ਘਰ ਬੈਠੇ ਕਮਾਈ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪੜੋ ਇਹ ਖਬਰ

04/19/2018 11:27:18 AM

ਨਵੀਂ ਦਿੱਲੀ — ਦੁਨੀਆਂ ਵਿਚ ਇਸ ਤਰ੍ਹਾਂ ਦੇ ਕਿੱਤਿਆਂ ਦੀ ਕੋਈ ਕਮੀ ਨਹੀਂ ਹੈ ਜਿਹੜੇ ਕਿ  ਦਫ਼ਤਰ ਜਾਣ ਤੋਂ ਬਿਨਾਂ ਘਰ ਬੈਠੇ ਬਹੁਤ ਕਮਾਈ ਦੇ ਸਕਣ।  ਸੁਣਨ 'ਚ ਅਜੀਬ ਗੱਲ ਹੋ ਸਕਦੀ ਹੈ ਪਰ ਇਹ ਸਹੀ ਹੈ। ਇਹ ਬਹੁਤ ਸਾਰੇ ਨਵੇਂ ਕਿਸਮ ਦੇ ਕਿੱਤਿਆਂ ਦੀ ਮੌਜੂਦਗੀ ਕਾਰਨ ਸੰਭਵ ਹੋ ਸਕਿਆ ਹੈ।  ਇਨ੍ਹਾਂ 'ਚ ਖਾਸ ਤੌਰ 'ਤੇ ਡਿਜੀਟਲ ਮਾਰਕੀਟਿੰਗ ਵੈਬਸਾਈਟ ਬਣਾਉਣਾਂ, ਡਾਟਾ ਐਂਟਰੀ, ਕੇ.ਪੀ.ਓ., ਕਾਲ ਸੈਂਟਰਸ, ਨਿਊਜ਼ ਵਿਸ਼ਲੇਸ਼ਣ, ਅਨੁਵਾਦ, ਬਲੋਗ ਰਾਈਟਿੰਗ ਆਦਿ ਦਾ ਨਾਮ ਵਿਸ਼ੇਸ਼ ਤੌਰ 'ਤੇ ਲਿਆ ਜਾ ਸਕਦਾ ਹੈ। ਘਰ ਤੋਂ ਕੰਮ ਸ਼ੁਰੂ ਕਰਨ ਲਈ ਸਭ ਤੋਂ ਜ਼ਰੂਰੀ ਹੈ ਕੁਝ ਸਮੇਂ ਲਈ ਫੀਲਡ ਵਿਚ ਰਹਿ ਕੇ ਕੰਮ ਕਰੋ ਅਤੇ ਇਕ ਮਾਹਰ ਦੇ ਤੌਰ ਤੇ ਆਪਣੇ ਪੇਸ਼ੇ ਵਿੱਚ ਆਪਣੀ ਪਛਾਣ ਸਥਾਪਤ ਕਰਨ ਕਰੋ। ਫ੍ਰੈਸ਼ਰ ਅਤੇ ਨਵੇਂ ਆਏ ਲੋਕਾਂ ਨੂੰ ਇਸ ਤਰਾਂ ਦਾ ਜੋਖਮ ਨਹੀਂ ਲੈਣੀ ਚਾਹੀਦਾ।  ਯਾਦ ਰੱਖੋ ਕਿ ਇਸ ਪੇਸ਼ੇ ਵਿਚ ਮੁਸ਼ਕਿਲ ਹਾਲਤਾਂ ਦੌਰਾਨ ਖੁਦ ਹੀ ਕੋਈ ਹੱਲ ਲੱਭਣ ਹੋਵੇਗਾ, ਉਸ ਸਮੇਂ ਨਾ ਤਾਂ ਕਿਸੇ ਕੰਪਨੀ ਦਾ ਬੈਕਅੱਪ ਹੋਵੇਗਾ ਅਤੇ ਨਾ ਹੀ ਕਿਸੇ ਵੀ ਸੀਨੀਅਰ ਦੀ ਸਹਾਇਤਾ ਮਿਲੇਗੀ। ਇਸ ਲਈ, ਆਪਣੇ ਖੇਤਰ ਨਾਲ ਸੰਬੰਧਿਤ ਜਾਣਕਾਰੀ ਅਤੇ ਨਵੀਂਆਂ ਤਕਨਾਲੋਜੀਆਂ ਨਾਲ ਖੁਦ ਨੂੰ ਅਪਡੇਟ ਰੱਖਣਾ ਬਹੁਤ ਜ਼ਰੂਰੀ ਹੋਵੇਗਾ। ਬਹੁਤ ਜ਼ਿਆਦਾ ਨਿਵੇਸ਼ ਨਾ ਕਰੋ, ਕਿਉਂਕਿ ਦਿਖਾਵੇ ਅਤੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਬਾਅਦ ਵਿੱਚ ਕਿਸੇ ਕਿਸਮ ਦਾ ਖਰਚਾ ਭਾਰੀ ਪੈ ਸਕਦਾ ਹੈ । ਕਿਸੇ ਨੂੰ ਸਹਾਇਕ ਦੇ ਤੌਰ 'ਤੇ ਰੱਖਣਾ ਵੀ ਹਰ ਮਹੀਨੇ ਦੇ ਖਰਚੇ ਦਾ ਮਹੱਤਵਪੂਰਨ ਅਤੇ ਵਾਧੂ ਹਿੱਸਾ ਹੋ ਸਕਦਾ ਹੈ। ਸਾਰਾ ਕੰਮ ਆਪਣੇ ਆਪ ਕਰਨ ਦੀ ਕੋਸ਼ਿਸ਼ ਕਰੋ। ਕੰਪਿਊਟਰ ਜਾਂ ਹੋਰ ਨਵੀਂ ਤਕਨੀਕ ਨਾਲ ਸਬੰਧਿਤ ਨਿਵੇਸ਼ ਵਿੱਚ ਕੰਜੂਸੀ ਕਰਨ ਤੋਂ ਪਰਹੇਜ਼ ਕਰੋ। ਇਹ ਨਾ ਭੁੱਲੋ ਕਿ ਕੰਪਿਊਟਰ ਅਤੇ ਤਕਨੀਕ ਦੁਆਰਾ ਹੀ ਆਪਣੀ ਯੋਗਤਾ ਨੂੰ ਸਾਬਤ ਕਰਕੇ ਕਮਾਈ ਕੀਤੀ ਜਾ ਸਕਦੀ ਹੈ। ਸਮੇਂ-ਸਮੇਂ ਤੇ ਆਪਣੇ ਮੁਹਾਰਤ ਨੂੰ ਅਪਡੇਟ ਕਰਨ ਲਈ ਸਮਾਂ ਅਤੇ ਪੈਸਾ ਜ਼ਰੂਰ ਲਗਾਓ। ਪੁਰਾਣੀ ਤਕਨਾਲੋਜੀ ਦੀ ਨਾਲ, ਲੰਬੇ ਸਮੇਂ ਲਈ ਬਜ਼ਾਰ ਵਿਚ ਟਿਕੇ ਰਹਿਣਾ ਮੁਸ਼ਕਲ ਹੋ ਜਾਵੇਗਾ। ਹੋ ਸਕਦਾ ਹੈ ਕਿ ਤੁਹਾਨੂੰ ਅਜਿਹੀ ਵਿੱਦਿਆ ਜਾਂ ਟ੍ਰੇਨਿੰਗ ਦੇ ਲਈ ਵਿਦੇਸ਼ ਵੀ ਜਾਣਾ ਪਵੇ।
ਅਜਿਹੇ ਖਰਚਿਆਂ ਤੋਂ ਬਚਣਾ ਅਤੇ  ਉਨ੍ਹਾਂ ਤੇ ਪੈਸਾ ਨਾ ਖਰਚ ਕਰਨਾ ਸਮਝਦਾਰੀ ਨਹੀਂ ਹੋਵੇਗੀ। ਧਿਆਨ ਰੱਖੋ ਕਿ ਆਲਸ ਜਾਂ ਹੋਰ ਮਜਬੂਰੀਆਂ ਕਰਕੇ ਕਦੇ ਚਾਲੂ ਕੰਮ ਨਾ ਕਰੋ। ਇਸ ਨਾਲ ਸਾਖ ਘੱਟ ਸਕਦੀ ਹੈ ਅਤੇ ਕੰਪਨੀਆਂ ਕੰਮ ਦੇਣ ਤੋਂ ਹੱਥ ਪਿੱਛੇ ਕਰ ਸਕਦੀਆਂ ਹਨ। ਹਮੇਸ਼ਾ ਆਪਣੇ ਕੰਮ ਦੀ ਖੁਦ ਜਾਂਚ ਕਰੋ ਅਤੇ ਪੂਰੀ ਤਰ੍ਹਾਂ ਸੰਤੁਸ਼ਟ ਹੋਣ ਤੋਂ ਬਾਅਦ ਹੀ ਕੰਪਨੀਆਂ ਨੂੰ ਭੇਜੋ । 

