ਸ਼ੂਗਰ ਦੇ ਇਲਾਜ ’ਚ ਕਾਰਗਰ ਅਣੂ ਦੀ ਖੋਜ
Tuesday, May 03, 2022 - 11:11 AM (IST)

ਮੰਡੀ– ਮੰਡੀ ਸਥਿਤ ਭਾਰਤੀ ਤਕਨੀਕੀ ਸੰਸਥਾਨ (ਆਈ. ਆਈ. ਟੀ.) ਦੇ ਖੋਜਕਰਤਾਵਾਂ ਨੇ ਇਕ ਅਜਿਹੇ ਔਸ਼ਧੀ ਅਣੂ (ਮੈਡੀਸਿਨਲ ਮਾਲਿਕਿਊਲ) ਦੀ ਖੋਜ ਕੀਤੀ ਹੈ ਜੋ ਪਿੱਤੇ ਨੂੰ ਇੰਸੁਲਿਨ ਦਾ ਰਿਸਾਅ ਕਰਨ ’ਚ ਸਮਰੱਥਾ ਬਣਾ ਸਕਦਾ ਹੈ ਅਤੇ ਸੰਭਾਵੀ ਰੂਪ ’ਚ ਇਸ ਨੂੰ ਸ਼ੂਗਰ ਦੇ ਇਲਾਜ ਲਈ ਗੋਲੀ ਜਾਂ ਕੈਪਸੂਲ ਦੇ ਰੂਪ ’ਚ ਵਰਤਿਆ ਜਾ ਸਕਦਾ ਹੈ। ਖੋਜਕਰਤਾਵਾਂ ਦੀ ਟੀਮ ਦੇ ਅਨੁਸਾਰ, ਇਸ ਅਣੂ ਦਾ ਨਾਂ ‘ਪੀ. ਕੇ.-2’ ਹੈ ਅਤੇ ਖੋਜ ਦਾ ਨਤੀਜਾ ‘ਜਰਨਲ ਆਫ ਬਾਇਓਲਾਜੀਕਲ ਕੈਮਿਸਟਰੀ’ ’ਚ ਪ੍ਰਕਾਸ਼ਿਤ ਹੋਇਆ ਹੈ।
ਸਕੂਲ ਆਫ ਬੇਸਿਕ ਸਾਇੰਸਿਜ਼, ਆਈ. ਆਈ. ਟੀ. ਦੇ ਐਸੋਸੀਏਟ ਪ੍ਰੋਫੈਸਰ ਪ੍ਰੋਸੇਨਜੀਤ ਮੰਡਲ ਨੇ ਕਿਹਾ, ‘‘ਸ਼ੂਗਰ ਦੇ ਇਲਾਜ ਲਈ ਵਰਤੋਂ ਕੀਤੀ ਜਾਣ ਵਾਲੀ ਏਕਸੈਨਾਟਾਇਡ ਅਤੇ ਲਿਰਾਗਲੂਟਾਇਡ ਵਰਗੀਆਂ ਮੌਜੂਦਾ ਦਵਾਈਆਂ ਇੰਜੈਕਸ਼ਨ ਦੇ ਰੂਪ ’ਚ ਦਿੱਤੀਆਂ ਜਾਂਦੀਆਂ ਹਨ ਅਤੇ ਉਹ ਮਹਿੰਗੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਅਸਰ ਅਸਥਿਰ ਹੁੰਦਾ ਹੈ। ਅਸੀਂ ਅਜਿਹੀਆਂ ਸਰਲ ਦਵਾਈਆਂ ਖੋਜਣਾ ਚਾਹੁੰਦੇ ਹਾਂ ਜੋ ਟਾਈਪ 1 ਅਤੇ ਟਾਈਪ 2 ਸ਼ੂਗਰ ਦੋਵਾਂ ਦੇ ਖਿਲਾਫ ਸਥਿਰ, ਸਸਤੀ ਅਤੇ ਪ੍ਰਭਾਵੀ ਹੋਣ। ਖੋਜਕਰਤਾਵਾਂ ਨੇ ਪਾਇਆ ਕਿ ਪੀ. ਕੇ.-2 ਸੂਖਮ ਨੂੰ ਗੈਸਟ੍ਰੋਇੰਟੈਸਟਾਈਨਲ ਟ੍ਰੈਕਟ ਵੱਲੋਂ ਤੇਜ਼ੀ ਨਾਲ ਸੋਖ ਲਿਆ ਗਿਆ, ਜਿਸ ਦਾ ਮਤਲੱਬ ਹੈ ਕਿ ਇਸ ਨੂੰ ਇੰਜੈਕਸ਼ਨ ਦੀ ਬਜਾਏ ਗੋਲੀ ਜਾਂ ਕੈਪਸੂਲ ਦੇ ਰੂਪ ’ਚ ਵਰਤਿਆ ਸਕਦਾ ਹੈ। ਉਨ੍ਹਾਂ ਕਿਹਾ ਕਿ ਪੀ. ਕੇ.-2 ਪਿੱਤੇ ਨੂੰ ਇੰਸੁਲਿਨ ਦਾ ਰਿਸਾਅ ਕਰਨ ’ਚ ਸਮਰੱਥਾ ਬਣਾ ਸਕਦਾ ਹੈ ਅਤੇ ਇਸ ਤਰ੍ਹਾਂ ਇਹ ਸ਼ੂਗਰ ਦੇ ਇਲਾਜ ’ਚ ਕਾਰਗਰ ਸਾਬਤ ਹੋ ਸਕਦਾ ਹੈ।