ਦਿੱਲੀ : ਗਾਜ਼ੀਪੁਰ 'ਚ ਬੈਗ 'ਚ ਮਿਲਿਆ IED, ਪੁਲਸ ਅਤੇ ਸਪੈਸ਼ਲ ਸੈੱਲ ਦੀ ਟੀਮ ਮੌਕੇ 'ਤੇ ਮੌਜੂਦ
Friday, Jan 14, 2022 - 02:04 PM (IST)
ਨਵੀਂ ਦਿੱਲੀ- ਦਿੱਲੀ ਦੇ ਗਾਜ਼ੀਪੁਰ ਫੁੱਲ ਬਜ਼ਾਰ 'ਚ ਸ਼ੁੱਕਰਵਾਰ ਸਵੇਰੇ ਇਕ ਲਾਵਾਰਸ ਬੈਗ ਮਿਲਣ ਨਾਲ ਭੱਜ-ਦੌੜ ਪੈ ਗਈ। ਸੂਚਨਾ ਮਿਲਦੇ ਹੀ ਪੁਲਸ, ਬੰਬ ਰੋਕੂ ਦਸਤਾ ਅਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚੀਆਂ ਹਨ। ਜਾਂਚ ਕਰਨ 'ਤੇ ਪੁਲਸ ਨੂੰ ਬੈਗ 'ਚੋਂ ਆਈ.ਈ.ਈ. ਬਰਾਮਦ ਮਿਲਿਆ ਹੈ। ਘਟਨਾ ਦੀ ਗੰਭੀਰਤਾ ਦੇਖਦੇ ਹੋਏ ਐੱਨ.ਐੱਸ.ਜੀ. ਮੌਕੇ 'ਤੇ ਪਹੁੰਚੀ ਅਤੇ ਫਿਰ ਜੇ.ਸੀ.ਬੀ. ਬੁਲਾਈ ਗਈ। ਇੱਥੇ ਇਕ ਡੂੰਘਾ ਟੋਇਆ ਖੋਦ ਕੇ ਬੰਬ ਨਕਾਰਾ ਕੀਤਾ ਗਿਆ।
ਇਹ ਵੀ ਪੜ੍ਹੋ : ਬੀਕਾਨੇਰ ਐਕਸਪ੍ਰੈਸ ਦੀਆਂ 12 ਬੋਗੀਆਂ ਪਲਟੀਆਂ, ਮਰਨ ਵਾਲਿਆਂ ਦੀ ਗਿਣਤੀ 9 ਹੋਈ
ਅਜਿਹੀ ਜਾਣਕਾਰੀ ਹੈ ਕਿ ਇਸ ਮਾਮਲੇ ਦੀ ਜਾਂਚ ਹੁਣ ਦਿੱਲੀ ਪੁਲਸ ਦੀ ਸਪੈਸ਼ਲ ਟੀਮ ਕਰ ਰਹੀ ਹੈ। ਦਿੱਲੀ ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਬੈਗ 'ਚੋਂ ਆਈ.ਈ.ਡੀ. ਵਿਸਫੋਟਕ ਮਿਲਿਆ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਦਿੱਲੀ ਪੁਲਸ ਸਪੈਸ਼ਲ ਸੈੱਲ ਨੇ ਐਕਸਪਲੋਸਿਵ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