ਯੋਗੀ ਆਦਿਤਿਅਨਾਥ ਨੂੰ CM ਅਹੁਦੇ ਤੋਂ ਹਟਾਇਆ ਤਾਂ ਕਰ ਲਵਾਂਗਾ ਖੁਦਕੁਸ਼ੀ, ਖੂਨ ਨਾਲ ਲਿਖੀ ਚਿੱਠੀ
Tuesday, Jun 01, 2021 - 11:01 PM (IST)
ਲਖਨਊ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੇ ਕੱਟੜ ਸਮਰਥਕ ਨੇ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੂੰ ਖੂਨ ਨਾਲ ਚਿੱਠੀ ਲਿਖੀ ਹੈ। ਸਮਰਥਕ ਨੇ ਚਿੱਠੀ ਵਿੱਚ ਲਿਖਿਆ ਕਿ ਸੀ.ਐੱਮ. ਯੋਗੀ ਆਦਿਤਿਅਨਾਥ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲਵੇਗਾ।
ਦਰਅਸਲ, ਕੱਟੜ ਹਿੰਦੂਵਾਦੀ ਅਕਸ ਦੇ ਫਾਇਰਬ੍ਰਾਂਡ ਨੇਤਾ ਯੋਗੀ ਆਦਿਤਿਅਨਾਥ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਅਫਵਾਹ ਸਿਰਫ ਉਨ੍ਹਾਂ ਦੇ ਸਮਰਥਕਾਂ ਵਿੱਚ ਭਾਜਪਾ ਦੇ ਪ੍ਰਤੀ ਨਾਰਾਜ਼ਗੀ ਸਾਫ਼ ਨਜ਼ਰ ਆਉਣ ਲੱਗੀ ਹੈ। ਜ਼ਿਲ੍ਹੇ ਦੇ ਨਗਰ ਖੇਤਰ ਨਿਵਾਸੀ ਸੋਨੂ ਠਾਕੁਰ ਨਾਮਕ ਇੱਕ ਸਮਰਥਕ ਨੇ ਆਪਣੇ ਖੂਨ ਨਾਲ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੂੰ ਅੱਜ ਲਿਖੀ ਚਿੱਠੀ ਵਿੱਚ ਯੋਗੀ ਆਦਿਤਿਅਨਾਥ ਨੂੰ ਮੁੱਖ ਮੰਤਰੀ ਅਹੁਦੇ ਤੋਂ ਨਹੀਂ ਹਟਾਉਣ ਦੀ ਅਪੀਲ ਕੀਤੀ ਹੈ। ਇੰਨਾ ਹੀ ਨਹੀ ਸੋਨੂ ਨੇ ਧਮਕੀ ਭਰੇ ਆਵਾਜ਼ ਵਿੱਚ ਅਪੀਲ ਕੀਤੀ ਹੈ ਕਿ ਜੇਕਰ ਯੋਗੀ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਜਾਂਦਾ ਹੈ ਤਾਂ ਉਹ ਲਖਨਊ ਵਿੱਚ ਬੀਜੇਪੀ ਦਫ਼ਤਰ ਸਾਹਮਣੇ ਆ ਕੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲਵੇਗਾ ਜਿਸ ਦੀ ਪੂਰੀ ਜ਼ਿੰਮੇਦਾਰੀ ਪ੍ਰਦੇਸ਼ ਪੱਧਰ ਦੇ ਨੇਤਾਵਾਂ ਦੀ ਹੋਵੇਗੀ।
ਸੋਨੂ ਠਾਕੁਰ ਨੇ ਮੰਗਲਵਾਰ ਨੂੰ ਮੀਡੀਆ ਨੂੰ ਕਿਹਾ ਕਿ ਸ਼੍ਰੀ ਯੋਗੀ ਪ੍ਰਦੇਸ਼ ਦੇ ਹਰ ਜ਼ਿਲ੍ਹੇ ਦਾ ਦੌਰਾ ਕਰਕੇ ਕੋਰੋਨਾ ਤੋਂ ਲੋਕਾਂ ਦੀ ਜਾਨ ਬਚਾ ਰਹੇ ਹਨ। ਲਗਾਤਾਰ ਪ੍ਰਦੇਸ਼ ਵਿੱਚ ਗੁੰਡਾ,ਮਾਫੀਆਵਾਂ ਅਤੇ ਬਦਮਾਸ਼ਾਂ ਖ਼ਿਲਾਫ਼ ਕਾਰਵਾਈ ਕਰ ਰਹੇ ਹਨ। ਭਾਜਪਾ ਵਰਕਰ ਸੋਨੂ ਠਾਕੁਰ ਯੋਗੀ ਆਦਿਤਿਅਨਾਥ ਦੇ ਸੀ.ਐੱਮ. ਬਣਨ ਤੋਂ ਬਾਅਦ ਯੋਗੀ ਚਾਲੀਸਾ ਗਾਣੇ ਦੇ ਬਾਅਦ ਸੁਰਖੀਆਂ ਵਿੱਚ ਆਏ ਸਨ। ਫਿਲਹਾਲ ਉਨ੍ਹਾਂ ਦੀ ਖੂਨ ਨਾਲ ਲਿਖੀ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਕਾਫੀ ਸੁਰਖੀਆਂ ਬਟੋਰ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।