ਰੂਸ ਖ਼ਿਲਾਫ਼ ਕਾਰਵਾਈ ਲਈ ਅੰਤਰਰਾਸ਼ਟਰੀ ਅਦਾਲਤ ਪੁੱਜਾ ਯੂਕ੍ਰੇਨ, 7-8 ਮਾਰਚ ਨੂੰ ਹੋਵੇਗੀ ਸੁਣਵਾਈ
Wednesday, Mar 02, 2022 - 04:06 PM (IST)
ਨਵੀਂ ਦਿੱਲੀ (ਵਾਰਤਾ)- ਰੂਸ ਅਤੇ ਯੂਕ੍ਰੇਨ ਵਿਚਾਲੇ ਵਧਦੇ ਯੁੱਧ ਨੂੰ ਲੈ ਕੇ ਅੰਤਰਰਾਸ਼ਟਰੀ ਅਦਾਲਤ (ਆਈ.ਸੀ.ਜੇ.) 7 ਅਤੇ 8 ਮਾਰਚ ਨੂੰ ਇਸ ਮਾਮਲੇ 'ਤੇ ਜਨਤਕ ਸੁਣਵਾਈ ਕਰੇਗੀ। ਆਈ.ਸੀ.ਜੇ. ਦੇ ਬਿਆਨ ਵਿਚ ਕਿਹਾ ਗਿਆ ਹੈ, 'ਮੌਜੂਦਾ ਮਹਾਮਾਰੀ ਦੀ ਸਥਿਤੀ ਦੇ ਮੱਦੇਨਜ਼ਰ, ਇਹ ਸੁਣਵਾਈ ਹਾਈਬ੍ਰਿਡ ਮੋਡ ਵਿਚ ਕੀਤੀ ਜਾਵੇਗੀ। ਸਿਰਫ਼ ਅਦਾਲਤ ਦੇ ਕੁਝ ਮੈਂਬਰ ਹੀ ਗ੍ਰੇਟ ਹਾਲ ਆਫ਼ ਜਸਟਿਸ ਵਿਚ ਵਿਅਕਤੀਗਤ ਰੂਪ ਨਾਲ ਜ਼ੁਬਾਨੀ ਕਾਰਵਾਈ ਵਿਚ ਹਾਜ਼ਰ ਹੋਣਗੇ, ਜਦੋਂ ਕਿ ਹੋਰ ਮੈਂਬਰ ਵਰਚੁਅਲ ਤੌਰ 'ਤੇ ਹਾਜ਼ਰ ਹੋਣਗੇ।' ਉਨ੍ਹਾਂ ਕਿਹਾ ਕਿ ਰੂਸ ਅਤੇ ਯੂਕ੍ਰੇਨ ਦੇ ਨੁਮਾਇੰਦਿਆਂ ਕੋਲ ਦੋਵੇਂ ਵਿਕਲਪ ਹਨ, ਭਾਵੇਂ ਉਹ ਸਰੀਰਕ ਤੌਰ 'ਤੇ ਮੌਜੂਦਗੀ ਦਰਜ ਕਰਵਾ ਸਕਦੇ ਹਨ ਜਾਂ ਵਰਚੁਅਲ ਰੂਪ ਨਾਲ ਵੀ ਹਾਜ਼ਰ ਹੋ ਸਕਦੇ ਹਨ।
ਸੰਯੁਕਤ ਰਾਸ਼ਟਰ ਦੇ ਪ੍ਰਮੁੱਖ ਨਿਆਂਇਕ ਅੰਗ ਹੋਣ ਦੇ ਨਾਤੇ, ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਵਿਚ ICJ ਦੀ ਮਹੱਤਵਪੂਰਨ ਭੂਮਿਕਾ ਹੈ। ਧਿਆਨਦੇਣ ਯੋਗ ਹੈ ਕਿ 26 ਫਰਵਰੀ ਨੂੰ ਯੂਕ੍ਰੇਨ ਨੇ ਆਈ.ਸੀ.ਜੇ. ਵਿਚ ਇਕ ਅਰਜ਼ੀ ਦਾਇਰ ਕਰਕੇ ਰੂਸ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰਨ ਦੀ ਬੇਨਤੀ ਕੀਤੀ ਸੀ ਅਤੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਰੂਸ ਨੂੰ ਯੂਕ੍ਰੇਨ ਵਿਚ ਸਾਰੇ ਫੌਜੀ ਕਾਰਵਾਈਆਂ ਨੂੰ ਤੁਰੰਤ ਬੰਦ ਕਰਨ ਲਈ ਕਿਹਾ ਜਾਵੇ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਟਵੀਟ ਕੀਤਾ, 'ਅਸੀਂ ਰੂਸ ਨੂੰ ਜਲਦੀ ਤੋਂ ਜਲਦੀ ਫੌਜੀ ਗਤੀਵਿਧੀਆਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਦੇਣ ਦੇ ਫੈਸਲੇ ਦੀ ਬੇਨਤੀ ਕਰਦੇ ਹਾਂ।'
ਇਹ ਵੀ ਪੜ੍ਹੋ: ਬਾਈਡੇਨ ਨੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ 3 ਕਰੋੜ ਬੈਰਲ ਤੇਲ ਦੇਣ ਦਾ ਕੀਤਾ ਐਲਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।