ਕੇਂਦਰ ਦਾ ਵੱਡਾ ਫੈਸਲਾ, ਮਾਂ-ਬਾਪ ਨੂੰ ਤੰਗ ਕੀਤਾ ਤਾਂ ਸੰਪਤੀ ਕਰਨੀ ਪਵੇਗੀ ਵਾਪਸ

Sunday, Mar 25, 2018 - 02:50 PM (IST)

ਨਵੀਂ ਦਿੱਲੀ— ਮਾਂ-ਬਾਪ ਨੂੰ ਤੰਗ ਕਰ ਕੇ ਸੰਪਤੀ ਆਪਣੇ ਨਾਂ 'ਤੇ ਲੈਣ ਤੋਂ ਬਾਅਦ ਉਨ੍ਹਾਂ ਨੂੰ ਬੇਸਹਾਰਾ ਛੱਡਣ ਵਾਲੇ ਬੱਚਿਆਂ 'ਤੇ ਕੇਂਦਰ ਸਰਕਾਰ ਸਖਤੀ ਕਰਨ ਜਾ ਰਹੀ ਹੈ। ਅਜਿਹੇ ਮਾਮਲੇ 'ਚ ਸਿਰਫ ਇਕ ਸ਼ਿਕਾਇਤ 'ਤੇ ਬੱਚਿਆਂ ਨੂੰ ਸੰਪਤੀ ਮਾਂ-ਬਾਪ ਨੂੰ ਵਾਪਸ ਕਰਨੀ ਪਵੇਗੀ। ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਇਸ ਲਈ ਮਾਤਾ-ਪਿਤਾ ਅਤੇ ਸੀਨੀਅਰ ਨਾਗਰਿਕ ਦੇਖਭਾਲ ਅਤੇ ਕਲਿਆਣ ਐਕਟ 2007 'ਚ ਸੋਧ ਕਰਨ ਜਾ ਰਿਹਾ ਹੈ। ਮੰਤਰਾਲੇ ਦੇ ਇਕ ਸੂਤਰ ਨੇ ਦੱਸਿਆ ਕਿ ਲਗਾਤਾਰ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਨ੍ਹਾਂ 'ਚੋਂ ਬੱਚਿਆਂ ਨੇ ਸੰਪਤੀ ਆਪਣੇ ਨਾਂ ਕਰਵਾ ਲੈਣ ਤੋਂ ਬਾਅਦ ਬੁੱਢੇ ਮਾਤਾ-ਪਿਤਾ ਨੂੰ ਘਰੋਂ ਕੱਢ ਦਿੱਤਾ ਹੈ। ਅਜਿਹੇ ਮਾਮਲਿਆਂ ਨੂੰ ਰੋਕਣ ਲਈ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਥਾਵਰ ਚੰਦ ਗਹਿਲੋਤ ਨੇ ਅਧਿਕਾਰੀਆਂ ਨੂੰ ਐਕਟ 'ਚ ਤਬਦੀਲੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਸੂਤਰ ਨੇ ਦੱਸਿਆ ਕਿ ਮੰਤਰਾਲੇ ਵੱਲੋਂ ਐਕਟ 'ਚ ਸੋਧ ਦਾ ਆਖਰੀ ਰੂਪ ਦਿੱਤਾ ਜਾ ਚੁਕਿਆ ਹੈ। ਜਲਦ ਹੀ ਇਸ ਨੂੰ ਕੈਬਨਿਟ 'ਚ ਰੱਖਿਆ ਜਾਵੇਗਾ, ਜਿੱਥੋਂ ਮਨਜ਼ੂਰੀ ਦੇ ਬਾਅਦ ਇਸ ਨੂੰ ਰਾਜਾਂ ਨੂੰ ਭੇਜ ਦਿੱਤਾ ਜਾਵੇਗਾ। ਇਸ ਕਾਨੂੰਨ ਲਾਗੂ ਕਰਨ ਦੀ ਜ਼ਿੰਮੇਵਾਰੀ ਰਾਜ ਦੀ ਹੋਵੇਗੀ।
ਵਿੱਤੀ ਮਦਦ ਸੀਮਾ ਵਧੇਗੀ
ਮਾਂ-ਬਾਪ ਨੂੰ ਜੀਵਨ ਬਿਤਾਉਣ ਲਈ ਬੱਚਿਆਂ ਵੱਲੋਂ ਹਰ ਮਹੀਨੇ ਦਿੱਤੀ ਜਾਣ ਵਾਲੀ ਵਿੱਤੀ ਮਦਦ (10 ਹਜ਼ਾਰ ਰੁਪਏ) ਦੀ ਸੀਮਾ ਵੀ ਹਟਾਈ ਜਾਵੇਗੀ। ਗੈਰ-ਸਰਕਾਰੀ ਸੰਗਠਨ ਹੈਲਪਏਜ਼ ਨੇ 2014 'ਚ ਜਾਰੀ ਆਪਣੀ ਰਿਪੋਰਟ ਖੁਲਾਸਾ ਕੀਤਾ ਸੀ ਕਿ ਭਾਰਤ 'ਚ 10 ਕਰੋੜ ਤੋਂ ਵਧ ਬੁੱਢੇ ਲੋਕ ਰਹਿੰਦੇ ਹਨ। ਇਨ੍ਹਾਂ 'ਚੋਂ ਕਰੀਬ ਇਕ ਕਰੋੜ ਲੋਕਾਂ ਨੂੰ ਉਨ੍ਹਾਂ ਦੇ ਹੀ ਬੱਚਿਆਂ ਨੇ ਸੰਪਤੀ ਵਿਵਾਦ ਕਾਰਨ ਘਰੋਂ ਬਾਹਰ ਕੱਢ ਦਿੱਤਾ ਹੈ। 
ਪੀੜਤ ਮਾਂ-ਬਾਪ ਇੱਥੇ ਸ਼ਿਕਾਇਤ ਕਰ ਸਕਣਗੇ
ਰਾਜਾਂ 'ਚ ਮੈਂਟੀਨੈਂਸ ਟ੍ਰਿਬਿਊਨਲ ਜਾਂ ਅਪੀਲੇਟ ਟ੍ਰਿਬਿਊਨਲ 'ਚ ਪੀੜਤ ਮਾਂ-ਬਾਪ ਇਸ ਦੀ ਸ਼ਿਕਾਇਤ ਕਰ ਸਕਣਗੇ। ਇਨ੍ਹਾਂ ਟ੍ਰਿਬਿਊਨਲ ਕੋਲ ਸਿਵਲ ਕੋਰਟ ਦੇ ਅਧਿਕਾਰ ਹਨ। ਇਕ ਰਿਪੋਰਟ ਅਨੁਸਾਰ 53.2 ਫੀਸਦੀ ਮਾਮਲੇ ਅਜਿਹੇ ਹਨ, ਜਿਨ੍ਹਾਂ 'ਚੋਂ ਮਾਤਾ-ਪਿਤਾ ਨਾਲ ਗਲਤ ਵਤੀਰੇ ਦਾ ਕਾਰਨ ਸਿਰਫ ਸੰਪਤੀ ਹੈ।


Related News