4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ ''ਚ ਫੂਡ ਡਿਪਾਰਟਮੈਂਟ ਦੀ ਵੱਡੀ ਕਾਰਵਾਈ

Wednesday, Sep 23, 2026 - 05:26 PM (IST)

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ ''ਚ ਫੂਡ ਡਿਪਾਰਟਮੈਂਟ ਦੀ ਵੱਡੀ ਕਾਰਵਾਈ

ਨਵੀਂ ਦਿੱਲੀ (ਏਜੰਸੀ)- ਦਿੱਲੀ ਦੇ ਫੂਡ ਸੇਫਟੀ ਵਿਭਾਗ ਨੇ ਇਕ ਮਹੀਨੇ ਦੌਰਾਨ ਰਾਸ਼ਟਰੀ ਰਾਜਧਾਨੀ ਦੀਆਂ ਵੱਖ-ਵੱਖ ਮੰਡੀਆਂ 'ਚੋਂ 4,100 ਕਿਲੋਗ੍ਰਾਮ ਮਿਲਾਵਟੀ ਖੋਆ ਅਤੇ ਪਨੀਰ ਨਸ਼ਟ ਕੀਤਾ ਹੈ ਅਤੇ ਸੰਬੰਧਤ ਫੂਡ ਕਾਰੋਬਾਰੀਆਂ ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੇ ਪ੍ਰਬੰਧਾਂ ਦੇ ਅਧੀਨ ਮੁਕੱਦਮਾ ਚਲਾਉਣ ਦੀ ਕਾਰਵਾਈ ਸ਼ੁਰੂ ਕੀਤੀ ਹੈ। ਮੁੱਖ ਮੰਤਰੀ ਦਫ਼ਤਰ (ਸੀਐੱਮਓ) ਨੇ ਬੁੱਧਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਇਸ 'ਚ ਕਿਹਾ ਗਿਆ ਹੈ ਕਿ ਸਰਕਾਰ ਨੇ ਤਿਉਹਾਰੀ ਸੀਜ਼ਨ 'ਚ ਦਿੱਲੀ ਵਾਸੀਆਂ ਨੂੰ ਸੁਰੱਖਿਅਤ ਅਤੇ ਗੁਣਵੱਤਾਪੂਰਨ ਖਾਣ ਵਾਲੇ ਪਦਾਰਥ ਉਪਲੱਬਧ ਕਰਵਾਉਣ ਲਈ ਮਿਲਾਵਟੀ ਅਤੇ ਅਸੁਰੱਖਿਅਤ ਭੋਜਨ ਪਦਾਰਥਾਂ ਵਿਰੁੱਧ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਿਰਦੇਸ਼ 'ਤੇ ਇਹ ਕਾਰਵਾਈ ਕੀਤੀ ਹੈ। 

ਬਿਆਨ ਦੇ ਅਨੁਸਾਰ, ਇਸ ਤੋਂ ਇਲਾਵਾ ਮੋਰੀ ਗੇਟ ਖੋਆ ਮੰਡੀ ਤੋਂ ਲਿਆਂਦੇ ਗਏ 30 'ਚੋਂ 22 ਨਮੂਨੇ ਮਨੁੱਖੀ ਖਪਤ ਲਈ ਅਸੁਰੱਖਿਅਤ ਪਾਏ ਗਏ, ਜਦੋਂ ਕਿ 19 'ਚੋਂ 12 ਪਨੀਰ ਅਤੇ ਛੇਨਾ ਦੇ ਨਮੂਨੇ ਨਿਰਧਾਰਤ ਮਾਪਦੰਡਾਂ 'ਤੇ ਖਰੇ ਨਹੀਂ ਉਤਰੇ। ਇਸ 'ਚ ਕਿਹਾ ਗਿਆ ਹੈ ਕਿ ਫੂਡ ਸੇਫਟੀ ਵਿਭਾਗ ਨੇ ਪਿਛਲੇ ਮਹੀਨੇ ਦੌਰਾਨ ਦਿੱਲੀ ਭਰ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਫੂਡ ਆਉਟਲੈਟਾਂ 'ਚ ਲਗਾਤਾਰ ਲਾਗੂਕਰਨ ਮੁਹਿੰਮਾਂ ਚਲਾਈਆਂ ਹਨ। ਇਨ੍ਹਾਂ ਮੁਹਿੰਮਾਂ 'ਚ ਓਖਲਾ ਸਬਜ਼ੀ ਮੰਡੀ, ਮੋਰੀ ਗੇਟ ਖੋਆ ਮੰਡੀ, ਬਾਗ਼ ਦੀਵਾਰ, ਸੰਜੇ ਮਾਰਕੀਟ, ਛੋਟੀ ਸਬਜ਼ੀ ਮੰਡੀ ਜਨਕਪੁਰੀ, ਮੋਚੀ ਮਾਰਕੀਟ-ਸ਼ਾਹਦਰਾ, ਗਾਜ਼ੀਪੁਰ ਅਤੇ ਝੀਲ ਸਮੇਤ ਵੱਖ-ਵੱਖ ਥਾਵਾਂ 'ਤੇ ਖੋਆ, ਪਨੀਰ, ਛੇਨਾ ਅਤੇ ਘਿਓ ਦੀ ਜਾਂਚ ਕੀਤੀ ਗਈ।

