ਕਲਾਕਾਰੀ ਹੋਵੇ ਤਾਂ ਅਜਿਹੀ, ਬਰਫ਼ ''ਤੇ ਬਣਾ ਦਿੱਤੀ ਭਗਵਾਨ ਗਣੇਸ਼ ਦੀ ਮੂਰਤੀ
Saturday, Feb 05, 2022 - 05:19 PM (IST)
ਡਲਹੌਜੀ (ਸ਼ਮਸ਼ੇਰ)- ਕਲਾਕਾਰ ਕਿਸੇ ਵੀ ਚੀਜ਼ ਨੂੰ ਤਰਾਸ਼ ਕੇ ਉਸ ਨੂੰ ਅਜਿਹਾ ਰੂਪ ਦੇ ਦਿੰਦਾ ਹੈ ਕਿ ਦੇਖਣ ਵਾਲੇ ਵੀ ਵਾਹ-ਵਾਰ ਕੀਤੇ ਬਿਨਾਂ ਨਹੀਂ ਰਹਿ ਸਕਦੇ। ਇਸੇ ਦਾ ਇਕ ਨਮੂਨਾ ਡਲਹੌਜੀ ਬਜ਼ਾਰ 'ਚ ਉਸ ਨੂੰ ਦੇਖਣ ਨੂੰ ਮਿਲਿਆ, ਜਦੋਂ ਰਾਹੁਲ ਚੌਬਿਆਲ ਨਾਮੀ ਇਕ ਦੁਕਾਨਦਾਰ ਨੇ ਮਾਲ ਰੋਡ ਮਾਰਕੀਟ 'ਤੇ ਲੱਗੇ ਬਰਫ਼ ਦੇ ਵੱਡੇ-ਵੱਡੇ ਢੇਰਾਂ ਨੂੰ ਭਗਵਾਨ ਗਣੇਸ਼ ਦੀ ਮੂਰਤੀ ਦਾ ਰੂਪ ਦੇ ਦਿੱਤਾ। ਇਸ ਬਾਰੇ ਰਾਹੁਲ ਚੌਬਿਆਲ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਕਲਾਕਾਰੀ ਦਾ ਸ਼ੌਂਕ ਰਿਹਾ ਹੈ ਅਤੇ ਇੱਥੇ ਬਜ਼ਾਰ 'ਚ ਵੀ ਉਹ ਪੇਂਟਿੰਗ ਦਾ ਕੰਮ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਬਰਫ਼ ਦਾ ਢੇਰ ਦੇਖ ਕੇ ਉਨ੍ਹਾਂ ਨੂੰ ਅਜਿਹਾ ਲੱਗਾ ਕਿ ਇਸ ਨੂੰ ਕੋਈ ਰੂਪ ਦੇਣਾ ਚਾਹੀਦਾ ਅਤੇ ਅਨਾਯਾਸ ਹੀ ਉਨ੍ਹਾਂ ਨੇ ਉਸ ਨੂੰ ਤਰਾਸ਼ ਕੇ ਭਗਵਾਨ ਗਣੇਸ਼ ਦੀ ਮੂਰਤੀ ਬਣਾ ਦਿੱਤੀ। ਇਹ ਮੂਰਤੀ ਹੁਣ ਨਾ ਸਿਰਫ਼ ਸਥਾਨਕ ਲੋਕਾਂ ਸਗੋਂ ਸੈਲਾਨੀਆਂ 'ਚ ਵੀ ਆਕਰਸ਼ਨ ਦਾ ਕੇਂਦਰ ਬਣ ਗਈ ਹੈ। ਸੈਰ-ਸਪਾਟਾ ਇਸ ਨਾਲ ਫ਼ੋਟੋ ਖਿੱਚਵਾਉਂਦੇ ਵੀ ਨਜ਼ਰ ਆਏ।