ਘਰ ਤੋਂ ਕੰਮ ਕਰਨ ਦੇ ਮੌਕੇ : - ਡਾਟਾ ਐਂਟਰੀ, ਕੰਪਿਊਟਰ ਟਾਇਪਿੰਗ ਦੀ ਕਲਾ ਵਿਚ ਮਾਹਰ ਲੋਕਾਂ ਨੂੰ ਇਸ ਤਰ੍ਹਾਂ ਦੇ ਕੰਮ ਕਰਨ ਦੇ ਮੌਕੇ ਸਰਕਾਰੀ ਵਿਭਾਗਾਂ, ਪਬਲੀਕੇਸ਼ਨ ਹਾਊਸ ਅਤੇ ਕਈ ਤਰ੍ਹਾਂ ਦੀਆਂ ਕੰਪਨੀਆਂ ਦੇ ਜ਼ਰੀਏ ਮਿਲਦਾ ਰਹਿੰਦਾ ਹੈ। ਕੰਪਿਊਟਰ, ਇੰਟਰਨੈੱਟ ਕੁਨੈਕਸ਼ਨ ਅਤੇ ਪਿੰ੍ਰਟਰ ਵਰਗੀਆਂ ਵਸਤੂਆਂ 'ਤੇ ਨਿਵੇਸ਼ ਤੋਂ ਇਲਾਵਾ ਇਸ ਕੰਮ ਵਿਚ ਨਿਪੁਨਤਾ ਦੀ ਜ਼ਰੂਰਤ ਹੁੰਦੀ ਹੈ, ਜਿਸ ਨਾਲ ਕਿ ਏਜੰਸੀਆਂ ਅਤੇ ਵੈੱਬਸਾਈਟ ਨਾਲ ਜੁੜ ਕੇ ਨਿਯਮਤ ਆਮਦਨ ਕਮਾਈ ਜਾ ਸਕਦੀ ਹੈ।
ਅਨੁਵਾਦ - ਵੱਖ ਵੱਖ ਭਾਸ਼ਾਵਾਂ ਦੇ ਗਿਆਨਵਾਨ ਲੋਕਾਂ ਲਈ ਅਨੁਵਾਦ 'ਤੇ ਅਧਾਰਤ ਕੰਮ ਚੰਗੀ ਕਮਾਈ ਦਾ ਸਰੋਤ ਸਾਬਤ ਹੋ ਸਕਦੇ ਹਨ। ਇਸ ਵਿੱਚ ਅੰਗ੍ਰੇਜ਼ੀ ਦਾ ਕਿਸੇ ਹੋਰ ਭਾਸ਼ਾ ਨਾਲ ਅਨੁਵਾਦ ਵਰਗੇ ਕੰਮ ਸ਼ਾਮਲ ਹਨ। ਹੁਣ ਪਿਛਲੇ ਸਾਲ ਦੇ ਮੁਕਾਬਲੇ ਅਨੁਵਾਦ ਕੰਮ ਦੇ ਰੇਟ ਕਾਫੀ ਆਕਰਸ਼ਕ ਮਿਲਣ ਲੱਗ ਗਏ ਹਨ।  ਕੰਟੇਂਟ ਲਿਖਣਾ - ਕੰਪਨੀਆਂ ਦੇ ਬਰੋਸ਼ਰ,  ਪਬਲੀਸਿਟੀ ਸਮੱਗਰੀ, ਵੈੱਬਸਾਈਟ ਸਮੱਗਰੀ ਆਦਿ ਦੀ ਤਿਆਰ ਕਰਨ ਲਈ ਤਕਨੀਕੀ ਲੇਖਕਾਂ ਦੀ ਮੰਗ ਵਿਚ ਮਹੱਤਵਪੂਰਨ ਵਾਧਾ ਹੋਇਆ ਹੈ। ਅਜਿਹੀ ਸਮੱਗਰੀ ਕੰਪਨੀਆਂ ਦੁਆਰਾ ਉਪਲੱਬਧ ਸਮਗਰੀ ਦੇ ਆਧਾਰ ਤੇ ਲਿਖੀ ਜਾਂਦੀ ਹੈ। ਇਸ ਖੇਤਰ ਵਿਚ ਕੰਪਨੀਆਂ ਦੀਆਂ ਪ੍ਰੋਫਾਈਲਾਂ ਦੇ ਆਧਾਰ ਤੇ ਅਨੁਭਵੀ ਲੇਖਕਾਂ ਦੁਆਰਾ ਫੀਸ ਦੀ ਮੰਗ ਕੀਤੀ ਜਾਂਦੀ ਹੈ।
