ਨਾਨੇ ਦੀ ਕਬਰ ’ਤੇ ਜਾਣ ਦੀ ਨਹੀਂ ਦਿੱਤੀ ਇਜਾਜਤ, ਕੀਤਾ ਨਜ਼ਰਬੰਦ : ਇਲਤਿਜਾ ਮੁਫਤੀ
Thursday, Jan 02, 2020 - 09:30 PM (IST)

ਸ਼੍ਰੀਨਗਰ - ਪੀ. ਡੀ. ਪੀ. ਪ੍ਰਧਾਨ ਮਹਿਬੂਬਾ ਮੁਫਤੀ ਦੀ ਧੀ ਇਲਤਿਜਾ ਮੁਫਤੀ ਨੇ ਵੀਰਵਾਰ ਨੂੰ ਕਿਹਾ ਕਿ ਜਦੋਂ ਉਹ ਦੱਖਣੀ ਕਸ਼ਮੀਰ ’ਚ ਆਪਣੇ ਨਾਨਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਅਦ ਦੀ ਕਬਰ ’ਤੇ ’ਤੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਪੁਲਸ ਨੇ ਉਸ ਨੂੰ ਉਸਦੇ ਘਰ ’ਚ ਨਜ਼ਰਬੰਦ ਕਰ ਦਿੱਤਾ। ਵਿਸ਼ੇਸ਼ ਸੁਰੱਖਿਆ ਸਮੂਹ (ਐੱਸ. ਐੱਸ. ਜੀ.) ਸੁਰੱਖਿਆ ਪ੍ਰਾਪਤ ਇਲਤਿਜਾ ਨੇ ਕਿਹਾ ਕਿ ਉਨ੍ਹਾਂ ਨੇ ਅਨੰਤਨਾਗ ਜ਼ਿਲੇ ਦੇ ਬਿਜਬਿਹਾੜਾ ਇਲਾਕੇ ’ਚ ਆਪਣੇ ਨਾਨੇ ਦੀ ਕਬਰ ’ਚ ਜਾਣ ਦੀ ਇਜਾਜਤ ਮੰਗੀ ਸੀ।