮੇਵਾਰੀ ਖੈਬਰ ਪਖਤੂਨਖਵਾ ਨੂੰ ਸੌਂਪੀ ਸੀ ਤਾਂ ਜੋ ਸ਼ੰਦੂਰ ਨੂੰ ਨਜ਼ਰ ਅੰਦਾਜ਼ ਕੀਤਾ ਜਾ ਸਕੇ।
ਪੀ. ਟੀ. ਆਈ. ਦੇ ਰਾਜ 'ਚ ਤੇਜ਼ ਹੋਏ ਦਾਅਵੇ ਦੀ ਲੜਾਈ
ਹਾਲਾਂਕਿ ਖੈਬਰ ਪਖਤੂਨਖਵਾ ਪ੍ਰਸ਼ਾਸਨ ਪਹਿਲਾਂ ਹੀ ਸ਼ੰਦੂਰ 'ਤੇ ਆਪਣਾ ਦਾਅਵਾ ਕਰਦਾ ਆ ਰਿਹਾ ਹੈ ਪਰ ਇਮਰਾਨ ਖ਼ਾਨ ਦੀ ਅਗਵਾਈ 'ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਨੇ ਆਪਣੇ ਦਾਅਵੇ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਜਦੋਂ ਕਿ ਗਿਲਗਿਤ ਬਾਲਟਿਸਤਾਨ ਦੇ ਲੋਕ ਸ਼ਾਂਦੂਰ ਨੂੰ ਆਪਣਾ ਹਿੱਸਾ ਵੀ ਦੱਸ ਰਹੇ ਹਨ ਅਤੇ ਅੰਦੋਲਨ ਵੀ ਕਰ ਰਹੇ ਹਨ। ਇਕ ਹੋਰ ਖ਼ੇਤਰੀ ਵਿਵਾਦ ਦੀਮਰ ਭਾਸ਼ਾ ਡੈਮ ਨਾਲ ਸਬੰਧਿਤ ਹੈ। ਡੈਮ ਦੇ 10 ਕਿਲੋਮੀਟਰ ਦੀ ਦੂਰੀ, ਜਿਸ 'ਚ ਬਿਜਲੀ ਉਤਪਾਦਨ ਪਲਾਂਟ ਸਥਾਪਤ ਕੀਤਾ ਜਾਣਾ ਹੈ, ਦਾ ਦਾਅਵਾ ਖੈਬਰ ਪਖਤੂਨਖਵਾ 'ਚ ਕੋਹਿਸਤਾਨ ਦੀ ਹਰਬਨ ਕਬੀਲੇ ਦੁਆਰਾ ਕੀਤਾ ਗਿਆ ਹੈ। ਦੂਜੇ ਪਾਸੇ, ਗਿਲਗਿਤ ਬਾਲਟਿਸਤਾਨ ਦੇ ਦਿਆਮਾਰ ਜ਼ਿਲ੍ਹੇ 'ਚ ਰਹਿਣ ਵਾਲੀ ਥੋਰ ਗੋਤ ਵੀ ਇਸ ਜਗ੍ਹਾ ਦਾ ਦਾਅਵਾ ਕਰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਮਰਾਨ ਸਰਕਾਰ ਨੇ ਇਨ੍ਹਾਂ ਵਿਵਾਦਾਂ ਨੂੰ ਸੁਲਝਾਉਣ ਦੀ ਬਜਾਏ ਚੁੱਪ ਵੱਟੀ ਰੱਖੀ ਹੈ।
ਮਾਹਰ ਨੂੰ ਹੈ ਪ੍ਰਧਾਨ ਮੰਤਰੀ ਦੀ ਚਾਲਬਾਜ਼ੀ ਦਾ ਇਲਮ
ਮਾਹਰ ਮੰਨਦੇ ਹਨ ਕਿ ਇਮਰਾਨ ਖ਼ਾਨ ਦੀ ਸਰਕਾਰ ਵਿਵਾਦਾਂ ਨੂੰ ਉਤਸ਼ਾਹਤ ਕਰ ਰਹੀ ਹੈ ਤਾਂ ਜੋ ਉਹ ਆਪਣੀ ਆੜ 'ਚ ਆਪਣੀ ਅਸਫ਼ਲਤਾ ਨੂੰ ਲੁਕਾ ਸਕੇ। ਦੂਜੇ ਪਾਸੇ ਬਿਜਲੀ ਸਪਲਾਈ ਦੀ ਘਾਟ ਤੋਂ ਪ੍ਰੇਸ਼ਾਨ ਲੋਕਾਂ ਅਤੇ ਸੰਸਥਾਵਾਂ ਨੇ ਸੋਮਵਾਰ ਨੂੰ ਸਕਾਰਡੂ ਬਾਲਟਿਸਤਾਨ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਸਕਾਰਦੂ ਵਸਨੀਕਾਂ ਦਾ ਦੋਸ਼ ਹੈ ਕਿ ਬਿਜਲੀ ਕੱਟ ਇੱਕ ਗੰਭੀਰ ਸਮੱਸਿਆ ਬਣ ਗਈ ਹੈ, ਫਿਰ ਵੀ ਪ੍ਰਸ਼ਾਸਨ ਕੋਈ ਕਦਮ ਨਹੀਂ ਚੁੱਕ ਰਿਹਾ। ਇਸ ਮਹੀਨੇ ਦੇ ਸ਼ੁਰੂ 'ਚ ਗਿਲਗਿਤ-ਬਾਲਟਿਸਤਾਨ ਦੇ ਮੁੱਖ ਮੰਤਰੀ ਖਾਲਿਦ ਖੁਰਸ਼ੀਦ ਨੇ ਬਿਜਲੀ ਵਿਭਾਗ 'ਤੇ ਵਰ੍ਹਦਿਆਂ ਕਿਹਾ ਕਿ ਵਿਸ਼ੇਸ਼ ਬਿਜਲੀ ਦੀਆਂ ਲਾਈਨਾਂ ਨਸ਼ਟ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਨੋਟ - ਇਮਰਾਨ ਖ਼ਾਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।