ਬਿਆਨ 'ਚ ਕਿਹਾ ਗਿਆ ਹੈ,"ਵਿਭਾਗ ਦੀ ਕਾਰਵਾਈ ਦੌਰਾਨ ਹੁਣ ਤੱਕ 4,100 ਕਿਲੋਗ੍ਰਾਮ ਤੋਂ ਵੱਧ ਖੋਆ ਅਤੇ ਪਨੀਰ ਅਜਿਹਾ ਪਾਇਆ ਗਿਆ, ਜਿਸ 'ਤੇ ਮਿਲਾਵਟ ਦਾ ਸ਼ੱਕ ਸੀ। ਪਰਿਵਰਤਨ ਕਾਰਵਾਈ ਦੇ ਅਧੀਨ ਇਸ ਸ਼ੱਕੀ ਭੋਜਨ ਸਮੱਗਰੀ ਨੂੰ ਨਸ਼ਟ ਕਰ ਦਿੱਤਾ ਗਿਆ ਤਾਂ ਕਿ ਇਸ ਨੂੰ ਬਜ਼ਾਰ 'ਚ ਮੁੜ ਵੇਚ ਕੇ ਲੋਕਾਂ ਦੀ ਸਿਹਤ ਲਈ ਖ਼ਤਰਾ ਪੈਦਾ ਨਾ ਕੀਤਾ ਜਾ ਸਕੇ।'' ਇਸ ਅਨੁਸਾਰ ਵਿਭਾਗ ਨੇ ਜਾਂਚ 'ਚ ਤੈਅ ਮਾਪਦੰਡਾਂ ਦੀ ਉਲੰਘਣਾ ਪਾਏ ਜਾਣ 'ਤੇ ਸੰਬੰਧਤ ਭੋਜਨ ਕਾਰੋਬਾਰੀਆਂ ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਜ਼ ਐਕਟ, 2006 ਦੇ ਪ੍ਰਬੰਧਾਂ ਦੇ ਅਧੀਨ ਮੁਕੱਦਮਾ ਚਲਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ,"ਤਿਉਹਾਰ ਖੁਸ਼ੀਆਂ ਅਤੇ ਜਸ਼ਨ ਲਈ ਹੈ ਅਤੇ ਇਸ ਸਮੇਂ ਦੌਰਾਨ ਵੱਡੀ ਗਿਣਤੀ 'ਚ ਲੋਕ ਮਠਿਆਈਆਂ ਅਤੇ ਦੁੱਧ ਉਤਪਾਦ ਖਰੀਦਦੇ ਹਨ। ਨਤੀਜੇ ਵਜੋਂ, ਦਿੱਲੀ ਸਰਕਾਰ ਮਿਲਾਵਟਖੋਰੀ ਰਾਹੀਂ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ। ਮਿਲਾਵਟਖੋਰੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭੋਜਨ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News