ਜੇਕਰ ਤੁਹਾਡੇ ਕੋਲ ਵੀ ਹੈ ਇਕ ਤੋਂ ਵੱਧ ਗੈਸ ਕੁਨੈਕਸ਼ਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਸ਼ੁਰੂ ਹੋ ਰਹੀ ਹੈ 'Gas KYC'
Friday, Feb 09, 2024 - 05:25 AM (IST)
ਸੁਲਤਾਨਪੁਰ ਲੋਧੀ (ਧੀਰ)- ਭਾਰਤ ਸਰਕਾਰ ਨੇ ਹੁਣ ਇਕ ਤੋਂ ਵੱਧ ਗੈਸ ਕੁਨੈਕਸ਼ਨ ਰੱਖਣ ਵਾਲੇ ਉਪਭੋਗਤਾਵਾਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਹ ਗੈਸ ਕੁਨੈਕਸ਼ਨ ਬੇਸ਼ੱਕ 1 ਜਾਂ ਇਕ ਤੋਂ ਵੱਧ ਏਜੰਸੀਆਂ ਤੋਂ ਕਿਉਂ ਨਾ ਲਏ ਹੋਣ, ਉਹ ਵੀ ਬੰਦ ਹੋ ਜਾਣਗੇ। ਭਾਰਤ ਸਰਕਾਰ ਦੇ ਗੈਸ ਮੰਤਰਾਲੇ ਨੇ ਸਾਰੇ ਉਪਭੋਗਤਾਵਾਂ ਦੀ ਕੇ.ਵਾਈ.ਸੀ. ਸ਼ੁਰੂ ਕਰ ਦਿੱਤੀ ਹੈ।
ਹੁਣ ਕੁਝ ਦੇਰ ਬਾਅਦ ਬਿਨਾਂ ਕੇ.ਵਾਈ.ਸੀ. ਤੋਂ ਗੈਸ ਮਿਲਣੀ ਬੰਦ ਹੋ ਜਾਵੇਗੀ ਤੇ ਜਿਨ੍ਹਾਂ ਗੈਸ ਕੁਨੈਕਸ਼ਨਾਂ ਦੀ ਕੇ.ਵਾਈ.ਸੀ. ਪੂਰੀ ਨਹੀਂ ਹੋਵੇਗੀ, ਉਹ ਕੁਨੈਕਸ਼ਨ ਵੀ ਬੰਦ ਹੋ ਜਾਣਗੇ, ਇਸ ਲਈ ਸਭ ਤੋਂ ਪਹਿਲਾਂ ਆਪਣੇ ਗੈਸ ਕੁਨੈਕਸ਼ਨ ਨੂੰ ਚੱਲਦਾ ਰੱਖਣ ਲਈ ਕੇ.ਵਾਈ.ਸੀ. ਜ਼ਰੂਰੀ ਹੈ ਤਾਂ ਜੋ ਗੈਸ ਕੁਨੈਕਸ਼ਨ ਬੰਦ ਨਾ ਹੋਵੇ।
ਇਹ ਵੀ ਪੜ੍ਹੋ- ਬੱਸ ਹੇਠਾਂ ਆਉਣ ਕਾਰਨ ਹੋਈ ਸੀ ਔਰਤ ਦੀ ਮੌਤ, ਅਦਾਲਤ ਦਿਵਾਏਗੀ ਪੀੜਤ ਪਰਿਵਾਰ ਨੂੰ 61.40 ਲੱਖ ਰੁਪਏ ਮੁਆਵਜ਼ਾ
ਜਾਣਕਾਰੀ ਮੁਤਾਬਿਕ ਬਹੁਤ ਸਾਰੇ ਲੋਕਾਂ ਦੀ ਗੈਸ ਖ਼ਪਤ ਬਹੁਤ ਜ਼ਿਆਦਾ ਹੈ, ਇਸ ਲਈ ਉਨ੍ਹਾਂ ਕੋਲ ਇੱਕੋ ਗੈਸ ਏਜੰਸੀ ਤੋਂ ਹੀ ਕਈ-ਕਈ ਕੁਨੈਕਸ਼ਨ ਹਨ ਜਾਂ ਫਿਰ ਅਲੱਗ-ਅਲੱਗ ਕੰਪਨੀਆਂ ਦੇ ਗੈਸ ਕੁਨੈਕਸ਼ਨ ਲਏ ਹੋਏ ਹਨ। ਇਸ ਤੋਂ ਨਿਜਾਤ ਪਾਉਣ ਲਈ ਭਾਰਤ ਸਰਕਾਰ ਨੇ ਹੁਣ ਕੇ.ਵਾਈ.ਸੀ. ਸ਼ੁਰੂ ਕੀਤੀ ਹੈ। ਇਹ ਕੇ.ਵਾਈ.ਸੀ. ਸਿਰਫ ਉਪਭੋਗਤਾ ਦੀ ਹੀ ਹੋਵੇਗੀ। ਜਿਸ ਦੇ ਨਾਂ ’ਤੇ ਗੈਸ ਕੁਨੈਕਸ਼ਨ ਹੈ, ਉਸ ਦੀਆਂ ਅੱਖਾਂ ਨੂੰ ਸਕੈਨ ਕਰਕੇ ਹੀ ਕੇ.ਵਾਈ.ਸੀ. ਪੂਰੀ ਹੋਵੇਗੀ। ਇਸ ਨਾਲ ਜਿਹੜਾ ਉਪਭੋਗਤਾ ਲਈ ਵਿਦੇਸ਼ ਚਲਾ ਗਿਆ ਤੇ ਕੁਨੈਕਸ਼ਨ ਇਥੇ ਚੱਲ ਰਿਹਾ ਹੈ, ਉਸ ਦਾ ਕੁਨੈਕਸ਼ਨ ਵੀ ਬੰਦ ਹੋ ਜਾਵੇਗਾ।
