IIT ਰੁੜਕੀ ਕੈਂਪਸ ਦੇ ਵਿਦਿਆਰਥੀ ਨੂੰ ਮਿਲਿਆ 2.15 ਕਰੋੜ ਰੁਪਏ ਦੀ ਨੌਕਰੀ ਦਾ ਆਫਰ

Friday, Dec 03, 2021 - 11:56 AM (IST)

IIT ਰੁੜਕੀ ਕੈਂਪਸ ਦੇ ਵਿਦਿਆਰਥੀ ਨੂੰ ਮਿਲਿਆ 2.15 ਕਰੋੜ ਰੁਪਏ ਦੀ ਨੌਕਰੀ ਦਾ ਆਫਰ

ਮੁੰਬਈ– ਭਾਰਤੀ ਟੈਕਨਾਲੌਜੀ ਸੰਸਥਾਨ (ਆਈ. ਆਈ. ਟੀ.) ਰੁੜ੍ਹਕੀ ਦੇ ਇਕ ਵਿਦਿਆਰਥੀ ਨੂੰ ਪਲੇਟਮੇਂਟਸ ਦੇ ਪਹਿਲਾਂ ਹੀ 2.15 ਕਰੋੜ ਰੁਪਏ ਸਾਲਾਨਾ ਦੀ ਸੈਲਰੀ ਵਾਲੀ ਨੌਕਰੀ ਦਾ ਪ੍ਰਸਤਾਵ ਮਿਲਿਆ ਹੈ। ਇਸੇ ਤਰ੍ਹਾਂ ਆਈ. ਆਈ. ਟੀ. ਬਾਂਬੇ ਦੇ ਇਕ ਵਿਦਿਆਰਥੀ ਨੂੰ ਉਬਰ ਵਲੋਂ ਸਾਲਾਨਾ 2.74 ਲੱਖ ਅਮਰੀਕੀ ਡਾਲਰ (ਲਗਭਗ 2.05 ਕਰੋੜ) ਦੀ ਸੈਲਰੀ ਵਾਲੀ ਨੌਕਰੀ ਦਾ ਆਫਰ ਮਿਲਿਆ ਹੈ। ਆਈ. ਆਈ. ਟੀ. ਗੁਹਾਟੀ ਦੇ ਇਕ ਹੋਰ ਵਿਦਿਆਰਥੀ ਨੂੰ ਇਸੇ ਸਾਲ 2 ਕਰੋੜ ਪੈਕੇਜ ਵਾਲੀ ਨੌਕਰੀ ਦਾ ਆਫਰ ਮਿਲਿਆ ਹੈ।
ਪਿਛਲੇ ਸਾਲ, ਇਕ ਅਮਰੀਕੀ ਆਈ. ਟੀ. ਫਰਮ ਕੋਹੇਸਿਟੀ ਨੇ ਆਈ. ਆਈ. ਟੀ. ਬਾਂਬੇ ਦੇ ਇਕ ਵਿਦਿਆਰਥੀ ਨੂੰ ਸਭ ਤੋਂ ਉੱਚਾ ਪੈਕੇਜ 200,000 ਡਾਲਰ (ਲਗਭਗ 1.54 ਕਰੋੜ) ਸਾਲਾਨਾ ਦਾ ਦਿੱਤਾ ਗਿਆ ਸੀ। ਆਈ. ਆਈ. ਟੀ. ਰੁੜ੍ਹਕੀ ਦੇ 11 ਵਿਦਿਆਰਥੀਆਂ ਨੂੰ 1 ਕਰੋੜ ਤੋਂ ਜ਼ਿਆਦਾ ਸੈਲਰੀ ਨਾਲ ਨੌਕਰੀ ਦੇ ਪ੍ਰਸਤਾਵ ਮਿਲੇ ਹਨ, ਜਿਸ ਵਿਚ 1.3 ਕਰੋੜ ਤੋਂ 1.8 ਕਰੋੜ ਵਿਚਾਲੇ ਤਿੰਨ ਵਿਦਿਆਰਥੀਆਂ ਨੂੰ ਭਾਰਤ ਵਿਚ ਹੀ ਨੌਕਰੀ ਕਰਨ ਦੇ ਆਫਰ ਸ਼ਾਮਲ ਹਨ।

