ਪਤੀ ਦੀ ਹੱਲਾਸ਼ੇਰੀ ਨੇ ਬਦਲ ਦਿੱਤਾ ਜੀਵਨ ਦਾ ਰਾਹ, IAS ਅਫ਼ਸਰ ਬਣ ਪਤਨੀ ਨੇ ਸਿਰਜਿਆ ਇਤਿਹਾਸ
Monday, Sep 25, 2023 - 02:04 PM (IST)
ਨੈਸ਼ਨਲ ਡੈਸਕ- ਕਿਸੀ ਚੀਜ਼ ਨੂੰ ਜੇਕਰ ਸ਼ਿੱਦਤ ਨਾਲ ਚਾਹੋ ਤਾਂ ਪੂਰੀ ਕਾਇਨਾਤ ਤੁਹਾਨੂੰ ਉਸ ਨਾਲ ਮਿਲਾਉਣ ਦੀ ਚਾਹਤ ਵਿਚ ਲੱਗ ਜਾਂਦੀ ਹੈ। ਅਜਿਹਾ ਹੀ ਕੁਝ ਹੋਇਆ ਹਰਿਆਣਾ 'ਚ ਰਹਿਣ ਵਾਲੀ ਪੁਸ਼ਪਲਤਾ ਯਾਦਵ ਨਾਲ। ਪੁਸ਼ਪਲਤਾ ਨੇ ਪੜ੍ਹਨ-ਲਿਖਣ ਦੀ ਲਗਨ ਅਤੇ ਮਿਹਨਤ ਨਾਲ 2017 'ਚ UPSC ਇਮਤਿਹਾਨ ਕਲੀਅਰ ਕਰ ਕੇ 80ਵਾਂ ਰੈਂਕ ਹਾਸਲ ਕਰ ਇਤਿਹਾਸ ਰਚਿਆ।
ਇਹ ਵੀ ਪੜ੍ਹੋ- ਰਾਧਾ ਸੁਆਮੀ ਸਤਿਸੰਗ ਸਭਾ ਦੇ ਬਾਹਰ ਚੱਲੇ ਇੱਟਾ-ਰੋੜੇ, ਪੁਲਸ ਤੇ ਲੋਕਾਂ ਵਿਚਾਲੇ ਹੋਈ ਝੜਪ (ਵੇਖੋ ਵੀਡੀਓ)
ਆਓ ਜਾਣਦੇ ਹਾਂ ਪੁਸ਼ਪਲਤਾ ਦੀ ਸਫ਼ਲਤਾ ਅਤੇ IAS ਅਫ਼ਸਰ ਬਣਨ ਦੀ ਕਹਾਣੀ ਬਾਰੇ-
ਪੁਸ਼ਪਲਤਾ ਨੇ ਜੋ ਮੁਕਾਮ ਹਾਸਲ ਕੀਤਾ ਹੈ, ਉਸ ਦੇ ਪਿੱਛੇ ਉਸ ਦੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਹੈ। ਜਿਸ ਦੇ ਦਮ 'ਤੇ ਉਸ ਨੇ ਆਪਣੇ ਟੀਚੇ ਨੂੰ ਪੂਰਾ ਕੀਤਾ ਹੈ। ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਵਿਚ ਇਕ ਛੋਟੇ ਦੇ ਪਿੰਡ ਦੀ ਰਹਿਣ ਵਾਲੀ ਪੁਸ਼ਪਲਤਾ ਨੇ ਆਪਣੀ ਸਕੂਲੀ ਸਿੱਖਿਆ ਨੂੰ ਪਿੰਡ 'ਚ ਹੀ ਪੂਰਾ ਕੀਤਾ। ਇਸ ਤੋਂ ਬਾਅਦ 2016 ਵਿਚ ਆਪਣੀ BSc ਦੀ ਪੜ੍ਹਾਈ ਨੂੰ ਪੂਰਾ ਕਰ ਕੇ ਪੋਸਟ ਗ੍ਰੈਜੂਏਸ਼ਨ ਅਤੇ ਨਾਲ ਹੀ MBA ਵੀ ਕੀਤੀ ਹੈ।
2011 'ਚ ਹੋਇਆ ਵਿਆਹ