ਇਸ ਤੋਂ ਇਲਾਵਾ ਜੇਕਰ ਅਸੀਂ ਉਪਭੋਗਤਾ ਆਪ ਖੁਦ ਕਿਸੇ ਹੋਰ ਰਾਜ ’ਚ ਜਾ ਕੇ ਨਵਾਂ ਕੁਨੈਕਸ਼ਨ ਚਲਾ ਰਿਹਾ ਹੈ ਤੇ ਇਕ ਕੁਨੈਕਸ਼ਨ ਇੱਥੇ ਕਿਸੇ ਹੋਰ ਰਿਸ਼ਤੇਦਾਰ ਜਾਂ ਪਰਿਵਾਰਿਕ ਮੈਂਬਰਾਂ ਨੂੰ ਦੇ ਗਿਆ ਹੈ, ਉਹ ਵੀ ਬੰਦ ਹੋ ਜਾਵੇਗਾ, ਭਾਵ ਦੋਹਾਂ ’ਚੋਂ 1 ਗੈਸ ਕੁਨੈਕਸ਼ਨ ਹੀ ਚੱਲ ਸਕੇਗਾ। ਇਸ ਤਰ੍ਹਾਂ ਉਪਭੋਗਤਾ ਜਿਸ ਕੁਨੈਕਸ਼ਨ ਦੀ ਪਹਿਲਾਂ ਕੇ.ਵਾਈ.ਸੀ. ਕਰਵਾ ਦੇਵੇਗਾ, ਉਹੀ ਚੱਲੇਗਾ। ਇਸ ਲਈ ਕੁੱਲ ਮਿਲਾ ਕੇ ਨਤੀਜਾ ਇਹ ਹੋਵੇਗਾ ਕਿ ਕੋਈ ਵੀ ਉਪਭੋਗਤਾ 1 ਤੋਂ ਵੱਧ ਗੈਸ ਕੁਨੈਕਸ਼ਨ ਦਾ ਇਸਤੇਮਾਲ ਨਹੀਂ ਕਰ ਸਕੇਗਾ।
ਇਹ ਵੀ ਪੜ੍ਹੋ- ਬਠਿੰਡਾ ਦੀ ਕੁੜੀ ਨੇ ਕਾਇਮ ਕੀਤੀ ਬਹਾਦਰੀ ਦੀ ਮਿਸਾਲ, ਝਪਟਮਾਰ ਨੇ ਖੋਹਿਆ ਮੋਬਾਇਲ, ਆਪਣੇ ਦਮ 'ਤੇ ਲਿਆ ਵਾਪਸ
ਉੱਜਵਲਾ ਸਕੀਮ ਜਾਂ ਜਨਰਲ ਕੁਨੈਕਸ਼ਨ 1 ਚੋਣ ਸੰਭਵ
ਭਾਰਤ ਸਰਕਾਰ ਵੱਲੋਂ ਹਾਲ ਹੀ ਵਿਚ ਚਲਾਈ ਗਈ ਕੇ.ਵਾਈ.ਸੀ. ਸਕੀਮ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ 1 ਤੋਂ ਵੱਧ ਘਰੇਲੂ ਗੈਸ ਕੁਨੈਕਸ਼ਨ ਲਏ ਹੋਏ ਹਨ, ਉਹ ਬੰਦ ਕੀਤੇ ਜਾਣ। ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਲੋਕਾਂ ਨੇ ਜਨਰਲ ਗੈਸ ਕੁਨੈਕਸ਼ਨ ਲੈਣ ਦੇ ਨਾਲ ਨਾਲ ਉੱਜਵਲਾ ਸਕੀਮ ਦਾ ਲਾਭ ਵੀ ਲਿਆ ਹੋਇਆ ਹੈ। ਇਸ ਲਈ ਹੁਣ ਉਨ੍ਹਾਂ ਦਾ ਉਹ ਗੈਸ ਕੁਨੈਕਸ਼ਨ ਵੀ ਬੰਦ ਹੋਵੇਗਾ। ਅਜਿਹੇ ਉਪਭੋਗਤਾ 1 ਸਕੀਮ ਦਾ ਲਾਭ ਹੀ ਲੈ ਸਕਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e