ਖੁਸ਼ੀ ਦੀ ਗੱਲ ਹੈ, ਮੇਰੇ ਬੇਟੇ ਨਾਲ IIT ’ਚ ਪੜ੍ਹੇਗਾ ਟੇਲਰ ਦਾ ਬੇਟਾ : ਕੇਜਰੀਵਾਲ

08/28/2019 4:10:41 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਦਰੀਵਾਲ ਨੇ ਆਪਣੀ ਫ੍ਰੀ ਕੋਚਿੰਗ ਸਕੀਮ ਨੂੰ ਲੈ ਕੇ ਕਿਹਾ ਹੈ ਕਿ ਇਸ ਰਾਹੀਂ ਲਾਭ ਪਾਉਣ ਵਾਲੇ ਟੇਲਰ ਦਾ ਇਕ ਬੇਟਾ ਵੀ ਉਨ੍ਹਾਂ ਦੇ ਬੇਟੇ ਨਾਲ ਆਈ.ਆਈ.ਟੀ. ’ਚ ਪੜ੍ਹਾਈ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਕੋਚਿੰਗ ਕਾਰਨ ਦੇਸ਼ ਦੇ ਸਭ ਤੋਂ ਅਹਿਮ ਇੰਜੀਨੀਅਰਿੰਗ ਇੰਸਟੀਚਿਊਟ ’ਚ ਇਕ ਟੇਲਰ ਦਾ ਬੇਟਾ ਪੜ੍ਹਾਈ ਕਰ ਸਕੇਗਾ।PunjabKesariਕੇਜਰੀਵਾਲ ਨੇ ਕਿਹਾ ਬੇਹੱਦ ਖੁਸ਼ੀ ਦੀ ਗੱਲ ਹੈ
ਕੇਜਰੀਵਾਲ ਨੇ ਟਵੀਟ ਕੀਤਾ,‘‘ਮੈਨੂੰ ਬੇਹੱਦ ਖੁਸ਼ੀ ਹੈ ਕਿ ਇਸ ਸਾਲ ਮੇਰਾ ਬੇਟਾ ਅਤੇ ਇਨ੍ਹਾਂ ਦਾ ਬੇਟਾ ਦੋਵੇਂ ਇਕੱਠੇ ਆਈ.ਆਈ.ਟੀ. ’ਚ ਜਾ ਰਹੇ ਹਨ। ਸਾਲਾਂ ਤੋਂ ਇਹ ਪ੍ਰਥਾ ਚੱਲੀ ਆ ਰਹੀ ਸੀ ਕਿ ਗਰੀਬ ਦਾ ਬੇਟਾ ਚੰਗੀ ਸਿੱਖਿਆ ਦੀ ਕਮੀ ’ਚ ਗਰੀਬ ਰਹਿਣ ’ਤੇ ਮਜ਼ਬੂਰ ਸੀ। ਹੁਣ ਸਾਰਿਆਂ ਨੂੰ ਚੰਗੀ ਸਿੱਖਿਆ ਅਤੇ ਟਰੇਨਿੰਗ ਦੇ ਕੇ ਅਸੀਂ ਗਰੀਬ ਅਤੇ ਅਮੀਰ ਦਰਮਿਆਨ ਦੀ ਦੂਰੀ ਖਤਮ ਕੀਤੀ ਹੈ।’’

ਪਹਿਲੀ ਵਾਰ ’ਚ ਪਾਸ ਕੀਤੀ ਜੇ.ਈ.ਈ. ਪ੍ਰੀਖਿਆ
ਕੇਜਰੀਵਾਲ ਨੇ 16 ਸਾਲਾ ਵਿਜੇ ਕੁਮਾਰ ਨੂੰ ਲੈ ਕੇ ਇਹ ਗੱਲ ਕਹੀ, ਜਿਸ ਨੂੰ ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ ਦੇ ਅਧੀਨ 4,953 ਵਿਦਿਆਰਥੀਆਂ ਨਾਲ ਦਾਖਲਾ ਮਿਲਿਆ ਸੀ। ਆਈ.ਆਈ.ਟੀ. ’ਚ ਦਾਖਲੇ ਲਈ ਕੁਮਾਰ ਨੇ ਪਹਿਲੀ ਵਾਰ ’ਚ ਹੀ ਜੇ.ਈ.ਈ. ਦੀ ਪ੍ਰੀਖਿਆ ਨੂੰ ਪਾਸ ਕੀਤਾ। ਦਿੱਲੀ ਸਰਕਾਰ ਨੇ 2017 ’ਚ ਇਸ ਸਕੀਮ ਨੂੰ ਲਾਂਚ ਕੀਤਾ ਸੀ, ਜਿਸ ਦੇ ਅਧੀਨ ਦਲਿਤ ਵਰਗ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ।

ਅੰਬੇਡਕਰ ਦਾ ਸੁਪਨਾ ਸੀ, ਜਿਸ ਨੂੰ ਦਿੱਲੀ ਸਰਕਾਰ ਨੇ ਪੂਰਾ ਕੀਤਾ
ਕੇਜਰੀਵਾਲ ਨੇ ਟਵੀਟ ਕੀਤਾ,‘‘ਵਿਜੇ ਕੁਮਾਰ ਦੇ ਪਿਤਾ ਟੇਲਰ ਹਨ, ਉਸ ਦੀ ਮਾਂ ਹੋਮ ਮੇਕਰ ਹਨ। ਮੈਂ ਬੇਹੱਦ ਖੁਸ਼ ਹਾਂ ਕਿ ਵਿਜੇ ਨੂੰ ਆਈ.ਆਈ.ਟੀ. ’ਚ ਦਾਖਲਾ ਮਿਲਿਆ ਹੈ। ਦਿੱਲੀ ਸਰਕਾਰ ਦੀ ਫ੍ਰੀ ਕੋਚਿੰਗ ਦੀ ਸਹੂਲਤ ਕਾਰਨ ਅਜਿਹਾ ਹੋਇਆ ਹੈ। ਇਹ ਬਾਬਾ ਸਾਹਿਬ ਅੰਬੇਡਕਰ ਦਾ ਸੁਪਨਾ ਸੀ, ਜਿਸ ਨੂੰ ਦਿੱਲੀ ਸਰਕਾਰ ਵਲੋਂ ਪੂਰਾ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਨੇ ਲਿਖਿਆ,‘‘ਮੈਂ ਬੇਹੱਦ ਖੁਸ਼ ਹਾਂ ਕਿ ਇਸ ਸਾਲ ਮੇਰਾ ਬੇਟਾ ਅਤੇ ਵਿਜੇ ਕੁਮਾਰ ਇਕੱਠੇ ਆਈ.ਆਈ.ਟੀ. ’ਚ ਪੜ੍ਹਾਈ ਕਰਨਗੇ।’’ ਦੱਸਣਯੋਗ ਹੈ ਕਿ ਕੇਜਰੀਵਾਲ ਦੇ ਬੇਟੇ ਪੁਲਕਿਤ ਗਰਗ ਦੇ 12ਵੀਂ ’ਚ 96.4 ਫੀਸਦੀ ਅੰਕ ਆਏ ਸਨ। ਕੇਜਰੀਵਾਲ ਨੇ ਵੀ ਆਈ.ਆਈ.ਟੀ. ਖੜਗਪੁਰ ਤੋਂ ਪੜ੍ਹਾਈ ਕੀਤੀ ਸੀ।


DIsha

Content Editor

Related News