ਵਿਆਹ ਤੋਂ ਪਹਿਲਾਂ ਵੀ ਪੁਸ਼ਪਲਤਾ ਨੇ 2 ਸਾਲ ਪ੍ਰਾਈਵੇਟ ਸੈਕਟਰ 'ਚ ਕੰਮ ਕੀਤਾ ਅਤੇ ਫਿਰ ਸਟੇਟ ਬੈਂਕ ਆਫ ਹੈਦਰਾਬਾਦ 'ਚ ਮੈਨੇਜਰ ਦਾ ਚਾਰਜ ਸੰਭਾਲ ਲਿਆ। ਇਸ ਤੋਂ ਬਾਅਦ ਉਸ ਨੇ 2011 ਵਿਚ ਵਿਆਹ ਕਰਵਾ ਲਿਆ ਅਤੇ ਮਾਨੇਸਰ ਵਿਚ ਰਹਿਣ ਲੱਗੀ। ਵਿਆਹ ਦੇ 4 ਸਾਲ ਬਾਅਦ ਉਸ ਨੇ ਸਿਵਲ ਇਮਤਿਹਾਨਾਂ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਪਰ ਉਸ ਸਮੇਂ ਉਹ ਸਿਰਫ ਪਤਨੀ ਹੀ ਨਹੀਂ ਸਗੋਂ 2 ਸਾਲ ਦੇ ਬੇਟੇ ਦੀ ਮਾਂ ਵੀ ਸੀ। ਆਪਣੇ ਪਤੀ ਅਤੇ ਸਹੁਰਿਆਂ ਦੇ ਸਹਿਯੋਗ ਨਾਲ ਪੁਸ਼ਪਲਤਾ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਪੂਰੀ ਤਨਦੇਹੀ ਨਾਲ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਪਿਓ ਨੇ ਹੱਥੀਂ ਉਜਾੜਿਆ ਆਪਣਾ ਹੱਸਦਾ-ਵੱਸਦਾ ਘਰ, ਬੇਰਹਿਮੀ ਨਾਲ ਕਤਲ ਕੀਤੀ 6 ਸਾਲਾ ਧੀ
ਪਤੀ ਨੇ ਦਿੱਤਾ ਪੂਰਾ ਸਹਿਯੋਗ
ਪੁਸ਼ਪਲਤਾ ਦੇ ਬੇਟੇ ਦੀ ਦੇਖਭਾਲ ਉਸ ਦੇ ਪਤੀ ਨੇ ਕੀਤੀ ਅਤੇ ਉਸ ਨੇ ਸਵੇਰੇ 4 ਵਜੇ ਤੋਂ ਦੇਰ ਰਾਤ ਤੱਕ ਆਪਣੀ ਪੜ੍ਹਾਈ ਜਾਰੀ ਰੱਖੀ। ਜਿਸ ਕਾਰਨ ਉਸ ਨੇ ਇਹ ਮੁਕਾਮ ਹਾਸਲ ਕੀਤਾ ਅਤੇ ਆਪਣਾ ਟੀਚਾ ਸਫਲਤਾਪੂਰਵਕ ਪੂਰਾ ਕੀਤਾ। ਹਾਲਾਂਕਿ ਇਹ ਮੁਕਾਮ ਇੰਨਾ ਆਸਾਨੀ ਨਾਲ ਹਾਸਲ ਨਹੀਂ ਕੀਤਾ ਗਿਆ। ਦੂਜੀ ਕੋਸ਼ਿਸ਼ ਵਿਚ ਇਮਤਿਹਾਨ ਪਾਸ ਨਾ ਕਰਨ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਅੱਗੇ ਵਧਣ ਤੋਂ ਨਹੀਂ ਰੋਕਿਆ ਅਤੇ ਤੀਜੀ ਕੋਸ਼ਿਸ਼ 'ਚ ਪ੍ਰੀਖਿਆ ਪਾਸ ਕਰਕੇ ਆਪਣਾ ਟੀਚਾ ਪ੍ਰਾਪਤ ਕਰ ਲਿਆ ਅਤੇ ਹੁਣ ਉਹ ਆਪਣੇ ਪਰਿਵਾਰ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਹੈ।
ਇਹ ਵੀ ਪੜ੍ਹੋ- ਘਿਨੌਣੀ ਵਾਰਦਾਤ: ਪਹਿਲਾਂ ਔਰਤ ਨੂੰ ਨਗਨ ਕਰ ਕੇ ਡੰਡਿਆਂ ਨਾਲ ਕੁੱਟਿਆ ਫਿਰ ਮੂੰਹ 'ਤੇ ਕੀਤਾ ਪਿਸ਼ਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8