ਆਈ. ਆਈ. ਟੀ. ਨੇ 30 ਕੰਪਨੀਆਂ ''ਤੇ ਲਾਈ ਪਲੇਸਮੈਂਟ ਪਾਬੰਦੀ ਹਟਾਈ

Friday, Sep 22, 2017 - 04:32 AM (IST)

ਨਵੀਂ ਦਿੱਲੀ — ਆਈ. ਆਈ. ਟੀ. ਨੇ 30 ਕੰਪਨੀਆਂ 'ਤੇ ਲਾਈ ਪਾਬੰਦੀ ਹੱਟਾ ਦਿੱਤੀ ਹੈ। ਇਨ੍ਹਾਂ ਕੰਪਨੀਆਂ 'ਚ ਹੀ ਜ਼ਿਆਦਾਤਰ ਵਿਦਿਆਰਥੀ ਪਲੇਸਮੈਂਟ ਤੋਂ ਬਾਅਦ ਸਟਾਰਟ-ਅਪ ਕਰਦੇ ਹਨ। ਆਈ. ਆਈ. ਟੀ. ਨੇ ਪਿਛਲੇ ਸਾਲ ਇਨ੍ਹਾਂ ਨੂੰ ਆਪਣੇ ਕੈਂਪਸ ਭਰਤੀ 'ਚ ਹਿੱਸਾ ਲੈਣ 'ਤੇ ਪਾਬੰਦੀ ਲਾ ਦਿੱਤੀ ਸੀ। ਸਾਰੇ ਫਰਮਾਂ ਨੇ ਪਿਛਲੇ ਸਾਲ ਵਿਦਿਆਰਥੀਆਂ ਦੇ ਸਾਹਮਣੇ ਕੀਤੀਆਂ ਗਈਆਂ ਪੇਸ਼ਕਸ਼ਾਂ ਨੂੰ ਵਾਪਸ ਲੈ ਲਿਆ ਸੀ। ਇਸ ਤੋਂ ਬਾਅਦ ਆਈ. ਆਈ. ਟੀ. ਨੇ ਪਾਬੰਦੀ ਦੀ ਘੋਸ਼ਣਾ ਕੀਤੀ ਸੀ। 
ਆਲ-ਆਈ. ਆਈ. ਟੀ. ਪਲੇਸਮੈਂਟ ਕਮੇਟੀ (ਏ. ਆਈ. ਪੀ. ਸੀ.) ਦੀ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਹੋਈ ਬੈਠਕ 'ਚ ਪਾਬੰਦੀ ਹਟਾਉਣ ਦਾ ਫੈਸਲਾ ਲਿਆ ਗਿਆ। ਮੈਂਬਰਾਂ ਨੇ ਸਾਰਿਆਂ ਦੇ ਪੱਖ ਸੁਣਨ ਤੋਂ ਬਾਅਦ ਇਹ ਫੈਸਲਾ ਲਿਆ। ਮੈਂਬਰਾਂ ਦੀ ਸਲਾਹ ਸੀ ਕਿ ਹਰ ਆਈ. ਆਈ. ਟੀ. ਦੀ ਪਲੇਸਮੈਂਟ ਕਮੇਟੀ ਕਿਸੇ ਕੰਪਨੀ ਦੇ ਪ੍ਰਦਰਸ਼ਨ ਰਿਕਾਰਡ 'ਤੇ ਵਿਚਾਰ ਕਰੇਗੀ। ਇਸ ਤੋਂ ਬਾਅਦ ਹੀ ਕੰਪਨੀਆਂ ਨੂੰ ਕੈਂਪਸ ਪਲੇਸਮੈਂਟ 'ਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਵੇਗਾ। 
ਏ. ਆਈ. ਪੀ. ਸੀ. ਦੇ ਪ੍ਰਮੁੱਖ ਨੇ ਕਿਹਾ ਕਿ ਬਾਂਬੇ ਆਈ. ਆਈ. ਟੀ. 'ਚ ਏ. ਆਈ. ਪੀ. ਸੀ. ਦੀ 23ਵੀਂ ਬੈਠਕ ਹੋਈ। ਬੈਠਕ 'ਚ ਕਾਲੀ ਲਿਸਟ 'ਚ ਸ਼ਾਮਲ ਕੰਪਨੀਆਂ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਹਟਾਉਣ ਦਾ ਫੈਸਲਾ ਲਿਆ ਗਿਆ।


Related News