ਦਿੱਲੀ ''ਚ ਹੁਣ ਪ੍ਰਦੂਸ਼ਣ ਫੈਲਾਉਣ ਵਾਲਿਆਂ ਦੀ ਖ਼ੈਰ ਨਹੀਂ! AI ਅਤੇ CCTV ਨਾਲ 700 ਤੋਂ ਵੱਧ ਸਾਈਟਾਂ ''ਤੇ ਰਹੇਗੀ ਨਜ਼ਰ
Saturday, Oct 03, 2026 - 07:28 AM (IST)
ਨੈਸ਼ਨਲ ਡੈਸਕ : ਦਿੱਲੀ ਸਰਕਾਰ ਨੇ ਰਾਜਧਾਨੀ ਵਿੱਚ ਪ੍ਰਦੂਸ਼ਣ 'ਤੇ 24 ਘੰਟੇ ਨਜ਼ਰ ਰੱਖਣ ਲਈ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (DPCC) ਦਾ ਨਵਾਂ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ICCC) ਸ਼ੁਰੂ ਕਰ ਦਿੱਤਾ ਹੈ। ਇਸ ਹਾਈਟੈਕ ਸੈਂਟਰ ਦਾ ਉਦਘਾਟਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਾਸਤਰੀ ਪਾਰਕ ਸਥਿਤ ਡੀ.ਐੱਮ.ਆਰ.ਸੀ. (DMRC) ਆਈ.ਟੀ. ਪਾਰਕ ਵਿਖੇ ਕੀਤਾ। ਸਰਦੀਆਂ ਦੇ ਮੌਸਮ ਵਿੱਚ ਇਹ ਸੈਂਟਰ 24x7 ਇੱਕ 'ਵਾਰ ਰੂਮ' ਵਜੋਂ ਕੰਮ ਕਰੇਗਾ।
AI ਅਤੇ CCTV ਨਾਲ ਨਿਰਮਾਣ ਸਾਈਟਾਂ 'ਤੇ ਨਜ਼ਰ
ਮੁੱਖ ਮੰਤਰੀ ਨੇ ਦੱਸਿਆ ਕਿ ਸੈਂਟਰ ਰਾਹੀਂ 700 ਤੋਂ ਵੱਧ ਨਿਰਮਾਣ ਸਾਈਟਾਂ 'ਤੇ ਏ.ਆਈ. (AI) ਅਤੇ ਸੀ.ਸੀ.ਟੀ.ਵੀ. ਕੈਮਰਿਆਂ ਜ਼ਰੀਏ ਤਿੱਖੀ ਨਜ਼ਰ ਰੱਖੀ ਜਾਵੇਗੀ। ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਅਨੁਸਾਰ ਇਹ ਸੈਂਟਰ ਨਿਰਧਾਰਿਤ ਸਮੇਂ ਤੋਂ ਲਗਭਗ 6 ਮਹੀਨੇ ਪਹਿਲਾਂ ਹੀ ਤਿਆਰ ਕਰ ਲਿਆ ਗਿਆ ਹੈ। 500 ਵਰਗ ਮੀਟਰ ਤੋਂ ਵੱਡੀਆਂ ਨਿਰਮਾਣ ਸਾਈਟਾਂ ਦੀ ਲਾਈਵ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ PM10 ਵਧਣ ਦੀ ਸੂਰਤ ਵਿੱਚ ਸਬੰਧਤ ਵਿਭਾਗ ਅਤੇ ਸਾਈਟ ਮਾਲਕ ਨੂੰ ਤੁਰੰਤ ਅਲਰਟ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਆਰਾਧਨਾ ਮਿਸ਼ਰਾ ਬਣੀ UP ਕਾਂਗਰਸ ਦੀ ਨਵੀਂ ਪ੍ਰਧਾਨ, ਇਮਰਾਨ ਮਸੂਦ ਬਣਾਏ ਗਏ ਕਾਰਜਕਾਰੀ ਪ੍ਰਧਾਨ
'ਡਿਟੈਕਟ, ਐਨਾਲਾਈਜ਼, ਐਕਟ ਅਤੇ ਵੈਰੀਫਾਈ' ਦਾ ਫਾਰਮੂਲਾ
