ਕੋਵਿਡ-19'' ਕਾਰਨ ਪ੍ਰਾਜੈਕਟਾਂ ਦਾ ਲਾਗੂਕਰਣ ਪ੍ਰਭਾਵਿਤ ਹੋਇਆ : ਓ. ਐੱਨ. ਜੀ. ਸੀ.

Monday, Jun 22, 2020 - 01:46 AM (IST)

ਕੋਵਿਡ-19'' ਕਾਰਨ ਪ੍ਰਾਜੈਕਟਾਂ ਦਾ ਲਾਗੂਕਰਣ ਪ੍ਰਭਾਵਿਤ ਹੋਇਆ : ਓ. ਐੱਨ. ਜੀ. ਸੀ.

ਨਵੀਂ ਦਿੱਲੀ (ਭਾਸ਼ਾ)-ਜਨਤਕ ਖੇਤਰ ਦੀ ਕੰਪਨੀ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ. ਐੱਨ. ਜੀ. ਸੀ.) ਨੇ ਅਪੀਲ ਕੀਤੀ ਹੈ ਕਿ 'ਕੋਵਿਡ-19' ਦੀ ਵਜ੍ਹਾ ਨਾਲ ਉਸ ਦੇ ਪ੍ਰਾਜੈਕਟਾਂ ਦਾ ਲਾਗੂਕਰਣ ਪ੍ਰਭਾਵਿਤ ਹੋਵੇਗਾ। ਅਜਿਹੇ 'ਚ ਕੰਪਨੀ ਪੂੰਜੀ ਅਤੇ ਸੰਚਾਲਨ ਖਰਚ ਦੇ ਇਸਤੇਮਾਲ ਲਈ ਮੌਕਿਆਂ ਦੀ ਪਛਾਣ ਕਰ ਰਹੀ ਹੈ। ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਗੂ ਲਾਕਡਾਊਨ ਦੀ ਵਜ੍ਹਾ ਨਾਲ ਗਾਹਕਾਂ ਵੱਲੋਂ ਸਪਲਾਈ ਨਾ ਲਏ ਜਾਣ ਕਾਰਣ ਕੰਪਨੀ ਦਾ ਕਰੀਬ 9 ਫੀਸਦੀ ਕੁਦਰਤੀ ਗੈਸ ਉਤਪਾਦਨ ਪ੍ਰਭਾਵਿਤ ਹੋਇਆ ਹੈ। ਕੰਪਨੀ ਨੇ ਕਿਹਾ ਕਿ ਇਸ ਤੋਂ ਇਲਾਵਾ ਤੇਲ ਅਤੇ ਗੈਸ ਦੀਆਂ ਕੀਮਤਾਂ 'ਚ ਕਮੀ ਨਾਲ ਉਸ ਦੀ ਆਮਦਨੀ 'ਤੇ ਵੀ ਅਸਰ ਪਿਆ ਹੈ।


author

Sunny Mehra

Content Editor

Related News