ਦਿੱਲੀ ਏਅਰਪੋਰਟ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ ! ਲੇਟ ਉੱਡ ਰਹੀਆਂ ਫਲਾਈਟਾਂ, ਖੱਜਲ ਹੋ ਰਹੇ ਯਾਤਰੀ

Sunday, Sep 20, 2026 - 10:30 AM (IST)

ਦਿੱਲੀ ਏਅਰਪੋਰਟ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ ! ਲੇਟ ਉੱਡ ਰਹੀਆਂ ਫਲਾਈਟਾਂ, ਖੱਜਲ ਹੋ ਰਹੇ ਯਾਤਰੀ

ਨਵੀਂ ਦਿੱਲੀ (ਏਜੰਸੀ)- ਦਿੱਲੀ ਏਅਰਪੋਰਟ ’ਤੇ ਸ਼ਨੀਵਾਰ ਨੂੰ ਸਪਾਈਸਜੈੱਟ ਦੀਆਂ 3 ਉਡਾਣਾਂ ਵਿਚ ਬਹੁਤ ਜ਼ਿਆਦਾ ਦੇਰੀ ਕਾਰਨ ਕਈ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਿੱਲੀ ਹਵਾਈ ਅੱਡੇ ਦੇ ਸੰਚਾਲਕ ਡੀ.ਆਈ.ਏ.ਐੱਲ. ਨੇ ‘ਐਕਸ’ ’ਤੇ ਹਵਾਈ ਅੱਡੇ ਦੇ ਇਕ ਬੋਰਡਿੰਗ ਗੇਟ ’ਤੇ ਖੜ੍ਹੇ ਯਾਤਰੀਆਂ ਦੀ ਇਕ ਵੀਡੀਓ ਕਲਿੱਪ ਸਾਂਝੀ ਕੀਤੀ। ਡੀ.ਆਈ.ਏ.ਐੱਲ. ਨੇ ਕਿਹਾ ਕਿ ਸਪਾਈਸਜੈੱਟ ਦੀਆਂ ਕੁਝ ਉਡਾਣਾਂ ਦੇ ਸੰਚਾਲਨ ਵਿਚ ਆਈ ਰੁਕਾਵਟ ਕਾਰਨ ਯਾਤਰੀਆਂ ਨੂੰ ਹੋਈ ਅਸਹੂਲਤ ਲਈ ਉਸ ਨੂੰ ਖੇਦ ਹੈ।

ਡੀ.ਆਈ.ਏ.ਐੱਲ. ਨੇ ਸਵੇਰੇ ‘ਐਕਸ’ ’ਤੇ ਆਪਣੀ ਪੋਸਟ ਵਿਚ ਕਿਹਾ ਕਿ ਦਿੱਲੀ ਹਵਾਈ ਅੱਡੇ ਦੀ ਟੀਮ ਪ੍ਰਭਾਵਿਤ ਯਾਤਰੀਆਂ ਦੀ ਸਹਾਇਤਾ ਕਰਨ ਅਤੇ ਸਥਿਤੀ ਨੂੰ ਆਮ ਬਣਾਉਣ ਵਿਚ ਮਦਦ ਲਈ ਜ਼ਰੂਰੀ ਸਹਿਯੋਗ ਦੇਣ ਸਬੰਧੀ ਏਅਰਲਾਈਨ ਕੰਪਨੀ ਅਤੇ ਸਬੰਧਤ ਹਿੱਸੇਦਾਰਾਂ ਨਾਲ ਸਰਗਰਮੀ ਨਾਲ ਤਾਲਮੇਲ ਬਣਾ ਰਹੀ ਹੈ। ਇਕ ਬਿਆਨ ਵਿਚ ਸਪਾਈਸਜੈੱਟ ਨੇ ਕਿਹਾ ਕਿ ਦਿੱਲੀ ਤੋਂ ਲੇਹ ਜਾਣ ਵਾਲੀ ਉਡਾਣ ਐੱਸ. ਜੀ.121 ਅਤੇ ਐੱਸ. ਜੀ.127 ਅਤੇ ਦਿੱਲੀ ਤੋਂ ਜੰਮੂ ਜਾਣ ਵਾਲੀ ਐੱਸ. ਜੀ.2160 ਸੰਚਾਲਨ ਸਬੰਧੀ ਕਾਰਨਾਂ ਕਰ ਕੇ ਦੇਰੀ ਨਾਲ ਚੱਲੀਆਂ।

ਉੱਥੇ ਹੀ ਦੂਜੇ ਪਾਸੇ ਨਵੀਂ ਦਿੱਲੀ ਤੋਂ ਕਾਠਮੰਡੂ ਜਾ ਰਹੀ ਏਅਰ ਇੰਡੀਆ ਦੀ ਇਕ ਫਲਾਈਟ ਨੂੰ ਤਕਨੀਕੀ ਖ਼ਰਾਬੀ ਤੋਂ ਬਾਅਦ ਵਾਪਸ ਦਿੱਲੀ ਪਰਤਣਾ ਪਿਆ। ਕਾਠਮੰਡੂ ਦੇ ਤ੍ਰਿਭੁਵਨ ਇੰਟਰਨੈਸ਼ਨਲ ਏਅਰਪੋਰਟ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਫਲਾਈਟ ਨੇਪਾਲੀ ਏਅਰਸਪੇਸ ਵਿਚ ਪਹੁੰਚਣ ਹੀ ਵਾਲੀ ਸੀ ਕਿ ਤਕਨੀਕੀ ਖ਼ਰਾਬੀ ਦੀ ਸੂਚਨਾ ਤੋਂ ਬਾਅਦ ਉਸ ਨੂੰ ਵਾਪਸ ਦਿੱਲੀ ਮੋੜ ਦਿੱਤਾ ਗਿਆ। ਏਅਰ ਇੰਡੀਆ ਦੇ ਏ320-214 ਜਹਾਜ਼ ਨੇ ਨਵੀਂ ਦਿੱਲੀ ਤੋਂ ਦੁਪਹਿਰ 2.42 ਵਜੇ ਕਾਠਮੰਡੂ ਲਈ ਉਡਾਣ ਭਰੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News