ਆਰਥਿਕ ਤੰਗੀ ਦਾ ਮਾਰਿਆ ਪਾਕਿਸਤਾਨ ਕਰ ਸਕਦੈ ਪਨੀਰ ਬੈਨ!

Monday, Sep 10, 2018 - 08:07 PM (IST)

ਆਰਥਿਕ ਤੰਗੀ ਦਾ ਮਾਰਿਆ ਪਾਕਿਸਤਾਨ ਕਰ ਸਕਦੈ ਪਨੀਰ ਬੈਨ!

ਨਵੀਂ ਦਿੱਲੀ— ਪਾਕਿਸਤਾਨ ਦੀ ਆਰਥਿਕ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਦੇਸ਼ ਨੂੰ ਸੰਕਟ ਤੋਂ ਕੱਢਣ ਲਈ ਇਮਰਾਨ ਖਾਨ ਸਰਕਾਰ ਨੂੰ ਕਈ ਤਰ੍ਹਾਂ ਦੇ ਸੁਝਾਅ ਮਿਲ ਰਹੇ ਹਨ, ਜਿਸ 'ਚ ਪਨੀਰ ਵਰਗੇ ਖਾਣੇ 'ਤੇ ਵੀ ਬੈਨ ਲਗਾਇਆ ਜਾ ਸਕਦਾ ਹੈ। ਗੁਆਂਢੀ ਮੁਲਕ 'ਚ ਕਈ ਆਰਥਿਕ ਸਲਾਹਕਾਰਾਂ ਨੇ ਇਸ ਤਰ੍ਹਾਂ ਦੇ ਪ੍ਰਸਤਾਵ ਦਿੱਤੇ ਹਨ।

ਦਰਾਮਦੀ ਸਾਮਾਨ 'ਤੇ ਲੱਗੇਗਾ ਬੈਨ
ਪਾਕਿਸਤਾਨ 'ਚ ਵਿਦੇਸ਼ ਤੋਂ ਭਾਰੀ ਮਾਤਰਾ 'ਚ ਪਨੀਰ, ਕਾਰਾਂ ਤੇ ਸਮਾਰਟਫੋਨਾਂ ਦੀ ਦਰਾਮਦ ਹੁੰਦੀ ਹੈ। ਇਨ੍ਹਾਂ ਵਸਤਾਂ ਨੂੰ ਖਰੀਦਣ ਲਈ ਸਰਕਾਰ ਨੂੰ ਬਹੁਤ ਵੱਡੀ ਗਿਣਤੀ 'ਚ ਡਾਲਰਾਂ 'ਚ ਭੁਗਤਾਨ ਕਰਨਾ ਪੈਂਦਾ ਹੈ। ਉਥੇ ਹੀ ਦਰਾਮਦ ਹੋਣ ਵਾਲੀਆਂ ਵਸਤਾਂ ਦੀ ਗਿਣਤੀ ਬਹੁਤ ਘੱਟ ਹੋ ਗਈ ਹੈ। ਸਰਕਾਰ ਵਲੋਂ ਹਾਲ ਹੀ 'ਚ ਗਠਿਤ ਇਕਨਾਮਿਕਸ ਕਾਊਂਸਲਿੰਗ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਉਹ ਦਰਾਮਦ ਹੋਈਆਂ ਵਸਤਾਂ 'ਤੇ ਬੈਨ ਲਗਾ ਦੇਣ, ਜਿਸ ਨਾਲ ਆਈ.ਐੱਮ.ਐੱਫ. ਤੋਂ 15ਵੀਂ ਵਾਰ ਭੀਖ ਨਾ ਮੰਗਣੀ ਪਵੇ।