ਮੁੱਖ ਮੰਤਰੀ ਰੇਖਾ ਗੁਪਤਾ ਨੇ ਸਪੱਸ਼ਟ ਕੀਤਾ ਕਿ ਸਿਰਫ਼ ਅੰਕੜੇ ਇਕੱਠੇ ਕਰਨਾ ਕਾਫ਼ੀ ਨਹੀਂ ਹੈ, ਸਗੋਂ ਤੁਰੰਤ ਕਾਰਵਾਈ ਯਕੀਨੀ ਬਣਾਉਣਾ ਜ਼ਰੂਰੀ ਹੈ। ਇਹ ਸੈਂਟਰ 'ਡਿਟੈਕਟ, ਐਨਾਲਾਈਜ਼, ਐਕਟ, ਵੈਰੀਫਾਈ' (Detect, Analyze, Act, Verify) ਦੇ ਸਿਧਾਂਤ 'ਤੇ ਕੰਮ ਕਰੇਗਾ। ਸਭ ਤੋਂ ਪਹਿਲਾਂ ਨਿਯਮਾਂ ਦੀ ਉਲੰਘਣਾ ਦੀ ਪਛਾਣ ਕੀਤੀ ਜਾਵੇਗੀ, ਫਿਰ ਜਾਂਚ ਤੋਂ ਬਾਅਦ ਵਿਭਾਗ ਨੂੰ ਅਲਰਟ ਦਿੱਤਾ ਜਾਵੇਗਾ ਅਤੇ ਅੰਤ ਵਿੱਚ ਕੀਤੀ ਗਈ ਕਾਰਵਾਈ ਦੇ ਨਤੀਜੇ ਦੀ ਪੜਤਾਲ ਕੀਤੀ ਜਾਵੇਗੀ।
ਜੀ.ਪੀ.ਐੱਸ. ਅਤੇ ਬੋਡੀ ਕੈਮਰਿਆਂ ਨਾਲ ਲੈੱਸ ਹੋਣਗੀਆਂ ਟੀਮਾਂ
ਸੜਕਾਂ ਦੀ ਸਫ਼ਾਈ ਕਰਨ ਵਾਲੀਆਂ ਮੈਕੇਨੀਕਲ ਰੋਡ ਸਵੀਪਿੰਗ ਮਸ਼ੀਨਾਂ ਨੂੰ ਜੀ.ਪੀ.ਐੱਸ. (GPS) ਨਾਲ ਜੋੜਿਆ ਗਿਆ ਹੈ ਤਾਂ ਜੋ ਉਨ੍ਹਾਂ ਦੀ ਲੋਕੇਸ਼ਨ, ਰੂਟ, ਸਫ਼ਾਈ ਦੀ ਦੂਰੀ ਅਤੇ ਕੰਮ ਦੇ ਸਮੇਂ 'ਤੇ ਨਜ਼ਰ ਰੱਖੀ ਜਾ ਸਕੇ। ਫੀਲਡ ਵਿੱਚ ਕੰਮ ਕਰਨ ਵਾਲੀਆਂ 'ਵਾਯੂਦੂਤ' ਟੀਮਾਂ ਅਤੇ ਡੀ.ਪੀ.ਸੀ.ਸੀ. ਅਧਿਕਾਰੀਆਂ ਲਈ ਨਿਰੀਖਣ ਦੌਰਾਨ ਬੋਡੀ ਕੈਮਰੇ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ, ਜੋ ਸਿੱਧੇ ਕਮਾਂਡ ਸੈਂਟਰ ਨਾਲ ਜੁੜੇ ਹੋਣਗੇ। ਸਰਦੀਆਂ ਦੌਰਾਨ 78 ਸਬ-ਡਿਵੀਜ਼ਨ ਟੀਮਾਂ ਮੁਸਤੈਦ ਰਹਿਣਗੀਆਂ ਅਤੇ ਖੁੱਲ੍ਹੇ ਵਿੱਚ ਕੂੜਾ ਜਾਂ ਬਾਇਓਮਾਸ ਜਲਾਉਣ ਵਾਲਿਆਂ 'ਤੇ ਨਵੇਂ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ।
ਇਹ ਵੀ ਪੜ੍ਹੋ : ਖਾਕੀ ਹੋਈ ਦਾਗ਼ਦਾਰ: ਥਾਣੇ ਦੇ ਮਾਲਖਾਨੇ ’ਚੋਂ ਜ਼ਬਤ ਵਾਹਨ ਕਬਾੜੀਆਂ ਨੂੰ ਵੇਚੇ, ASI ਸਮੇਤ 4 ਕਾਬੂ
ਆਮ ਜਨਤਾ ਲਈ 'ਜਨ ਸੁਝਾਅ ਪੋਰਟਲ'
ਆਮ ਲੋਕਾਂ ਦੀ ਭਾਗੀਦਾਰੀ ਲਈ ਇੱਕ 'ਜਨ ਸੁਝਾਅ ਪੋਰਟਲ' ਸ਼ੁਰੂ ਕੀਤਾ ਗਿਆ ਹੈ, ਜਿੱਥੇ ਨਾਗਰਿਕ ਆਪਣੀਆਂ ਸ਼ਿਕਾਇਤਾਂ, ਸੁਝਾਅ ਅਤੇ ਚੰਗੇ ਯਤਨ ਸਾਂਝੇ ਕਰ ਸਕਦੇ ਹਨ। ਵਧੀਆ ਯਤਨ ਕਰਨ ਵਾਲਿਆਂ ਨੂੰ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਸੈਂਟਰ ਵਿੱਚ ਅਧਿਕਾਰੀ 24x7 ਸ਼ਿਫ਼ਟਾਂ ਵਿੱਚ ਤਾਇਨਾਤ ਰਹਿਣਗੇ, ਜਿਨ੍ਹਾਂ ਲਈ ਰਸੋਈ, ਮੈਸ ਅਤੇ ਬੰਕ ਬੈੱਡ ਵਰਗੀਆਂ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