ਵੈੱਬਸਾਈਟ ਡਿਜ਼ਾਈਨਿੰਗ - ਛੋਟੀ ਤੋਂ ਲੈ ਕੇ ਵੱਡੀ ਕੰਪਨੀ ਅਤੇ ਦੁਕਾਨਦਾਰਾਂ ਵਲੋਂ ਵੈਬਸਾਈਟ ਬਣਵਾਉਣ ਦਾ ਕ੍ਰੇਜ਼ ਵਧਿਆ ਹੈ। ਵੱਡੀ ਗਿਣਤੀ ਵਿਚ ਨੌਜਵਾਨ ਟ੍ਰੇਨਿੰਗ ਲੈ ਕੇ ਵੈਬਸਾਈਟ ਬਣਾਉਣ ਦਾ ਕੰਮ ਕਰ ਰਹੇ ਹਨ । ਮੁਕਾਬਲੇਬਾਜ਼ੀ ਉੱਚੀ ਹੋਣ ਕਾਰਨ ਇਸ ਖੇਤਰ ਵਿਚ ਕਮਾਈ ਘੱਟ ਹੋ ਗਈ ਹੈ ਪਰ ਫਿਰ ਵੀ ਨਵੀਂ ਤਕਨੀਕ ਦੀ ਵਰਤੋਂ ਕਰਦੇ ਹੋਏ ਆਕਰਸ਼ਕ ਵੈੱਬਸਾਈਟ ਬਣਾਉਣ 'ਤੇ ਦੂਸਰਿਆਂ ਦੇ ਮੁਕਾਬਲਤਨ ਵੱਧ ਫੀਸ ਮਿਲ ਜਾਂਦੀ ਹੈ।
ਡਿਜੀਟਲ ਮਾਰਕੀਟਿੰਗ - ਈ-ਕਾਮਰਸ ਜਾਂ ਉਪਭੋਗਤਾ ਉਤਪਾਦਾਂ ਦੀ ਵਿਕਰੀ ਲਈ ਆਨਲਾਈਨ ਸੇਲ ਅਤੇ ਡਿਜ਼ੀਟਲ ਮਾਰਕੀਟਿੰਗ ਦੀ ਤਕਨੀਕ ਦੇ ਹੌਂਦ 'ਚ ਆਉਣ ਤੋਂ ਬਾਅਦ ਇਸ ਤਰ੍ਹਾਂ ਦੇ ਮਾਹਰਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਵਧ ਗਈ ਹੈ, ਜੋ ਕਿ ਇੰਟਰਨੈੱਟ ਅਤੇ ਡਿਜ਼ੀਟਲ ਮਾਰਕੀਟਿੰਗ ਦਾ ਇਸਤੇਮਾਲ ਕਰਕੇ ਵਧ ਤੋਂ ਵਧ ਲੋਕਾਂ ਤੱਕ ਵਿਗਿਆਪਨ ਪਹੁੰਚਾ ਸਕਣ। 

ਗੁਰੂਮੰਤਰ : - ਘਰ ਤੋਂ ਪੈਸੇ ਕਮਾਉਣ ਦੀ ਧਾਰਨਾ ਬਹੁਤ ਹੀ ਆਕਰਸ਼ਕ ਅਤੇ ਸੁਵਿਧਾਜਨਕ ਲੱਗਦੀ ਹੈ ਪਰ ਇਸ ਨੂੰ ਆਸਾਨ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ। ਇਹ ਮੰਨ ਕੇ ਚਲਣਾ ਚਾਹੀਦਾ ਹੈ ਕਿ ਰੋਜ਼ਗਾਰ ਪ੍ਰਾਪਤ ਕਰਨ ਲਈ ਹਰ ਰੋਜ਼ ਮਿਹਨਤ ਕਰਨੀ ਪਵੇਗੀ। ਇਸ ਲਈ ਬਹੁਤ ਸਾਰਾ ਕੰਮ 'ਚ ਤਜਰਬਾ ਲਿਆਉਣ ਅਤੇ ਸੰਪਰਕ ਬਣਾਉਣ ਤੋਂ ਬਗੈਰ, ਅਜਿਹਾ ਕੁਝ  ਸ਼ੁਰੂ ਕਰਨਾ ਸਿਆਣਪ ਨਹੀਂ ਹੋਵੇਗੀ। ਆਖਰੀ ਸਲਾਹ ਹੈ ਕਿ ਘਰ ਵਿਚ ਕੰਮ ਕਰਨ ਲਈ ਦਫ਼ਤਰ-ਆਧਾਰਿਤ ਅਨੁਸ਼ਾਸਨ ਨੂੰ ਬਣਾ ਕੇ ਰੱਖਿਆ ਜਾਵੇ।


Related News