ਦੀਵਾਲੀ ਤੋਂ ਪਹਿਲਾਂ ਦਿੱਲੀ ਪੁਲਸ ਦੀ ਵੱਡੀ ਕਾਰਵਾਈ ! 2100 KG ਗੈਰ-ਕਾਨੂੰਨੀ ਪਟਾਕੇ ਕੀਤੇ ਜ਼ਬਤ

Saturday, Oct 03, 2026 - 05:32 PM (IST)

ਦੀਵਾਲੀ ਤੋਂ ਪਹਿਲਾਂ ਦਿੱਲੀ ਪੁਲਸ ਦੀ ਵੱਡੀ ਕਾਰਵਾਈ ! 2100 KG ਗੈਰ-ਕਾਨੂੰਨੀ ਪਟਾਕੇ ਕੀਤੇ ਜ਼ਬਤ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਬਾਹਰੀ ਉੱਤਰੀ ਦਿੱਲੀ ਦੇ ਬਵਾਨਾ ਅਤੇ ਅਲੀਪੁਰ ਖੇਤਰਾਂ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ 2,101 ਕਿੱਲੋਗ੍ਰਾਮ ਗੈਰ-ਕਾਨੂੰਨੀ ਪਟਾਕੇ ਬਰਾਮਦ ਕੀਤੇ ਹਨ। ਪੁਲਸ ਨੇ ਇੱਕ ਗੋਦਾਮ ਅਤੇ ਦੋ ਵਾਹਨਾਂ 'ਤੇ ਛਾਪੇਮਾਰੀ ਕਰਕੇ ਇਸ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਅਨੁਸਾਰ 1 ਅਕਤੂਬਰ ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਅਰਬਨ ਐਕਸਟੈਂਸ਼ਨ ਰੋਡ-2 ਰਾਹੀਂ ਹਰਿਆਣਾ ਤੋਂ ਦਿੱਲੀ ਵਿੱਚ ਪਟਾਕਿਆਂ ਦੀ ਖੇਪ ਲਿਆਂਦੀ ਜਾ ਰਹੀ ਹੈ। ਪੁਲਸ ਨੇ ਤੁਰੰਤ ਜਾਲ ਵਿਛਾ ਕੇ ਬਵਾਨਾ ਵਿੱਚ ਦੋ ਟੈਂਪੂ ਵਾਹਨਾਂ ਨੂੰ ਰੋਕਿਆ। ਦੋਵਾਂ ਟੈਂਪੂਆਂ 'ਚੋਂ 1,350 ਕਿੱਲੋਗ੍ਰਾਮ ਪਟਾਕੇ ਜ਼ਬਤ ਕੀਤੇ ਗਏ। ਗ੍ਰਿਫ਼ਤਾਰ ਕੀਤੇ ਚਾਲਕਾਂ ਦੀ ਪੁੱਛਗਿੱਛ ਤੋਂ ਬਾਅਦ ਅਲੀਪੁਰ ਸਥਿਤ ਇੱਕ ਹੋਰ ਗੋਦਾਮ ਦਾ ਪਤਾ ਲੱਗਿਆ, ਜਿੱਥੋਂ 751 ਕਿੱਲੋਗ੍ਰਾਮ ਵਾਧੂ ਪਟਾਕੇ ਬਰਾਮਦ ਹੋਏ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 2 ਅਕਤੂਬਰ ਨੂੰ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਸ਼ਾਮਲ ਲੋਕਾਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Harpreet SIngh

Content Editor

Related News