IIT-ਭੁਵਨੇਸ਼ਵਰ ''ਚ ਪੜ੍ਹਨ ਵਾਲੀ ਵਿਦਿਆਰਥਣ ਦੀ 5ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ

Wednesday, Sep 04, 2024 - 12:39 PM (IST)

IIT-ਭੁਵਨੇਸ਼ਵਰ ''ਚ ਪੜ੍ਹਨ ਵਾਲੀ ਵਿਦਿਆਰਥਣ ਦੀ 5ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ

ਭੁਵਨੇਸ਼ਵਰ- IIT-ਭੁਵਨੇਸ਼ਵਰ 'ਚ ਪੜ੍ਹਨ ਵਾਲੀ ਇਕ ਵਿਦਿਆਰਥਣ ਦੀ ਪ੍ਰਸ਼ਾਸਨਿਕ ਭਵਨ ਦੀ 5ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 23 ਸਾਲਾ ਵਿਦਿਆਰਥਣ ਦੀ ਲਾਸ਼ ਮੰਗਲਵਾਰ ਰਾਤ ਨੂੰ ਸੰਸਥਾ ਦੇ ਕੰਪਲੈਕਸ ਤੋਂ ਬਰਾਮਦ ਕੀਤੀ ਗਈ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ। ਮ੍ਰਿਤਕਾ ਦੀ ਪਛਾਣ ਦਿੱਲੀ ਦੀ  B.Tech ਤੀਜੇ ਸਾਲ ਦੀ ਵਿਦਿਆਰਥਣ ਕ੍ਰਿਤਿਕਾ ਰਾਜ ਵਜੋਂ ਹੋਈ ਹੈ।

ਸੰਸਥਾ ਨੇ ਇਕ ਬਿਆਨ ਵਿਚ ਕਿਹਾ ਕਿ ਕੱਲ ਰਾਤ ਕਰੀਬ 11 ਵਜੇ ਇਕ ਵਿਦਿਆਰਥਣ ਪ੍ਰਸ਼ਾਸਨਿਕ ਭਵਨ ਦੀ 5ਵੀਂ ਮੰਜ਼ਿਲ ਤੋਂ ਡਿੱਗ ਗਈ। ਇਸ ਇਮਾਰਤ ਵਿਚ ਲਾਇਬ੍ਰੇਰੀ ਵੀ ਹੈ। ਪੁਲਸ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਖੁਰਦਾ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ ਹੈ।


author

Tanu

Content Editor

Related News