ਭਾਰਤ ਨੂੰ ਕੋਈ ਸੂਈ ਵੀ ਚੁੱਭੇਗੀ ਤਾਂ 140 ਕਰੋੜ ਲੋਕਾਂ ਨੂੰ ਦਰਦ ਹੋਵੇਗਾ : ਧਨਖੜ
Saturday, Sep 14, 2024 - 01:02 AM (IST)
ਨਵੀਂ ਦਿੱਲੀ, (ਯੂ. ਐੱਨ. ਆਈ.)- ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦੇਸ਼ ਨੂੰ ਨਿੱਜੀ ਹਿੱਤਾਂ ਅਤੇ ਸਿਆਸੀ ਮਤਭੇਦਾਂ ਤੋਂ ਉਪਰ ਰੱਖਣ ਦੀ ਅਪੀਲ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਕਿਸੇ ਵੀ ਹਾਲਤ ’ਚ ਰਾਸ਼ਟਰਵਾਦ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਦੁਸ਼ਮਣਾਂ ਨੂੰ ਹੱਲਾਸ਼ੇਰੀ ਨਹੀਂ ਦੇਣੀ ਚਾਹੀਦੀ।
ਧਨਖੜ ਨੇ ਰਾਜਸਥਾਨ ਦੇ ਅਜਮੇਰ ’ਚ ਰਾਜਸਥਾਨ ਕੇਂਦਰੀ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸੇ ਵੀ ਹਾਲਤ ’ਚ ਦੁਸ਼ਮਣ ਦੇ ਹਿੱਤਾਂ ਨੂੰ ਉਤਸ਼ਾਹ ਨਹੀਂ ਦਿੱਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਦੁੱਖ ਦਾ ਵਿਸ਼ਾ ਹੈ, ਚਿੰਤਾ ਦਾ ਵਿਸ਼ਾ ਹੈ, ਚਿੰਤਨ ਦਾ ਵਿਸ਼ਾ ਹੈ, ਮੰਥਨ ਦਾ ਵਿਸ਼ਾ ਹੈ ਕਿ ਆਪਣਿਆਂ ’ਚੋਂ ਕੁਝ ਭਟਕੇ ਹੋਏ ਲੋਕ ਸੰਵਿਧਾਨ ਦੀ ਸਹੁੰ ਚੁੱਕਣ ਦੇ ਬਾਵਜੂਦ ਭਾਰਤ ਮਾਤਾ ਨੂੰ ਦੁੱਖ ਦੇ ਰਹੇ ਹਨ। ਰਾਸ਼ਟਰਵਾਦ ਨਾਲ ਸਮਝੌਤਾ ਕਰ ਰਹੇ ਹਨ। ਰਾਸ਼ਟਰ ਦੇ ਸੰਕਲਪ ਨੂੰ ਸਮਝਣ ਦੇ ਸਮਰੱਥ ਨਹੀਂ ਹਨ। ਪਤਾ ਨਹੀਂ ਕਿਹੜੇ ਸਵਾਰਥ ਨੂੰ ਉਪਰ ਰੱਖ ਕੇ ਭਾਰਤ ਮਾਤਾ ਨੂੰ ਲਹੂ-ਲੁਹਾਨ ਕਰਨਾ ਚਾਹੁੰਦੇ ਹਨ। ਸਾਡੇ ਭਾਰਤ ਨੂੰ ਕੋਈ ਸੂਈ ਵੀ ਚੁੱਭੇਗੀ ਤਾਂ 140 ਕਰੋਡ਼ ਲੋਕਾਂ ਨੂੰ ਦਰਦ ਹੋਵੇਗਾ।