CBSE ਨੇ ‘ਡੰਮੀ ਦਾਖਲੇ’ ’ਤੇ ਦਿੱਲੀ ਦੇ 18 ਸਕੂਲਾਂ ਨੂੰ ਜਾਰੀ ਕੀਤਾ ਨੋਟਿਸ
Thursday, Dec 19, 2024 - 11:58 PM (IST)
ਨਵੀਂ ਦਿੱਲੀ- ‘ਡੰਮੀ ਦਾਖਲੇ’ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੀ. ਬੀ. ਐੱਸ. ਈ. ਨੇ ਵੀਰਵਾਰ ਨੂੰ ਸਖ਼ਤ ਕਦਮ ਚੁੱਕਦਿਆਂ ਦਿੱਲੀ ਦੇ 18 ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਬੋਰਡ ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਸਕੂਲਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸੀ. ਬੀ. ਐੱਸ. ਈ. ਦੇ ਸਕੱਤਰ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ‘ਡੰਮੀ ਦਾਖਲੇ’ ਦਾ ਰੁਝਾਨ ਸਿੱਖਿਆ ਦੇ ਮਕਸਦ ਦੇ ਉਲਟ ਹੈ ਅਤੇ ਇਸ ਨਾਲ ਵਿਦਿਆਰਥੀਆਂ ਦੇ ਵਿਕਾਸ ’ਚ ਰੁਕਾਵਟ ਆਉਂਦੀ ਹੈ। ਬੋਰਡ ਨੇ ਇਸ ਤੋਂ ਪਹਿਲਾਂ ਨਵੰਬਰ ’ਚ 21 ਸਕੂਲਾਂ ਦੀ ਮਾਨਤਾ ਰੱਦ ਕੀਤੀ ਸੀ ਅਤੇ 6 ਸਕੂਲਾਂ ਨੂੰ ਸੀਨੀਅਰ ਸੈਕੰਡਰੀ ਤੋਂ ਮਿਡਲ ਪੱਧਰ ’ਤੇ ਡਾਊਨਗ੍ਰੇਡ ਕੀਤਾ ਸੀ।
ਸੀ. ਬੀ. ਐੱਸ. ਈ. ਵੱਲੋਂ 3 ਸਤੰਬਰ, 2024 ਨੂੰ ਕੀਤੀ ਗਈ ਅਚਾਨਕ ਜਾਂਚ ’ਚ ਦਿੱਲੀ ਅਤੇ ਰਾਜਸਥਾਨ ਦੇ 27 ਸਕੂਲਾਂ ’ਚ ਵੱਡੀ ਗਿਣਤੀ ’ਚ ਵਿਦਿਆਰਥੀ ਗ਼ੈਰ-ਹਾਜ਼ਰ ਪਾਏ ਗਏ ਸਨ। ਹੁਣ, ਬੋਰਡ ਇਨ੍ਹਾਂ ਸਕੂਲਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਤਿਆਰੀ ’ਚ ਹੈ।