ਆਈ. ਆਈ. ਟੀ. ਮਦਰਾਸ ’ਚ ਵਧੇ ਨਵੇਂ ਆਫਰਸ
ਇਸ ਦਰਮਿਆਨ, ਆਈ. ਆਈ. ਟੀ. ਮਦਰਾਸ ਵਿਚ ਪਿਛਲੇ ਸਾਲ ਦੇ ਮੁਕਾਬਲੇ ਪਹਿਲੇ ਦਿਨ ਨੌਕਰੀ ਦੇ ਪ੍ਰਸਤਾਵਾਂ ਵਿਚ 46 ਫੀਸਦੀ ਦਾ ਵਾਧਾ ਦੇਖਿਆ ਗਿਆ। ਦਿਨ ਦੀ ਸ਼ੁਰੂਆਤ ਵਿਚ ਹੀ ਕੁਲ 176 ਨੌਕਰੀਆਂ ਦੇ ਆਫਰ ਆਏ, ਜੋ ਪਿਛਲੇ ਕਿਸੇ ਵੀ ਸਾਲ ਦੇ ਮੁਕਾਬਲੇ ਵਿਚ ਜ਼ਿਆਦਾ ਹਨ। ਇਸੇ ਤਰ੍ਹਾਂ ਆਈ. ਆਈ. ਟੀ. ਗੁਹਾਟੀ ਵਿਚ ਪਿਛਲੇ ਸਾਲ ਪਹਿਲੇ ਦਿਨ ਆਏ 158 ਪ੍ਰਸਤਾਵਾਂ ਦੇ ਮੁਕਾਬਲੇ ਲਗਭਗ 200 ਨੌਕਰੀ ਦੇ ਆਫਰ ਮਿਲੇ ਹਨ।

ਟਾਪ ਰਿਕਰੂਟਰਸ ’ਚ ਹਨ ਇਹ ਕੰਪਨੀਆਂ
ਇਸ ਸਾਲ ਟਾਪ ਰਿਕਰੂਟਰਸ ਵਿਚ ਮਾਈਕ੍ਰੋਸਾਫਟ, ਕਵਾਲਕਾਮ, ਗੂਗਲ, ਬੋਸਟਨ ਕੰਸਲਟਿੰਗ ਗਰੁੱਪ, ਏਅਰਬੱਸ, ਐਮੇਜਾਨ, ਐੱਪਲ, ਏਪੀਟੀ ਪੋਰਟਫੋਲੀਓ ਪ੍ਰਾਈਵੇਟ ਲਿਮਟਿਡ, ਬਜਾਜ ਆਟੋ ਲਿਮਟਿਡ ਘਰੇਲੂ ਭੂਮਿਕਾਵਾਂ ਲਈ ਜਦਕਿ ਕੌਮਾਂਤਰੀ ਨੌਕਰੀਆਂ ਲਈ ਚੋਟੀ ਰਿਕਰੂਟਰਸ ’ਚ ਉਬਰ ਅਤੇ ਰੂਬ੍ਰਿਕ ਸ਼ਾਮਲ ਹਨ। ਜਾਬ ਪ੍ਰੋਫਾਈਲ ਵਿਚ ਪ੍ਰੋਡਕਟ ਇੰਜੀਨੀਅਰ, ਰਿਸਰਚ ਐਂਡ ਡਵੈਲਪਮੈਂਟ, ਸਾਫਟਵੇਅਰ ਇੰਜੀਨੀਅਰ, ਹਾਰਡਵੇਅਰ ਇੰਜੀਨੀਅਰ, ਬਿਜਨੈੱਸ ਐਨਾਲਿਸਟ, ਫਾਈਨਾਂਸ਼ੀਅਲ, ਐਨਾਲਿਸਟ, ਮਾਰਕੀਟਿੰੰਗ ਐਨਾਲਿਸਟ, ਕੰਸਲਟਿੰਗ, ਪ੍ਰੋਡਕਟ ਮੈਨੇਜਨਮੈਂਟ, ਡਾਟਾ ਸਾਈਂਸ ਆਦਿ ਸ਼ਾਮਲ ਹਨ।


author

Rakesh

Content Editor

Related News