ਗੋਡਸੇ ਜ਼ਿੰਦਾ ਹੁੰਦਾ ਤਾਂ ਭਾਜਪਾ ਨੇ ਉਸ ਨੂੰ ਵੀ ਚੋਣਾਂ ''ਚ ਖੜ੍ਹਾ ਕਰ ਦੇਣਾ ਸੀ : ਕਾਂਗਰਸ

Monday, Apr 22, 2019 - 01:41 AM (IST)

ਗੋਡਸੇ ਜ਼ਿੰਦਾ ਹੁੰਦਾ ਤਾਂ ਭਾਜਪਾ ਨੇ ਉਸ ਨੂੰ ਵੀ ਚੋਣਾਂ ''ਚ ਖੜ੍ਹਾ ਕਰ ਦੇਣਾ ਸੀ : ਕਾਂਗਰਸ

ਮੁੰਬਈ, (ਭਾਸ਼ਾ)— ਮਹਾਰਾਸ਼ਟਰ ਕਾਂਗਰਸ ਨੇ ਮਾਲੇਗਾਂਵ ਧਮਾਕੇ ਦੀ ਮੁਲਜ਼ਮ ਪ੍ਰਗਿਆ ਠਾਕੁਰ ਨੂੰ ਲੋਕ ਸਭਾ ਚੋਣਾਂ ਲਈ ਟਿਕਟ ਦੇਣ 'ਤੇ ਭਾਜਪਾ ਦੀ ਐਤਵਾਰ ਤਿੱਖੇ ਸ਼ਬਦਾਂ 'ਚ ਆਲੋਚਨਾ ਕੀਤੀ ਅਤੇ ਕਿਹਾ ਕਿ ਜੇ ਮਹਾਤਮਾ ਗਾਂਧੀ ਦਾ ਕਾਤਲ ਨਾਥੂ ਰਾਮ ਗੋਡਸੇ ਅੱਜ ਜ਼ਿੰਦਾ ਹੁੰਦਾ ਤਾਂ ਭਾਜਪਾ ਨੇ ਉਸ ਨੂੰ ਵੀ ਚੋਣਾਂ 'ਚ ਖੜ੍ਹਾ ਕਰ ਦੇਣਾ ਸੀ।
ਜ਼ਮਾਨਤ 'ਤੇ ਚਲ ਰਹੀ ਪ੍ਰਗਿਆ ਆਪਣੇ ਉਸ ਬਿਆਨ ਨੂੰ ਲੈ ਕੇ ਚਰਚਾ 'ਚ ਹੈ ਕਿ ਕਰਕਰੇ 26/11 ਦੇ ਮੁੰਬਈ ਹਮਲੇ ਦੌਰਾਨ ਇਸ ਲਈ ਮਾਰੇ ਗਏ ਸਨ ਕਿਉਕਿ ਮਾਲੇਗਾਂਵ ਧਮਾਕੇ ਦੀ ਜਾਂਚ ਸਮੇਂ ਮੈਨੂੰ ਤਸੀਹੇ ਦੇਣ ਕਾਰਨ ਮੈਂ ਕਰਕਰੇ ਨੂੰ ਸਰਾਪ ਦਿੱਤਾ ਸੀ।
ਮਹਾਰਾਸ਼ਟਰ ਕਾਂਗਰਸ ਦੇ ਬੁਲਾਰੇ ਸਚਿਨ ਸਾਵੰਤ ਨੇ ਐਤਵਾਰ ਕਿਹਾ ਕਿ ਭਾਜਪਾ ਬੇਸ਼ਰਮੀ ਨਾਲ ਅਜਿਹੇ ਵਿਅਕਤੀ ਦੀ ਹਮਾਇਤ ਕਰ ਰਹੀ ਹੈ, ਜੋ ਅੱਤਵਾਦ ਅਤੇ ਰਾਸ਼ਟਰ ਵਿਰੋਧੀ ਸਰਗਰਮੀਆਂ 'ਚ ਮੁਲਜ਼ਮ ਹੈ।


author

KamalJeet Singh

Content Editor

Related News