ਦਿੱਲੀ ਦੇ ਬੁਰਾੜੀ ’ਚ ਗ਼ੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਧਮਾਕਾ

Sunday, Dec 22, 2024 - 11:09 PM (IST)

ਦਿੱਲੀ ਦੇ ਬੁਰਾੜੀ ’ਚ ਗ਼ੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਧਮਾਕਾ

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਦੇ ਬੁਰਾੜੀ ਇਲਾਕੇ ’ਚ ਐਤਵਾਰ ਸ਼ਾਮ ਇਕ ਗ਼ੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਹੋਏ ਧਮਾਕੇ ’ਚ 4 ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਦਿੱਲੀ ਫਾਇਰ ਸਰਵਿਸ ਦੇ ਮੁਖੀ ਅਤੁਲ ਗਰਗ ਨੇ ਦੱਸਿਆ ਕਿ ਜ਼ਖ਼ਮੀਆਂ ’ਚੋਂ 3 ਲੋਕ ਗੰਭੀਰ ਤੌਰ ’ਤੇ ਝੁਲਸ ਗਏ, ਜਦੋਂ ਕਿ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਸਮੇਂ ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਦੇ ਹੱਥ ’ਚ ਸੱਟ ਲੱਗ ਗਈ।

ਗਰਗ ਨੇ ਇਕ ਬਿਆਨ ’ਚ ਦੱਸਿਆ, “ਬੁਰਾੜੀ ਇਲਾਕੇ ਦੇ ਪ੍ਰਧਾਨ ਇਨਕਲੇਵ ’ਚ ਸਥਿਤ ਇਕ ਇਮਾਰਤ ਦੇ ਗਰਾਊਂਡ ਫਲੋਰ ’ਤੇ ਸ਼ਾਮ 4 ਵੱਜ ਕੇ 23 ਮਿੰਟ ’ਤੇ ਅੱਗ ਲੱਗ ਗਈ। ਕੰਪਲੈਕਸ ’ਚ ਪਟਾਕੇ ਬਣਾਉਣ ਦੀ ਗ਼ੈਰ-ਕਾਨੂੰਨੀ ਫੈਕਟਰੀ ਸੀ ਅਤੇ ਪਹਿਲੀ ਮੰਜਿਲ ’ਤੇ ਰਿਹਾਇਸ਼ੀ ਕਮਰੇ ਸਨ।”


author

Rakesh

Content Editor

Related News