ਸਪਾ ਸੈਂਟਰ ਦੀ ਆੜ ''ਚ ਚੱਲ ਰਿਹਾ ਸੀ ''ਗੰਦਾ ਧੰਦਾ'', ਰੇਡ ਮਾਰ ਪੁਲਸ ਨੇ 6 ਵਿਦੇਸ਼ੀ ਔਰਤਾਂ ਨੂੰ ਕੀਤਾ ਰੈਸਕਿਊ
Wednesday, Oct 29, 2025 - 04:20 PM (IST)
ਨੈਸ਼ਨਲ ਡੈਸਕ- ਮੁੰਬਈ ਪੁਲਸ ਨੇ ਸ਼ਹਿਰ ਦੇ ਉਪਨਗਰੀ ਚੈਂਬੂਰ ਵਿੱਚ ਇੱਕ ਸਪਾ ਦੀ ਆੜ ਵਿੱਚ ਚੱਲ ਰਹੇ ਇੱਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਤੇ 6 ਥਾਈ ਔਰਤਾਂ ਨੂੰ ਰੈਸਕਿਊ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।
ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਸਪਾ ਦੇ ਮਾਲਕ ਅਤੇ ਮੈਨੇਜਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਗੈਰ-ਕਾਨੂੰਨੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਚੈਂਬੂਰ ਪੁਲਸ ਸਟੇਸ਼ਨ ਦੀ ਇੱਕ ਟੀਮ ਨੇ ਇੱਕ ਰਿਹਾਇਸ਼ੀ ਟਾਵਰ ਦੇ ਅੰਦਰ ਸਥਿਤ ਸਪਾ 'ਤੇ ਛਾਪਾ ਮਾਰਿਆ।
ਇਹ ਵੀ ਪੜ੍ਹੋ- ਲਗਾਤਾਰ 6 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕੀਤੀ ਡਰਾਉਣੀ ਭਵਿੱਖਬਾਣੀ
ਕਾਰਵਾਈ ਦੌਰਾਨ ਪੁਲਸ ਨੇ 6 ਥਾਈ ਔਰਤਾਂ ਨੂੰ ਰੈਸਕਿਊ ਕੀਤਾ ਤੇ ਉਨ੍ਹਾਂ ਨੂੰ ਪੁਨਰਵਾਸ ਲਈ ਇੱਕ ਸ਼ੈਲਟਰ ਹੋਮ ਭੇਜ ਦਿੱਤਾ। ਪੁਲਸ ਨੇ ਅਨੈਤਿਕ ਆਵਾਜਾਈ (ਰੋਕਥਾਮ) ਐਕਟ (PITA) ਅਤੇ ਭਾਰਤੀ ਦੰਡ ਸੰਹਿਤਾ (IPC) ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ- ਕਿਸਾਨਾਂ ਲਈ Good News ! ਸਰਕਾਰ ਨੇ ਗੰਨੇ ਦੀਆਂ ਕੀਮਤਾਂ 'ਚ ਕੀਤਾ ਵਾਧਾ
