ਮਹਾਕੁੰਭ ਵਾਇਰਲ IIT ਬਾਬੇ ਨਾਲ ਹੋਈ ਕੁੱਟਮਾਰ, ਲਗਾਏ ਗੰਭੀਰ ਦੋਸ਼
Saturday, Mar 01, 2025 - 11:50 AM (IST)

ਮੁੰਬਈ- IIT ਬਾਬਾ' ਉਰਫ਼ ਅਭੈ ਸਿੰਘ, ਜੋ ਕਿ ਮਹਾਕੁੰਭ 'ਚ ਮਸ਼ਹੂਰ ਹੋਇਆ ਸੀ, ਨੇ ਦੋਸ਼ ਲਗਾਇਆ ਕਿ ਸ਼ੁੱਕਰਵਾਰ ਨੂੰ ਨੋਇਡਾ 'ਚ ਇੱਕ ਨਿੱਜੀ ਚੈਨਲ ਦੇ ਇੱਕ ਨਿਊਜ਼ 'ਬਹਿਸ' ਪ੍ਰੋਗਰਾਮ ਦੌਰਾਨ ਉਸ ਨਾਲ ਕੁੱਟਮਾਰ ਕੀਤੀ ਗਈ। ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਕੁਝ ਭਗਵੇਂ ਕੱਪੜੇ ਪਹਿਨੇ ਆਦਮੀ ਨਿਊਜ਼ਰੂਮ 'ਚ ਆਏ ਅਤੇ ਕਥਿਤ ਤੌਰ 'ਤੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਉਸ ਨੂੰ ਡੰਡਿਆਂ ਨਾਲ ਕੁੱਟਿਆ।
ਇਹ ਵੀ ਪੜ੍ਹੋ- ਕੰਗਨਾ ਰਣੌਤ ਨੇ ਜਾਵੇਦ ਅਖ਼ਤਰ ਤੋਂ ‘ਖੇਚਲ’ ਲਈ ਮੰਗੀ ਮੁਆਫ਼ੀ
ਧਰਨੇ 'ਤੇ ਬੈਠਾ ਬਾਬਾ
IIT ਬਾਬਾ' ਸੈਕਟਰ 126 'ਚ ਪੁਲਸ ਚੌਕੀ ਦੇ ਬਾਹਰ ਬੈਠਾ ਸੀ। ਹਾਲਾਂਕਿ, ਪੁਲਸ ਦੁਆਰਾ ਸਮਝਾਏ ਜਾਣ ਤੋਂ ਬਾਅਦ, ਉਨ੍ਹਾਂ ਨੇ ਆਪਣਾ ਵਿਰੋਧ ਵਾਪਸ ਲੈ ਲਿਆ। ਸੈਕਟਰ 126 ਥਾਣਾ ਇੰਚਾਰਜ ਭੂਪੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਅਤੇ ਉਨ੍ਹਾਂ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ।
ਇਹ ਵੀ ਪੜ੍ਹੋ- Politics 'ਚ ਐਂਟਰੀ ਲਵੇਗੀ ਪ੍ਰੀਤੀ ਜ਼ਿੰਟਾ! ਅਦਾਕਾਰਾ ਨੇ ਖੋਲ੍ਹਿਆ ਭੇਤ
ਸੋਸ਼ਲ ਮੀਡੀਆ 'ਤੇ ਵਾਇਰਲ ਸ਼ਿਕਾਇਤ ਪੱਤਰ
ਬਾਬਾ ਦਾ ਸ਼ਿਕਾਇਤ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਸ ਨੇ ਹਮਲਾਵਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। IIT ਬਾਬਾ ਨੇ ਦੋਸ਼ ਲਗਾਇਆ ਹੈ ਕਿ ਜਦੋਂ ਉਹ ਨੋਇਡਾ ਦੇ ਸੈਕਟਰ 126 ਪੁਲਸ ਸਟੇਸ਼ਨ ਇਲਾਕੇ 'ਚ ਇੱਕ ਟੀਵੀ ਡਿਬੇਟ ਸ਼ੋਅ 'ਚ ਹਿੱਸਾ ਲੈਣ ਲਈ ਪਹੁੰਚਿਆ ਤਾਂ ਉੱਥੇ ਮੌਜੂਦ ਕੁਝ ਲੋਕਾਂ ਨੇ ਉਸ ਨਾਲ ਲੜਾਈ ਸ਼ੁਰੂ ਕਰ ਦਿੱਤੀ। ਬਾਬਾ ਨੇ ਦੱਸਿਆ ਕਿ ਉਸਨੂੰ ਅਚਾਨਕ ਘੇਰ ਲਿਆ ਗਿਆ ਅਤੇ ਧੱਕਾ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ, ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਸਿੱਧਾ ਪੁਲਸ ਸਟੇਸ਼ਨ ਜਾ ਕੇ ਧਰਨੇ 'ਤੇ ਬੈਠ ਗਿਆ। ਬਾਬਾ ਦਾ ਕਹਿਣਾ ਹੈ ਕਿ ਨਿਊਜ਼ਰੂਮ 'ਚ ਮੌਜੂਦ ਕੁਝ ਲੋਕਾਂ ਨੇ ਜਾਣਬੁੱਝ ਕੇ ਉਸ ਨੂੰ ਨਿਸ਼ਾਨਾ ਬਣਾਇਆ ਅਤੇ ਹਮਲਾ ਕੀਤਾ। ਇਹ ਸਭ ਵਾਪਰਨ ਤੋਂ ਬਾਅਦ, IIT ਬਾਬਾ ਇੰਸਟਾਗ੍ਰਾਮ 'ਤੇ ਲਾਈਵ ਆਇਆ ਅਤੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਦੱਸੀ। ਇਸ ਦੇ ਨਾਲ ਹੀ, ਬਾਬਾ ਦੇ ਸਮਰਥਕ ਇਸ ਘਟਨਾ ਨੂੰ ਲੈ ਕੇ ਗੁੱਸੇ 'ਚ ਹਨ ਅਤੇ ਲੋਕ ਸੋਸ਼ਲ ਮੀਡੀਆ 'ਤੇ ਇਸ ਮੁੱਦੇ 'ਤੇ ਬਹਿਸ ਕਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8