ਵਿਆਹ ਤੋੜਿਆ ਤਾਂ ਬਦਲੇ ਦੀ ਅੱਗ 'ਚ ਪ੍ਰੇਮੀ ਬਣਿਆ IAS ਅਫਸਰ, 7 ਸਾਲਾਂ ਪਿੱਛੋਂ ਵੀ HIT ਹੈ ਰੋਮਾਂਟਿਕ ਮੂਵੀ
Monday, Nov 11, 2024 - 05:43 AM (IST)
ਨਵੀਂ ਦਿੱਲੀ : ਫਿਲਮ ਇਕ ਅਜਿਹੇ ਕਲਰਕ ਦੀ ਪ੍ਰੇਮ ਕਹਾਣੀ ਹੈ, ਜਿਸ ਨੂੰ ਵਿਆਹ ਵਾਲੇ ਦਿਨ ਆਪਣੀ ਬਾਰਾਤ ਵਾਪਸ ਭੇਜਣੀ ਪੈਂਦੀ ਹੈ, ਕਿਉਂਕਿ ਉਸ ਦੀ ਮੰਗੇਤਰ ਘਰੋਂ ਭੱਜ ਜਾਂਦੀ ਹੈ। ਦਰਅਸਲ, ਵਿਆਹ ਵਾਲੀ ਰਾਤ ਪ੍ਰੇਮਿਕਾ ਨੂੰ ਪਤਾ ਲੱਗਦਾ ਹੈ ਕਿ ਉਸਨੇ ਪੀਸੀਐੱਸ ਦੀ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਉਹ ਆਪਣੀ ਬਾਕੀ ਦੀ ਜ਼ਿੰਦਗੀ ਆਪਣੇ ਸਹੁਰਿਆਂ ਦੀਆਂ ਪਾਬੰਦੀਆਂ ਵਿਚ ਨਹੀਂ ਬਿਤਾਉਣਾ ਚਾਹੁੰਦੀ। ਕਲਰਕ ਨੂੰ ਬਹੁਤ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਫਿਰ ਉਹ ਹਾਰੇ ਹੋਏ ਪ੍ਰੇਮੀ ਵਾਂਗ ਬਦਲਾ ਲੈਣ ਦਾ ਫੈਸਲਾ ਕਰਦਾ ਹੈ।
ਕਲਰਕ ਨੂੰ ਜਿਸ ਵਜ੍ਹਾ ਨਾਲ ਉਸ ਦੀ ਪ੍ਰੇਮਿਕਾ ਨੇ ਛੱਡਿਆ ਸੀ, ਉਹ ਉਸ ਨੂੰ ਕਲੰਕ ਸਮਝ ਕੇ UPSC ਦੀ ਤਿਆਰੀ ਵਿਚ ਲੱਗ ਜਾਂਦਾ ਹੈ ਅਤੇ ਇਕ IAS ਅਫਸਰ ਬਣ ਜਾਂਦਾ ਹੈ, ਜੋ ਬਾਅਦ ਵਿਚ ਆਪਣੀ ਧੋਖੇਬਾਜ਼ ਪ੍ਰੇਮਿਕਾ ਤੋਂ ਬਦਲਾ ਲੈਂਦਾ ਹੈ ਜੋ ਭ੍ਰਿਸ਼ਟਾਚਾਰ ਦੇ ਇਕ ਕੇਸ ਵਿਚ ਫਸ ਜਾਂਦੀ ਹੈ। ਅਸੀਂ ਗੱਲ ਕਰ ਰਹੇ ਹਾਂ ਫਿਲਮ 'ਸ਼ਾਦੀ ਮੇਂ ਜ਼ਰੂਰ ਆਨਾ' ਦੀ, ਜੋ 10 ਨਵੰਬਰ 2017 ਨੂੰ ਰਿਲੀਜ਼ ਹੋਈ ਸੀ।
ਦਰਸ਼ਕਾਂ ਨੂੰ ਖੂਬ ਪਸੰਦ ਆਈ ਸਸਪੈਂਸ ਨਾਲ ਭਰੀ ਲਵ ਸਟੋਰੀ
