ਕੋਰੋਨਾ ਯੋਧਿਆਂ ਲਈ IIT-ਮਦਰਾਸ ਨੇ ਬਣਾਇਆ ''ਨੈਨੋ ਕੋਟੇਡ ਫਿਲਟਰ'', ਜਾਣੋ ਕਿਵੇਂ ਕਰੇਗਾ ਕੰਮ

Tuesday, Jul 07, 2020 - 11:45 AM (IST)

ਕੋਰੋਨਾ ਯੋਧਿਆਂ ਲਈ IIT-ਮਦਰਾਸ ਨੇ ਬਣਾਇਆ ''ਨੈਨੋ ਕੋਟੇਡ ਫਿਲਟਰ'', ਜਾਣੋ ਕਿਵੇਂ ਕਰੇਗਾ ਕੰਮ

ਚੇਨਈ (ਭਾਸ਼ਾ)— ਕੋਰੋਨਾ ਵਾਇਰਸ (ਕੋਵਿਡ-19) ਦੇ ਰੋਗੀਆਂ ਦਾ ਇਲਾਜ ਕਰ ਰਹੇ ਸਿਹਤ ਕਾਮਿਆਂ ਲਈ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ (ਆਈ. ਆਈ. ਟੀ)-ਮਦਰਾਸ ਦੇ ਸ਼ੋਧਕਰਤਾਵਾਂ ਨੇ 'ਨੈਨੋ ਕੋਟੇਡ ਫਿਲਟਰ' ਬਣਾਇਆ ਹੈ। ਸੰਸਥਾ ਵਲੋਂ ਸੋਮਵਾਰ ਨੂੰ ਜਾਰੀ ਪ੍ਰੈੱਸ ਜਾਣਕਾਰੀ 'ਚ ਦੱਸਿਆ ਗਿਆ ਕਿ ਫਿਲਟਰ ਦੇ ਕੋਟੇਡ ਨੂੰ ਬਹੁਤ ਹੀ ਸੂਝਵਾਨ ਨਾਲ ਬਣਾਇਆ ਗਿਆ ਹੈ, ਤਾਂ ਕਿ ਹਵਾ 'ਚ ਮਾਈਕ੍ਰੋਨ ਤੋਂ ਵੀ ਛੋਟੇ ਧੂੜ ਕਣਾਂ ਨੂੰ ਅਸਰਦਾਰ ਢੰਗ ਨਾਲ ਹਟਾਇਆ ਜਾ ਸਕੇ।  ਆਈ. ਆਈ. ਟੀ-ਮਦਰਾਸ ਦੇ ਮਕੈਨਿਕਸ ਮਹਿਕਮੇ ਦੇ ਪ੍ਰੋਫੈਸਰ ਕੇ. ਅਰੂਲ ਪ੍ਰਕਾਸ਼ ਨੇ ਕਿਹਾ ਕਿ ਸਿਹਤ ਕਾਮਿਆਂ ਦੀ ਲੋੜ ਮੁਤਾਬਕ ਜ਼ਿਆਦਾ ਫਿਲਟਰ ਲਈ ਨੈਨੋ ਕੋਟਿੰਗ ਦੀ ਵਿਵਸਥਾ ਕੀਤੀ ਜਾ ਸਕਦੀ ਹੈ।

PunjabKesari

ਬਿਆਨ 'ਚ ਉਨ੍ਹਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਨਵੇਂ ਫਿਲਟਰ ਵਿਚ ਕਈ ਨੈਨੋ ਕੋਟਿੰਗ ਹਨ, ਜੋ ਕਿ ਇਕ ਮਾਇਕ੍ਰੋਨ ਆਕਾਰ ਦੇ ਕਣਾਂ ਨੂੰ ਵੀ ਫਿਲਟਰ ਕਰ ਸਕਦੇ ਹਨ। ਇਹ ਇਕ ਵੱਡੀ ਉਪਲੱਬਧੀ ਹੈ। ਇਸ ਫਿਲਟਰ ਦਾ ਮਾਸਕ ਵਿਚ ਇਸਤੇਮਾਲ ਕਰਨ ਨਾਲ ਫਿਲਟਰ ਦਾ ਅਸਰ ਵੱਧ ਜਾਵੇਗਾ। ਇਸ ਫਿਲਟਰ ਨੂੰ ਵਿਕਸਿਤ ਕਰਨ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਬੀ. ਓ.) ਨੇ ਫੰਡ ਮੁਹੱਈਆ ਕਰਾਇਆ। ਦੱਸਿਆ ਗਿਆ ਹੈ ਕਿ ਇਸ ਦਾ ਖੇਤਰੀ ਪਰੀਖਣ ਹੋਣ ਤੋਂ ਬਾਅਦ ਉਦਯੋਗਾਂ ਨਾਲ ਗਠਜੋੜ ਕਰ ਕੇ ਵੱਡੇ ਪੱਧਰ 'ਤੇ ਇਸ ਦੇ ਨਿਰਮਾਣ ਦੀ ਸਿਫਾਰਸ਼ ਕੀਤੀ ਜਾਵੇਗੀ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੇਵਾ 'ਚ ਡਾਕਟਰ, ਸਿਹਤ ਕਾਮੇ ਫਰੰਟ ਲਾਈਨ 'ਤੇ ਵੱਡੀ ਭੂਮਿਕਾ ਨਿਭਾ ਰਹੇ ਹਨ। ਸਿਹਤ ਕਾਮੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਦਿਨ-ਰਾਤ ਜੁੱਟੇ ਹੋਏ ਹਨ।


author

Tanu

Content Editor

Related News