ਤਾਂ ਇਨ੍ਹਾਂ ਵਸਤਾਂ 'ਤੇ ਲੱਗ ਸਕਦੈ ਬੈਨ
ਸਰਕਾਰ ਨੂੰ ਸੁਝਾਅ ਦਿੱਤੇ ਗਏ ਹਨ ਕਿ ਇਸ ਸਾਲ ਦੇ ਲਈ ਪਨੀਰ, ਗੱਡੀਆਂ, ਸਮਾਰਟਫੋਨਾਂ ਤੇ ਫਲਾਂ ਦੀ ਦਰਾਮਦ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਜਾਵੇਗੀ। ਇਸ ਕਦਮ ਨਾਲ ਹੀ ਸਰਕਾਰ ਨੂੰ ਸਿਰਫ ਇਕ ਸਾਲ 'ਚ 4-5 ਬਿਲੀਅਨ ਡਾਲਰ ਦੀ ਬਚਤ ਹੋਵੇਗੀ। ਮੁਲਕ ਦਾ ਚਾਲੂ ਖਾਤਾ ਘਾਟਾ 30 ਜੂਨ ਤੱਕ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ 43 ਫੀਸਦੀ ਵਧ ਕੇ 18 ਬਿਲੀਅਨ ਡਾਲਰ ਦੇ ਪਾਰ ਚਲਾ ਗਿਆ ਹੈ। ਪਾਕਿਸਤਾਨ ਆਪਣੀ ਲੋੜ ਦਾ 80 ਫੀਸਦੀ ਕੱਚਾ ਤੇਲ ਦਰਾਮਦ ਕਰਦਾ ਹੈ। ਪਾਕਿਸਤਾਨ ਦਾ ਸਟੇਟ ਬੈਂਕ ਦਸੰਬਰ ਤੋਂ ਲੈ ਕੇ ਹੁਣ ਤੱਕ ਚਾਰ ਵਾਰ ਰੁਪਏ ਦੀ ਕੀਮਤ 'ਚ ਕਮੀ ਦਰਜ ਕਰ ਚੁੱਕਾ ਹੈ। ਉਥੇ ਹੀ ਵਿਆਜ ਦਰਾਂ 'ਚ ਤਿੰਨ ਵਾਰ ਵਾਧਾ ਹੋ ਚੁੱਕਿਆ ਹੈ।

ਕਰ ਲੈਣਗੇ 9 ਅਰਬ ਡਾਲਰ ਦਾ ਜੁਗਾੜ!
ਪਾਕਿਸਤਾਨੀ ਵਿੱਤ ਮੰਤਰੀ ਅਸਦ ਉਮਰ ਨੇ ਮੰਨਿਆ ਕਿ ਵਿਦੇਸ਼ੀ ਮੁਦਰਾ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਚਾਲੂ ਖਾਤਾ ਘਾਟੇ ਨਾਲ ਨਿਪਟਣ ਲਈ 9 ਅਰਬ ਡਾਲਰ ਦੀ ਲੋੜ ਹੈ ਪਰ ਫਿਲਹਾਲ ਅਸੀਂ ਆਈ.ਐੱਮ.ਐੱਫ. ਜਾਣ ਦਾ ਕੋਈ ਫੈਸਲਾ ਨਹੀਂ ਲਿਆ ਹੈ। ਪੀ.ਟੀ.ਆਈ. ਅਗਵਾਈ ਵਾਲੀ ਨਵੀਂ ਇਮਰਾਨ ਖਾਨ ਦੀ ਸਰਕਾਰ ਦੇ ਸਾਹਮਣੇ ਦੇਸ਼ ਦੀ ਅਰਥਵਿਵਸਥਾ 'ਚ ਸੁਧਾਰ ਲਿਆਉਣ ਦੀ ਚੁਣੌਤੀ ਹੈ ਕਿਉਂਕਿ ਸੱਤਾ 'ਚ ਆਈ ਨਵੀਂ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ 12 ਅਰਬ ਡਾਲਰ ਦੀ ਲੋੜ ਹੈ।

ਪਾਕਿਸਤਾਨ ਸੰਸਦ ਦੇ ਉੱਚ ਸਦਨ 'ਚ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਮਰ ਨੇ ਕਿਹਾ ਕਿ ਬਜਟ ਦੇ ਮੁਤਾਬਕ ਸਾਨੂੰ 9 ਅਰਬ ਡਾਲਰ ਦੀ ਲੋੜ ਹੈ ਪਰ ਅਸੀਂ ਇਸ ਦੀ ਜੜ੍ਹ ਤੱਕ ਜਾ ਕੇ ਸਮੱਸਿਆ ਦਾ ਹੱਲ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਅਰਥਵਿਵਸਥਾ 'ਚ ਸੁਧਾਰ ਲਈ ਜੋ ਉਪਾਅ ਕੀਤੇ ਜਾ ਰਹੇ ਹਨ ਉਨ੍ਹਾਂ ਦਾ ਨਤੀਜਾ ਦੋ ਤੋਂ ਤਿੰਨ ਸਾਲਾਂ 'ਚ ਮਿਲੇਗਾ। ਇਸ ਵਿਚਾਲੇ ਦੇਸ਼ ਉਧਾਰ ਹੀ ਲਵੇਗਾ।


Related News