ਫਿਲਮ 'ਸ਼ਾਦੀ ਮੇਂ ਜ਼ਰੂਰ ਆਨਾ' 13 ਕਰੋੜ ਰੁਪਏ 'ਚ ਬਣੀ ਸੀ, ਜਿਸ ਨੇ ਦੁਨੀਆ ਭਰ ਦੇ ਬਾਕਸ ਆਫਿਸ ਤੋਂ ਲਗਭਗ 19.5 ਕਰੋੜ ਰੁਪਏ ਕਮਾਏ ਸਨ। ਫਿਲਮ ਦੀ ਬਾਕਸ ਆਫਿਸ ਰਿਪੋਰਟ ਇਸ ਦੀ ਲੋਕਪ੍ਰਿਅਤਾ ਦੇ ਮੁਤਾਬਕ ਨਹੀਂ ਸੀ ਪਰ ਜਦੋਂ ਇਹ ਟੀਵੀ 'ਤੇ ਆਈ ਤਾਂ ਦਰਸ਼ਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ। ਫਿਲਮ ਦੀ ਮੁੱਖ ਅਦਾਕਾਰਾ ਨੇ ਇਸ ਦੀ ਰਿਲੀਜ਼ ਦੇ 7 ਸਾਲ ਪੂਰੇ ਹੋਣ 'ਤੇ ਪ੍ਰਸ਼ੰਸਕਾਂ ਦੇ ਪਿਆਰ ਲਈ ਧੰਨਵਾਦ ਪ੍ਰਗਟ ਕੀਤਾ। ਕ੍ਰਿਤੀ ਖਰਬੰਦਾ ਨੇ ਆਪਣੀ ਪੋਸਟ ਦੇ ਕੈਪਸ਼ਨ 'ਚ ਲਿਖਿਆ, ''ਆਰਤੀ ਅਤੇ ਸੱਤੂ! ਸਭ ਤੋਂ ਸ਼ਾਨਦਾਰ ਟੀਮ, ਸੰਗੀਤ ਅਤੇ ਜਾਦੂ ਦੇ 7 ਸਾਲ। ਪਿਆਰ ਦੀ ਵਰਖਾ ਕਰਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ, ਮੈਂ ਹਮੇਸ਼ਾ ਧੰਨਵਾਦੀ ਰਹਾਂਗੀ।''
ਸੱਤੂ-ਆਰਤੀ ਦੇ ਕਿਰਦਾਰ 'ਚ ਹਿੱਟ ਰਹੇ ਕ੍ਰਿਤੀ-ਰਾਜਕੁਮਾਰ ਰਾਓ
ਕ੍ਰਿਤੀ ਅਤੇ ਰਾਜਕੁਮਾਰ ਰਾਓ ਦੀ ਕੈਮਿਸਟਰੀ ਅਤੇ ਸ਼ਾਨਦਾਰ ਸੰਗੀਤ ਨੇ 'ਸ਼ਾਦੀ ਮੇਂ ਜ਼ਰੂਰ ਆਨਾ' ਨੂੰ ਇਕ ਯਾਦਗਾਰ ਫਿਲਮ ਬਣਾ ਦਿੱਤਾ। ਇਹ ਫਿਲਮ ਆਪਣੀ ਆਕਰਸ਼ਕ ਕਹਾਣੀ ਅਤੇ ਯਾਦਗਾਰੀ ਅਦਾਕਾਰੀ ਕਰਕੇ ਅੱਜ ਵੀ ਦਰਸ਼ਕਾਂ ਦੇ ਦਿਲਾਂ ਵਿਚ ਵਸੀ ਹੋਈ ਹੈ। ਕ੍ਰਿਤੀ ਦੁਆਰਾ ਨਿਭਾਏ ਗਏ ਆਰਤੀ ਦੇ ਕਿਰਦਾਰ ਅਤੇ ਰਾਜਕੁਮਾਰ ਦੁਆਰਾ ਨਿਭਾਏ ਗਏ ਸਤੇਂਦਰ (ਸੱਤੂ) ਦੇ ਕਿਰਦਾਰ ਨੇ ਬਾਲੀਵੁੱਡ ਪ੍ਰਸ਼ੰਸਕਾਂ 'ਤੇ ਅਮਿੱਟ ਛਾਪ ਛੱਡੀ ਹੈ। ਫਿਲਮ ਦਾ ਗੀਤ 'ਮੇਰਾ ਇੰਤਕਾਮ ਦੇਖੇਗਾ' ਕਾਫੀ ਹਿੱਟ ਰਿਹਾ ਸੀ। ਫਿਲਮ ਵਿਚ ਕੇਕੇ ਰੈਨਾ, ਅਲਕਾ ਅਮੀਨ, ਵਿਪਨ ਸ਼ਰਮਾ, ਗੋਵਿੰਦ ਨਾਮਦੇਵ, ਨਵਨੀ ਪਰਿਹਾਰ, ਨਯਨੀ ਦੀਕਸ਼ਿਤ ਅਤੇ ਮਨੋਜ ਪਾਹਵਾ ਵੀ ਹਨ। ਫਿਲਮ ਦਾ ਨਿਰਮਾਣ ਵਿਨੋਦ ਅਤੇ ਮੰਜੂ ਬੱਚਨ ਨੇ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8